ਵਿਸ਼ਵਜੀਤ ਨੇ ਵਿਸ਼ਵ ਕੁਸ਼ਤੀ ’ਚ ਚਾਂਦੀ ਜਿੱਤ ਕੇ ਇਤਿਹਾਸ ਸਿਰਜਿਆ
ਲਾਸ ਵੇਗਸ, 16 ਅਕਤੂੁਬਰ – ਵਿਸ਼ਵਜੀਤ ਮੋਰੇ (55 ਕਿਲੋ) ਨੇ ਅੰਡਰ 23 ਆਲਮੀ ਕੁਸ਼ਤੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਉਹ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਗ੍ਰੀਕੋ ਰੋਮਨ ਪਹਿਲਵਾਨ ਬਣ ਗਿਆ ਹੈ। ਅੰਡਰ 23 ਆਲਮੀ ਚੈਂਪੀਅਨਸ਼ਿਪ ’ਚ ਪਹਿਲਾਂ ਹੀ ਕਾਂਸੇ ਦੇ ਦੋ ਤਗ਼ਮੇ ਜਿੱਤ ਚੁੱਕੇ ਮੋਰੇ ਕੋਲ ਸੋਨ ਤਗ਼ਮਾ ਜਿੱਤਣ ਦਾ ਮੌਕਾ ਸੀ ਪਰ ਉਹ ਫਾਈਨਲ ’ਚ ਜੌਰਜੀਆ ਦੇ ਕੋਬਾ ਕਾਰੂਮਿਜ਼ੇ ਤੋਂ 12-13 ਦੇ ਮਾਮੂਲੀ ਫ਼ਰਕ ਨਾਲ ਹਾਰ ਗਿਆ। ਮੋਰੇ ਨੇ ਮੈਕਸਿਕੋ ਦੇ ਇਸਹਾਕ ਮਾਰੀਨ ਮਾਟਾ ’ਤੇ 10-8 ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਕੁਆਰਟਰ ਫਾਈਨਲ ’ਚ ਇਰਾਨ ਦੇ ਆਰਮਿਨ ਸ਼ਮਸੀਪੁਰ ਨੂੰ 8-1 ਨਾਲ ਹਰਾਇਆ ਸੀ। ਉਸ ਨੇ ਸੈਮੀ ਫਾਈਨਲ ’ਚ ਰੂਸ ਦੇ ਮਲਿਕ ਗਿਗੀਵ ਨੂੰ 7-4 ਨਾਲ ਮਾਤ ਦਿੱਤੀ ਸੀ।
Share this content:



Post Comment