ਵਿਵਾਦਾਂ ’ਚ ਘਿਰਿਆ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਵਾਂ ਗਾਣਾ “ਅਸਲਾ”
9, ਫਰਵਰੀ – ਪੰਜਾਬੀ ਗਾਇਕ ਮਨਕੀਰਤ ਔਲਖ ਵਿਰੁੱਧ ਪੰਜਾਬ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ)ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਭਾਜਪਾ ਆਗੂ ਦੇ ਇੱਕ ਆਗੂ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਗਾਇਕ ਮਨਕੀਰਤ ਦੇ ਨਵੇਂ ਗੀਤ ਨਾਲ ਜੁੜਿਆ ਹੋਇਆ। ਗਾਣੇ ‘ਚ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਵਿਵਾਦ ਖੜ੍ਹਾ ਹੋਇਆ ਹੈ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਹੈ ਕਿ ਮਨਕੀਰਤ ਦਾ ਗੀਤ ਨੌਜਵਾਨਾਂ ਨੂੰ ਹਿੰਸਾ ਲਈ ਉਕਸਾਉਂਦਾ ਹੈ। ਪੰਜਾਬ ‘ਚ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਸੋਸ਼ਲ ਮੀਡੀਆ ‘ਤੇ ਪਾਬੰਦੀ ਦੇ ਬਾਵਜੂਦ, ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਤਾਜ਼ਾ ਘਟਨਾ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਵੇਂ ਗੀਤ, “ਅਸਲਾ” ਨਾਲ ਸਬੰਧਤ ਹੈ। ਭਾਜਪਾ ਪੰਜਾਬ ਵਪਾਰ ਸੈੱਲ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ ਨੇ ਗੀਤ ‘ਤੇ ਇਤਰਾਜ਼ ਜਤਾਇਆ ਹੈ।
ਅਰਵਿੰਦ ਸ਼ਰਮਾ ਨੇ ਇਸ ਗਾਣੇ ਨੂੰ ਹਿੰਸਾ ਲਈ ਉਕਸਾਉਣ ਵਾਲਾ ਦੱਸਦੇ ਹੋਏ, ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਗੀਤ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਯੂਟਿਊਬ ਤੋਂ ਇਸ ਗੀਤ ਨੂੰ ਹਟਾਇਆ ਜਾਵੇ। ਮਨਕੀਰਤ ਔਲਖ ਪਿਛਲੇ 15 ਦਿਨਾਂ ਤੋਂ ਆਪਣੇ ਨਵੇਂ ਗੀਤ ਦਾ ਪ੍ਰਚਾਰ ਕਰਨ ਲਈ ਪੰਜਾਬ ਦਾ ਦੌਰਾ ਕਰ ਰਹੇ ਹਨ। ਇਹ ਗੀਤ ਸਿਰਫ਼ ਤਿੰਨ ਦਿਨ ਪਹਿਲਾਂ (6 ਫਰਵਰੀ) ਰਿਲੀਜ਼ ਹੋਇਆ ਸੀ। ਗਾਇਕ ਮਨਕੀਰਤ ਔਲਖ ਤੇ ਜ਼ੇਹਰ ਵਾਈਬ ਵੱਲੋਂ ਫੀਚਰ ਇਹ ਗੀਤ ਡਿਜੀਟਲ ਪਲੇਟਫਾਰਮ ਤੇ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਸੀ। ਰਿਲੀਜ਼ ਹੋਣ ‘ਤੇ, ਗੀਤ ਨੇ ਆਪਣੇ ਬੋਲਾਂ ਤੇ ਵਿਜ਼ੂਅਲ ਕਾਰਨ ਵਿਵਾਦ ਛੇੜ ਦਿੱਤਾ।
Share this content:


Post Comment