Loading Now

ਪੰਜਗਰਾਈਂ ਕਲਾਂ ‘ਚ ਲਗਾਏ ਗਏ ਅੱਖਾਂ ਦੇ ਵਿਸ਼ਾਲ ਮੁਫ਼ਤ ਜਾਂਚ ਕੈਂਪ ਦੌਰਾਨ 550 ਵਿਅਕਤੀਆਂ ਦੀ ਜਾਂਚ ਕੀਤੀ ਗਈ

ਪੰਜਗਰਾਈਂ ਕਲਾਂ ‘ਚ ਲਗਾਏ ਗਏ ਅੱਖਾਂ ਦੇ ਵਿਸ਼ਾਲ ਮੁਫ਼ਤ ਜਾਂਚ ਕੈਂਪ ਦੌਰਾਨ 550 ਵਿਅਕਤੀਆਂ ਦੀ ਜਾਂਚ ਕੀਤੀ ਗਈ

ਪੰਜਗਰਾਈਂ ਕਲਾਂ, 9 ਫਰਵਰੀ – ਗੁਰੂ ਨਾਨਕ ਸਪੋਰਟਸ ਤੇ ਸੋਸ਼ਲ ਵੈਲਫੇਅਰ ਕਲੱਬ ਪੰਜਗਰਾਈਂ ਕਲਾਂ ਵੱਲੋਂ ਪ੍ਰਵਾਸੀ ਪੰਜਾਬੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਪੰਜਗਰਾਈਂ ਕਲਾਂ ਦੇ ਦਸ਼ਮੇਸ਼ ਨਗਰ ਦੇ ਵੱਡਾ ਨਿਰਮਲਾ ਡੇਰਾ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਵਿਸ਼ਾਲ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਮਹੰਤ ਬਾਬਾ ਚਮਕੌਰ ਸਿੰਘ ਨੇ ਕੀਤੀ। ਇਸ ਮੌਕੇ ਤੇ ਆਪਣੇ ਸੰਬੋਧਨ ਦੌਰਾਨ ਮਹੰਤ ਬਾਬਾ ਚਮਕੌਰ ਸਿੰਘ ਜੀ ਨੇ ਕਿਹਾ ਕੇ ਕਲੱਬ ਵੱਲੋਂ ਕੀਤਾ ਜਾ ਰਿਹਾ ਇਹੇ ਕਾਰਜ ਬਹੁਤ ਹੀ ਸਲਾਘਾਯੋਗ ਹੈ,ਗਰੀਬ ਲੋੜਵੰਦਾਂ ਦੀ ਸਹੂਲਤ ਲਈ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਸ ਕੈਂਪ ਦਾ ਰਸਮੀ ਉਦਘਾਟਨ ਇਸ ਕੈਂਪ ਨੂੰ ਸਪਾਂਸਰ ਕਰਨ ਵਾਲੇ ਸੁਰਜੀਤ ਸਿੰਘ ਸਿੱਧੂ ਫਿਨਲੈਂਡ ਨੇ ਰੀਬਨ ਕੱਟ ਕੇ ਕੀਤਾ।

ਕੈਂਪ ਦੌਰਾਨ ਡਾਕਟਰ ਮਹੇਸ਼ ਜਿੰਦਲ ਐਮ. ਐਸ. ਆਈ ਕੋਟਕਪੂਰਾ ਦੀ ਪੂਰੀ ਟੀਮ ਵੱਲੋਂ 550 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ,ਜਿਸ ਦੌਰਾਨ 120 ਮਰੀਜਾਂ ਦੀ ਲੈਂਜ ਪਾਉਣ ਲਈ ਚੋਣ ਕੀਤੀ ਗਈ ਤੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਡਾਕਟਰ ਬਲਦੇਵ ਸਿੰਘ ਭੋਲਾ ਨੇ ਸਭ ਨੂੰ ਜੀ ਆਇਆ ਆਖਦਿਆਂ ਧੰਨਵਾਦ ਕੀਤਾ। ਇਸ ਮੌਕੇ ਤੇ ਕਲੱਬ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੁੰ ਵਿਸ਼ੇਸ ਸਨਮਾਨ ਚਿੰਨ੍ਹ ਦੇ ਕੇ ਮਾਣ ਸਨਮਾਨ ਨਾਲ ਨਿਵਾਜਿਆ ਗਿਆ।

ਕੈਂਪ ਨੂੰ ਸਫਲਤਾ ਪੂਰਵਿਕ ਨੇਪਰੇ ਚਾੜਨ ਲਈ ਕਲੱਬ ਦੇ ਪ੍ਰਧਾਨ ਡਾਕਟਰ ਬਲਦੇਵ ਸਿੰਘ ਭੋਲਾ, ਖਜਾਨਚੀ ਭੁਪਿੰਦਰ ਸਿੰਘ ਐਸ ਡੀ ਓ, ਕੁਲਵੰਤ ਸਿੰਘ ਕੰਤਾ, ਸੁਖਦਰਸ਼ਨ ਸਿੰਘ ਗਿੱਲ, ਦੁੱਲਾ ਸਿੰਘ ਸਾਬਕਾ ਪੰਚ, ਗੁਰਕੋਮਲ ਸਿੰਘ,ਨੀਤਾਨ ਬਜਾਜ,ਸੁਖਰਾਜ ਸਿੰਘ ਬੱਬੀ ਗਿੱਲ,ਅੰਗਰੇਜ ਸਿੰਘ ਰੋਸਾ,ਰਛਪਾਲ ਸਿੰਘ ਕਾਲਾ, ਡਾਕਟਰ ਜਸਵਿੰਦਰ ਸਿੰਘ ਖੀਵਾ ਸਮੇਤ ਕਲੱਬ ਦੇ ਸਮੂਹ ਮੈਂਬਰਾਂ ਨੇ ਵਿਸ਼ੇਸ ਭੂਮਿਕਾ ਨਿਭਾਈ। ਇਸ ਮੌਕੇ ਤੇ ਸੁਰਜੀਤ ਸਿੰਘ ਸਿੱਧੂ,ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਬਰਾੜ,ਮਹੰਤ ਚਮਕੌਰ ਸਿੰਘ, ਸਾਬਕਾ ਪੰਚ ਰਣਜੀਤ ਸਿੰਘ ਗਿੱਲ,ਆਪ ਆਗੂ ਸੰਦੀਪ ਕੁਮਾਰ,ਬੂਟਾ ਸਿੰਘ ਪੈਰਿਸ,ਪੰਚ ਬਰਜਿੰਦਰ ਸਿੰਘ ਮਾਹਕਾ,ਬੂਟਾ ਸਿੰਘ ਗਿੱਲ, ਦਿਲਬਾਗ ਸਿੰਘ ਰਾਣਾ,ਪੰਚ ਗੁਰਸੇਵਕ ਸਿੰਘ ਗਿੱਲ ਸਮੇਤ ਹੋਰ ਵੀ ਪਿੰਡ ਦੇ ਪਤਵੰਤੇ ਹਾਜ਼ਰ ਸਨ।

Share this content:

Post Comment