Loading Now

ਵਿਆਹ ਦਾ ਝਾਂਸਾ ਦੇ ਕੇ 14 ਔਰਤਾਂ ਨਾਲ ਠੱਗੀ ਕਰਕੇ ਗਿਆ ਭਗੌੜਾ ਮੁਹੰਮਦ ਮਾਜ਼ਿਨ UAE ਤੋਂ ਭਾਰਤ ਲਿਆਂਦਾ ਗਿਆ

ਵਿਆਹ ਦਾ ਝਾਂਸਾ ਦੇ ਕੇ 14 ਔਰਤਾਂ ਨਾਲ ਠੱਗੀ ਕਰਕੇ ਗਿਆ ਭਗੌੜਾ ਮੁਹੰਮਦ ਮਾਜ਼ਿਨ UAE ਤੋਂ ਭਾਰਤ ਲਿਆਂਦਾ ਗਿਆ

ਨਵੀਂ ਦਿੱਲੀ, 20 ਨਵੰਬਰ – ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਪੁਲਿਸ ਨੂੰ ਲੋੜੀਂਦੇ ਇੱਕ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਉਸ ਨੂੰ ਡਿਪੋਰਟ ਕਰਨ ਦੀ ਇਸ ਪੂਰੀ ਕਾਰਵਾਈ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਤਾਲਮੇਲ ਕੀਤਾ। ਇਸ ਭਗੌੜੇ ਮੁਹੰਮਦ ਮਾਜ਼ਿਨ ਖ਼ਿਲਾਫ਼ ਇੰਟਰਪੋਲ ਦਾ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। CBI ਦੀ ਬੁਲਾਰਨ ਬੀਨਾ ਯਾਦਵ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਹ ਇੱਕ ਅਜਿਹੇ ਮਾਮਲੇ ਵਿੱਚ ਲੋੜੀਂਦਾ ਸੀ, ਜਿਸ ਵਿੱਚ ਉਸ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਵਿਆਹ ਦਾ ਝੂਠਾ ਭਰੋਸਾ ਦੇ ਕੇ ਆਪਣੇ ਜਾਲ ਵਿੱਚ ਫਸਾਇਆ। ਇਸ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਕੀਤਾ। ਇਸ ਵਿੱਚ ਧੋਖੇ ਨਾਲ ਉਸ ਤੋਂ 18 ਲੱਖ ਰੁਪਏ ਹੜੱਪਣਾ ਵੀ ਸ਼ਾਮਲ ਹੈ।

CBI ਨੇ ਜਾਰੀ ਕਰਵਾਇਆ ਸੀ ਰੈੱਡ ਨੋਟਿਸ
ਯਾਦਵ ਨੇ ਕਿਹਾ, “ਸਮਰੱਥ ਅਦਾਲਤ ਵਿੱਚ ਚਾਰਜਸ਼ੀਟ ਪਹਿਲਾਂ ਹੀ ਦਾਖ਼ਲ ਕੀਤੀ ਜਾ ਚੁੱਕੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਇਸੇ ਤਰ੍ਹਾਂ ਵਿਆਹ ਦਾ ਝਾਂਸਾ ਦੇ ਕੇ 13 ਹੋਰ ਔਰਤਾਂ ਦਾ ਸ਼ੋਸ਼ਣ ਕੀਤਾ, ਉਨ੍ਹਾਂ ਤੋਂ ਪੈਸੇ ਲਏ ਅਤੇ ਉਨ੍ਹਾਂ ਨਾਲ ਬਿਤਾਏ ਨਿੱਜੀ ਪਲਾਂ ਦੀਆਂ ਵੀਡੀਓ ਵੀ ਬਣਾਈਆਂ। ਇਸ ਤੋਂ ਬਾਅਦ ਮੁਲਜ਼ਮ ਵਿਦੇਸ਼ ਭੱਜ ਗਿਆ।” ਮਹਾਰਾਸ਼ਟਰ ਪੁਲਿਸ ਦੀ ਬੇਨਤੀ ’ਤੇ CBI ਨੇ ਇੰਟਰਪੋਲ ਰਾਹੀਂ ਮਾਜ਼ਿਨ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕਰਵਾਇਆ ਸੀ।

ਸ਼ੁੱਕਰਵਾਰ ਨੂੰ UAE ਤੋਂ ਭਾਰਤ ਲੈ ਕੇ ਪਹੁੰਚੀ ਟੀਮ

ਬੁਲਾਰਨ ਨੇ ਦੱਸਿਆ, “UAE ਦੇ ਅਧਿਕਾਰੀਆਂ ਨੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ UAE ਦੇ ਅਧਿਕਾਰੀਆਂ ਨੇ ਉਸ ਨੂੰ ਭਾਰਤ ਵਾਪਸ ਭੇਜਣ (ਡਿਪੋਰਟ ਕਰਨ) ਦੀ ਮਨਜ਼ੂਰੀ ਦੇ ਦਿੱਤੀ। ਮਹਾਰਾਸ਼ਟਰ ਪੁਲਿਸ ਦੀ ਇੱਕ ਟੀਮ UAE ਗਈ, ਜਿੱਥੇ ਉਸ ਵਿਅਕਤੀ ਨੂੰ ਟੀਮ ਦੇ ਹਵਾਲੇ ਕਰ ਦਿੱਤਾ ਗਿਆ।

Share this content:

Post Comment