ਵਾਅਟਸਐਪ ਦਾ ਨਵਾਂ ਫੀਚਰ! ਅਣਜਾਣ ਕਾਲ ਚੁੱਕਣ ਤੋਂ ਪਹਿਲਾਂ ਐਪ ਖ਼ੁਦ ਪੁੱਛੇਗਾ ਫ਼ੋਨ ਕਰਨ ਦੀ ਵਜ੍ਹਾ
ਨਵੀਂ ਦਿੱਲੀ 20 ਅਕਤੂਬਰ – WhatsApp ਆਪਣੇ ਕਰੋੜਾਂ ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਕਾਲਿੰਗ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਪੇਸ਼ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ Silence Unknown Callers ਵਰਗਾ ਫੀਚਰ ਪੇਸ਼ ਕੀਤਾ ਸੀ, ਪਰ ਹੁਣ ਕੰਪਨੀ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਨਵੇਂ ਫੀਚਰ ਦੀ ਮਦਦ ਨਾਲ ਜਦੋਂ ਕਿਸੇ ਅਣਜਾਣ ਨੰਬਰ ਤੋਂ ਕਾਲ ਆਵੇਗੀ, ਤਾਂ WhatsApp ਖ਼ੁਦ ਕਾਲ ਕਰਨ ਵਾਲੇ ਵਿਅਕਤੀ ਤੋਂ ਪੁੱਛ ਸਕੇਗਾ ਕਿ ਉਹ ਕਿਸ ਕਾਰਨ ਫ਼ੋਨ ਕਰ ਰਿਹਾ ਹੈ। ਜੀ ਹਾਂ, ਇਸ ਤੋਂ ਬਾਅਦ ਯੂਜ਼ਰਜ਼ ਗੱਲਬਾਤ ਦਾ ਟ੍ਰਾਂਸਕ੍ਰਿਪਟ ਵੀ ਪੜ੍ਹ ਸਕਣਗੇ ਅਤੇ ਇਹ ਫ਼ੈਸਲਾ ਕਰ ਸਕਣਗੇ ਕਿ ਕਾਲ ਚੁੱਕਣੀ ਜ਼ਰੂਰੀ ਹੈ ਜਾਂ ਇਹ ਕੋਈ ਫ਼ਰਜ਼ੀ ਕਾਲ ਹੈ। ਹਾਲੀਆ ਰਿਪੋਰਟ ਮੁਤਾਬਕ, ਇਸ ਫੀਚਰ ‘ਤੇ ਫ਼ਿਲਹਾਲ ਐਂਡਰਾਇਡ ਐਪ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਨਵੇਂ ਫੀਚਰ ਨੂੰ WhatsApp ਦੇ ਕਾਲ ਫਿਲਟਰਿੰਗ ਸਿਸਟਮ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਹਾਲੇ ਇਸ ਨੂੰ ਬੀਟਾ ਟੈਸਟਰਾਂ ਲਈ ਵੀ ਉਪਲਬਧ ਨਹੀਂ ਕਰਵਾਇਆ ਗਿਆ ਹੈ ਅਤੇ ਨਾ ਹੀ ਕੰਪਨੀ ਨੇ ਇਸ ਦੀ ਰਿਲੀਜ਼ ਤਾਰੀਖ਼ ਦਾ ਐਲਾਨ ਕੀਤਾ ਹੈ।
ਕਾਲ ਫਿਲਟਰਿੰਗ ਲਈ ਮਿਲਣਗੇ ਤਿੰਨ ਵਿਕਲਪ
ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ WhatsApp ਦੇ ਪ੍ਰਾਈਵੇਸੀ ਸੈਕਸ਼ਨ ‘ਚ ਕਾਲ ਫਿਲਟਰਿੰਗ ਮੀਨੂ ਨੂੰ ਨਵੇਂ ਵਿਕਲਪਾਂ ਨਾਲ ਬਦਲਿਆ ਜਾ ਸਕਦਾ ਹੈ। ਇਸ ‘ਚ ਯੂਜ਼ਰਜ਼ ਨੂੰ ਤਿੰਨ ਆਪਸ਼ਨ ਮਿਲ ਸਕਦੇ ਹਨ।
ਗੱਲਬਾਤ ਦਾ ਟ੍ਰਾਂਸਕ੍ਰਿਪਟ ਵੀ ਮਿਲੇਗਾ
Share this content:



Post Comment