Loading Now

ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਮਾਨਸਾ, 30 ਅਕਤੂਬਰ – ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਧਰਨੇ ਨੇੜਿਓ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਵਾਰਿਸ ਪੰਜਾਬ ਦੇ ਆਗੂ ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ ਨੂੰ ਅਦਾਲਤ ਨੇ ਅੱਜ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੋਵਾਂ ਨੂੰ ਮਾਨਸਾ ਵਿਚ ਡਿਊਟੀ ਮੈਜਿਸਟਰੇਟ ਅੰਕਿਤ ਐਰੀ ਦੀ ਕੋਠੀ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇੱਥੇ ਦੋ ਦਿਨ ਪਹਿਲਾਂ ਡੀ ਸੀ ਦੀ ਰਿਹਾਇਸ਼ ਸਾਹਮਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਲੱਖਾ ਸਿਧਾਣਾ ਨੂੰ ਪੁਲੀਸ ਨੇ ਜਬਰੀ ਚੁੱਕ ਲਿਆ ਸੀ। ਕੁਝ ਨੌਜਵਾਨਾਂ ਨੇ ਭਾਵੇਂ ਉਸ ਦੀ ਮਦਦ ਕਰਨੀ ਚਾਹੀ, ਪਰ ਸਿਵਲ ਵਰਦੀ ’ਚ ਪੁੱਜੀ ਪੁਲੀਸ ਨੇ ਉਸ ਨੂੰ ਧੂਹ ਕੇ ਗੱਡੀ ਵਿੱਚ ਸੁੱਟ ਲਿਆ ਜਦਕਿ ਹੋਰ ਨੌਜਵਾਨਾਂ ਨੂੰ ਪੁਲੀਸ ਧੱਕੇ ਨਾਲ ਗੱਡੀਆਂ ਵਿੱਚ ਲੈ ਗਈ। ਦੂਜੇ ਪਾਸੇ, ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਪੰਜਾਬ ਦੇ ਲੋਕਾਂ ਨੂੰ ਤੁਰੰਤ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ ਸੀ।

ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਪੁਲੀਸ ਵੱਲੋਂ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ, ਸੁਰਜੀਤ ਸਿੰਘ ਭੰਮੇ ਕਲਾਂ, ਨਸ਼ੇ ਦੀ ਓਵਰਡੋਜ਼ ਕਾਰਨ ਮਾਰੇ ਗਏ ਦਲਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ, ਮੱਘਰ ਸਿੰਘ ਅਤਲਾ ਕਲਾਂ, ਸਤਿਨਾਮ ਸਿੰਘ ਝੁਨੀਰ, ਗੁਰਤੇਜ ਸਿੰਘ ਝੁਨੀਰ, ਪ੍ਰਭਜੋਤ ਸਿੰਘ ਖਾਰਾ, ਗੁਰਮੀਤ ਸਿੰਘ ਭੰਮੇ ਕਲਾਂ, ਗੁਰਕੀਰਤਨ ਸਿੰਘ ਕੋਟਧਰਮੂ, ਮੱਖਣ ਸਿੰਘ ਭੰਮੇ ਕਲਾਂ, ਗੁਰਵਿੰਦਰ ਸਿੰਘ ਭੰਮੇ ਕਲਾਂ, ਸਤਿਨਾਮ ਸਿੰਘ ਤਿਲੋਕੇਵਾਲਾ ਸਿਰਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਅਵਤਾਰ ਸਿੰਘ ਜਵਾਹਰਕੇ, ਜਗਮੀਤ ਸਿੰਘ ਭੰਮੇ ਕਲਾਂ, ਗੁਰਜੀਤ ਸਿੰਘ ਤਿਲੋਕੇਵਾਲਾ ਸਿਰਸਾ, ਮ੍ਰਿਤਕ ਦੇ ਪਿਤਾ ਡਾਕਟਰ ਜਰਨੈਲ ਸਿੰਘ, ਜਥੇਦਾਰ ਤੇਗ ਸਿੰਘ ਭੰਮੇ ਕਲਾਂ, ਮੋਹਨਜੀਤ ਸਿੰਘ ਸ਼ੇਰੋਂ ਸੁਨਾਮ ਅਤੇ ਪਰਮਵੀਰ ਸਿੰਘ ਢਬਾਈ ਕਪੂਰਥਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Share this content:

Post Comment