Loading Now

ਲੋਕ ਸਭਾ ‘ਚ ਡਿੱਗਿਆ ਮਹਿਲਾ ਰਾਖਵਾਂਕਰਨ ਬਿੱਲ, ਪਹਿਲੇ ਪੜ੍ਹਾਅ ‘ਚ ਹੀ ਨਹੀਂ ਮਿਲਿਆ ਬਹੁਮਤ, ਜਾਣੋ ਵਿਰੋਧੀ ‘ਚ ਕਿੰਨੀਆਂ ਵੋਟਾਂ ਪਈਆਂ ?

ਲੋਕ ਸਭਾ ‘ਚ ਡਿੱਗਿਆ ਮਹਿਲਾ ਰਾਖਵਾਂਕਰਨ ਬਿੱਲ, ਪਹਿਲੇ ਪੜ੍ਹਾਅ ‘ਚ ਹੀ ਨਹੀਂ ਮਿਲਿਆ ਬਹੁਮਤ, ਜਾਣੋ ਵਿਰੋਧੀ ‘ਚ ਕਿੰਨੀਆਂ ਵੋਟਾਂ ਪਈਆਂ ?

ਨਵੀਂ ਦਿੱਲੀ, 17 ਅਪ੍ਰੈਲ – 131ਵਾਂ ਸੰਵਿਧਾਨਕ ਸੋਧ ਬਿੱਲ ਭਾਵ ਮਹਿਲਾ ਰਿਜ਼ਰਵੇਸ਼ਨ ਬਿੱਲ 2026 ਲੋਕ ਸਭਾ ਵਿੱਚ ਪਾਸ ਹੋਣ ਵਿੱਚ ਅਸਫਲ ਰਿਹਾ ਹੈ। ਸਦਨ ਵਿੱਚ ਇਲੈਕਟ੍ਰਾਨਿਕ ਵੋਟਿੰਗ ਦੌਰਾਨ, ਮੌਜੂਦ 489 ਸੰਸਦ ਮੈਂਬਰਾਂ ਵਿੱਚੋਂ, 278 ਨੇ ਬਿੱਲ ਦੇ ਹੱਕ ਵਿੱਚ ਅਤੇ 211 ਨੇ ਬਿੱਲ ਦੇ ਵਿਰੁੱਧ ਵੋਟ ਦਿੱਤੀ।ਬਿੱਲ ਨੂੰ ਬਹੁਮਤ ਨਾ ਕਾਰਨ ਲੋਕ ਸਭਾ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ, ਅੰਤਿਮ ਵੋਟਿੰਗ ਅੰਕੜੇ ਇਲੈਕਟ੍ਰਾਨਿਕ ਵੋਟਿੰਗ ਤੋਂ ਵੱਖਰੇ ਸਨ। ਬਾਅਦ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਬਿੱਲ ਦੇ ਹੱਕ ਵਿੱਚ 298 ਅਤੇ ਵਿਰੋਧ ਵਿੱਚ 230 ਵੋਟਾਂ ਪਈਆਂ। ਸਰਕਾਰ ਨੇ ਇਸ ਬਿੱਲ ਦੇ ਨਾਲ-ਨਾਲ ਹੱਦਬੰਦੀ ਬਿੱਲ 2026 ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ, 2026 ਵੀ ਸਦਨ ਵਿੱਚ ਚਰਚਾ ਅਤੇ ਪਾਸ ਹੋਣ ਲਈ ਪੇਸ਼ ਕੀਤੇ ਸਨ, ਪਰ ਉਨ੍ਹਾਂ ਨੂੰ ਵੀ ਅੱਗੇ ਨਹੀਂ ਵਧਾਇਆ ਜਾ ਸਕਿਆ।

 

 

Share this content:

Post Comment