ਰੋਬੋਟ ਨੇ ਬੋਲਟ ਨੂੰ ਪਿੱਛੇ ਛੱਡਿਆ
ਬੀਜਿੰਗ, 24 ਅਗਸਤ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸ਼ਨੀਵਾਰ ਨੂੰ ਸ਼ੁਰੂ ਹੋਈਆਂ ਦੂਜੀਆਂ ਵਿਸ਼ਵ ਹਿਊਮਨੋਇਡ ਰੋਬੋਟ ਖੇਡਾਂ ਦੌਰਾਨ ਤਕਨਾਲੋਜੀ ਦੀ ਦੁਨੀਆ ਵਿੱਚ ਨਵਾਂ ਇਤਿਹਾਸ ਰਚਿਆ ਗਿਆ। ਚੀਨ ਦੀ ਸਿੰਹੁਆ ਯੂਨੀਵਰਸਿਟੀ ਦੀ ‘ਤਿਆਨਝੂਓ’ ਟੀਮ ਵੱਲੋਂ ਵਿਕਸਤ ਲਾਈਟਨਿੰਗ ਨਾਂਅ ਦੇ ਹਿਊਮਨੋਇਡ (ਮਨੁੱਖੀ ਆਕਾਰ ਦਾ) ਰੋਬੋਟ ਨੇ 100 ਮੀਟਰ ਦੌੜ ਸਿਰਫ 9.39 ਸਕਿੰਟਾਂ ਵਿੱਚ ਪੂਰੀ ਕਰਕੇ ਜਮਾਇਕਾ ਦੇ ਉਸੈਨ ਬੋਲਟ ਵੱਲੋਂ 2009 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਇਮ ਕੀਤਾ 9.58 ਸਕਿੰਟਾਂ ਦਾ ਰਿਕਾਰਡ ਤੋੜ ਦਿੱਤਾ। ਪਿਛਲੇ ਸਾਲ, ਇਸੇ ਮੁਕਾਬਲੇ ਵਿੱਚ ਰੋਬੋਟ ਦਾ ਸਭ ਤੋਂ ਵਧੀਆ ਸਮਾਂ 21.50 ਸਕਿੰਟ ਸੀ, ਜੋ ਹੁਣ ਅੱਧੇ ਤੋਂ ਵੀ ਘੱਟ ਹੋ ਗਿਆ ਹੈ। ਇਸ ਤੋਂ ਇਲਾਵਾ ਤਿਆਨਕੁੰਗ ਰੋਬੋਟ ਨੇ 2.88 ਮੀਟਰ ਦੂਰੀ ਤੈਅ ਕਰਕੇ ਉੱਚੀ ਛਾਲ ਵਿੱਚ ਇੱਕ ਰਿਕਾਰਡ ਬਣਾਇਆ। ਮਨੁੱਖੀ ਸਭ ਤੋਂ ਵਧੀਆ ਸਮਾਂ 2.45 ਮੀਟਰ ਹੈ। ਪੰਜ ਦਿਨਾ ਟੂਰਨਾਮੈਂਟ ਵਿੱਚ 16 ਦੇਸ਼ਾਂ ਦੀਆਂ 666 ਟੀਮਾਂ ਅਤੇ 2,056 ਰੋਬੋਟ ਹਿੱਸਾ ਲੈ ਰਹੇ।
Share this content:



Post Comment