Loading Now

ਰੁਪਏ ‘ਚ ਰਿਕਾਰਡ ਗਿਰਾਵਟ ਵਿਚਾਲੇ RBI ਨੇ ਖਿੱਚੀ ‘ਲਕਸ਼ਮਣ ਰੇਖਾ’, ਬੈਂਕਾਂ ਨੂੰ ਲਿਮਿਟ ਲਾਗੂ ਕਰਨ ਦੇ ਦਿੱਤੇ ਨਿਰਦੇਸ਼

ਰੁਪਏ ‘ਚ ਰਿਕਾਰਡ ਗਿਰਾਵਟ ਵਿਚਾਲੇ RBI ਨੇ ਖਿੱਚੀ ‘ਲਕਸ਼ਮਣ ਰੇਖਾ’, ਬੈਂਕਾਂ ਨੂੰ ਲਿਮਿਟ ਲਾਗੂ ਕਰਨ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ, 28 ਮਾਰਚ – ਰੁਪਏ ‘ਚ ਗਿਰਾਵਟ ਨੂੰ ਰੋਕਣ ਅਤੇ ਸੱਟੇਬਾਜ਼ੀ ‘ਤੇ ਲਗਾਮ ਲਗਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਆਰਬੀਆਈ ਨੇ ਅਧਿਕਾਰਤ ਡੀਲਰ ਵਜੋਂ ਕੰਮ ਕਰਨ ਵਾਲੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਦਿਨ ਦੇ ਅੰਤ ਤਕ ਰੁਪਏ ‘ਚ ਆਪਣੀ ‘ਓਪਨ ਪੋਜ਼ੀਸ਼ਨ’ ਨੂੰ 100 ਮਿਲੀਅਨ ਡਾਲਰ ਤਕ ਸੀਮਤ ਰੱਖਣ।

ਰੁਪਏ ‘ਤੇ ਦਬਾਅ ਵਧਣ ਕਾਰਨ RBI ਨੇ ਚੁੱਕਿਆ ਕਦਮ

ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਕਾਰਨ ਵਪਾਰਕ ਘਾਟਾ ਵਧਿਆ ਹੈ ਅਤੇ ਰੁਪਏ ‘ਤੇ ਦਬਾਅ ਕਾਫ਼ੀ ਵਧ ਗਿਆ ਹੈ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਸਾਰੇ ਕਮਰਸ਼ੀਅਲ ਬੈਂਕ ਇਸ ਰੋਜ਼ਾਨਾ ਲਿਮਿਟ ਨੂੰ 10 ਅਪ੍ਰੈਲ ਤੱਕ ਲਾਗੂ ਕਰਨ। ਨਾਲ ਹੀ, ਲੋੜ ਪੈਣ ‘ਤੇ ਬਾਜ਼ਾਰ ਦੀ ਸਥਿਤੀ ਅਨੁਸਾਰ ਇਸ ਲਿਮਿਟ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਰੁਪਏ ਵਿੱਚ ਗਿਰਾਵਟ ਜਾਰੀ ਰਹਿੰਦੀ ਹੈ, ਤਾਂ ਆਰ.ਬੀ.ਆਈ. ਅੱਗੇ ਹੋਰ ਵੀ ਸਖ਼ਤ ਕਦਮ ਚੁੱਕ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੁਪਏ ਨੂੰ ਸਹਾਰਾ ਦੇਣ ਲਈ ਆਰ.ਬੀ.ਆਈ. ਨੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ (Reserve) ਦਾ ਕਾਫ਼ੀ ਇਸਤੇਮਾਲ ਕੀਤਾ ਹੈ, ਜਿਸ ਨਾਲ ਉਸ ਦੀ ਦਖ਼ਲ ਦੇਣ ਦੀ ਸਮਰੱਥਾ ਕੁਝ ਸੀਮਤ ਹੋ ਗਈ ਹੈ।

94 ਦੇ ਪੱਧਰ ਨੂੰ ਪਾਰ ਕਰ ਗਿਆ ਭਾਰਤੀ ਰੁਪਿਆ

ਸ਼ੁੱਕਰਵਾਰ ਨੂੰ ਰੁਪਿਆ ਪਹਿਲੀ ਵਾਰ 94 ਪ੍ਰਤੀ ਡਾਲਰ ਦੇ ਹੇਠਾਂ ਚਲਾ ਗਿਆ ਅਤੇ ਕਰੀਬ 1 ਪ੍ਰਤੀਸ਼ਤ ਡਿੱਗਿਆ। ਅਮਰੀਕਾ-ਈਰਾਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਵਿੱਚ ਕੁੱਲ ਮਿਲਾ ਕੇ 4 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ। ਉੱਥੇ ਹੀ ਬ੍ਰੈਂਟ ਕਰੂਡ (ਕੱਚਾ ਤੇਲ) ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀ ਹੋਈ ਹੈ, ਜੋ ਆਰਬੀਆਈ ਦੇ ਅਕਤੂਬਰ ਵਿੱਚ ਤੈਅ ਕੀਤੇ ਗਏ 70 ਡਾਲਰ ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਹੈ। ਇਸ ਨਾਲ ਭਾਰਤ ਦਾ ਆਯਾਤ ਬਿੱਲ ਵਧਿਆ ਹੈ ਅਤੇ ਮਹਿੰਗਾਈ ਤੇ ਮੁਦਰਾ ਸੰਤੁਲਨ ਬਣਾਈ ਰੱਖਣਾ ਆਰ.ਬੀ.ਆਈ. ਲਈ ਮੁਸ਼ਕਲ ਹੋ ਗਿਆ ਹੈ।

ਆਉਣ ਵਾਲੇ ਸਮੇਂ ‘ਚ ਸੁਧਾਰ ਦੀ ਉਮੀਦ

ਐਮਕੇ ਗਲੋਬਲ ਫਾਈਨੈਂਸ਼ੀਅਲ ਸਰਵਿਸਿਜ਼ ਦੀ ਰਿਪੋਰਟ ਅਨੁਸਾਰ, ਰੁਪਿਆ ਆਉਣ ਵਾਲੇ ਸਮੇਂ ਵਿੱਚ ਸੁਧਾਰ ਕੇ ਕਰੀਬ 91 ਪ੍ਰਤੀ ਡਾਲਰ ਤਕ ਪਹੁੰਚ ਸਕਦਾ ਹੈ। ਨਾਲ ਹੀ, 10 ਸਾਲ ਦੇ ਸਰਕਾਰੀ ਬਾਂਡ ਦੀ ਯੀਲਡ (Yield) ਵੀ ਮੌਜੂਦਾ 6.83 ਪ੍ਰਤੀਸ਼ਤ ਤੋਂ ਘਟ ਕੇ ਕਰੀਬ 6.65 ਪ੍ਰਤੀਸ਼ਤ ਤੱਕ ਆ ਸਕਦੀ ਹੈ। ਇਹ ਆਮ ਸਥਿਤੀ ਆਉਣ ਵਿੱਚ 2-3 ਮਹੀਨੇ ਲੱਗ ਸਕਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਈਂਧਨ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਅਜੇ ਸਥਿਰ ਬਣੀ ਹੋਈ ਹੈ, ਪਰ ਕੱਚੇ ਤੇਲ ਦੀਆਂ ਕੀਮਤਾਂ ਅੱਗੇ ਵੀ ਦੇਸ਼ ਦੇ ਬਾਹਰੀ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

Share this content:

Post Comment