ਮੰਡੀਆਂ ‘ਚ ਪਏ ਝੋਨੇ ਦੀ ਤੁਰੰਤ ਖਰੀਦ ਕੀਤੀ ਜਾਵੇ : ਧਾਲੀਵਾਲ
ਚੰਡੀਗੜ੍ਹ, 17 ਨਵੰਬਰ – ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨਾਂ ਵਿਚ ਵਾਰ-ਵਾਰ ਦਿੱਤੇ ਜਾ ਰਹੇ ਬਿਆਨਾਂ ਕਿ ਭਾਵੇਂ ਪੰਜਾਬ ਸਰਕਾਰ ਨੇ ਮਿੱਥੇ ਟੀਚੇ ਜਿੰਨਾ ਝੋਨਾ ਖਰੀਦ ਕਰ ਲਿਆ ਹੈ, ਪਰ ਰਹਿੰਦੇ ਝੋਨੇ ਦਾ ਵੀ ਦਾਣਾ-ਦਾਣਾ ਚੱੁਕਿਆ ਜਾਵੇਗਾ, ਨੂੰ ਜ਼ਮੀਨੀ ਹਕੀਕਤ ਦੇ ਉਲਟ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਦਿੱਤੇ ਬਿਆਨਾਂ ਦੀ ਆਪ ਹੀ ਕੋਈ ਅਹਿਮੀਅਤ ਨਹੀਂ ਸਮਝੀ, ਕਿਉਂਕਿ ਪੰਜਾਬ ਸਰਕਾਰ ਨੇ ਮੰਡੀਆਂ ਵੀ ਬੰਦ ਕਰ ਦਿੱਤੀਆਂ ਹਨ ਅਤੇ ਖਰੀਦ ਵੀ ਬੰਦ ਕਰ ਦਿੱਤੀ ਹੈ | ਜਦ ਕਿ ਅਜੇ ਵੀ ਬਹੁਤ ਸਾਰੇ ਜ਼ਿਲਿ੍ਹਆਂ ਦੀਆਂ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗੇ ਪਏ ਹਨ | ਫਿਰੋਜ਼ਪੁਰ, ਮਾਨਸਾ, ਸੰਗਰੂਰ, ਮੋਗਾ, ਫਾਜ਼ਿਲਕਾ, ਬਰਨਾਲਾ ਆਦਿ ਜ਼ਿਲਿ੍ਹਆਂ ਦੀਆਂ ਮੰਡੀਆਂ ਵਿਚ ਵੱਡੀ ਮਾਤਰਾ ਵਿਚ ਝੋਨਾ ਪਿਆ ਹੋਣ ਦੇ ਬਾਵਜੂਦ ਕੋਈ ਖਰੀਦ ਨਹੀਂ ਹੋ ਰਹੀ | ਕਿਸਾਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਪਰ ਕੋਈ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ |
Share this content:



Post Comment