ਮੋਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜਾ ਸਮਾਗਮ

ਮੋਗਾ, 15 ਮਈ (ਏ.ਡੀ.ਪੀ ਨਿਊਜ਼) – ਮੋਗਾ ਵਿਖੇ ਕੌਮੀ ਜਰਨੈਲ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303 ਵੇ ਜਨਮ ਦਿਵਸ ਮੌਕੇ ਉਹਨਾਂ ਦੇ ਜੀਵਨ ਤੇ ਕੁਰਬਾਨੀ ਨੂੰ ਯਾਦ ਕਰਦਿਆਂ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਵਲੋ ਸ ਰਾਜਾ ਸਿੰਘ ਭਾਰਤਵਾਲੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠ ਵਿਸ਼ਵਕਰਮਾ ਭਵਨ ਵਿਖੇ ਸ਼ਰਧਾ ਪੂਰਵਿਕ ਮਨਾਇਆ ਗਿਆ । ਸੰਗਰਾਂਦ ਦੇ ਪਵਿੱਤਰ ਦਿਹਾੜੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਨੂੰ ਸਮਰਪਿਤ ਦਿਵਾਨ ਸਜਾਏ ਗਏ। ਇਸ ਮੌਕੇ ਭਾਈ ਪਰਮਜੀਤ ਸਿੰਘ ਦੇ ਕੀਰਤਨ ਜੱਥੇ ਵਲੋੰ ਮਨੋਹਰ ਕੀਰਤਨ ਕੀਤਾ ਗਿਆ ਤੇ ਭਾਈ ਭੁਪਿੰਦਰ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਵਲੋੰ ਸਿੱਖ ਇਤਿਹਾਸ , ਬੀਰਰਸ ਤੇ ਜੋਧਿਆਂ ਦੀਆਂ ਵਾਰਾਂ ਪੇਸ ਕੀਤੀਆਂ ਗਈਆਂ। ਗੁਰਦਵਾਰਾ ਵਿਸ਼ਵਕਰਮਾ ਭਵਨ ਦੇ ਮੁੱਖ ਗਰੰਥੀ ਭਾਈ ਚੰਮਕੌਰ ਸਿੰਘ ਨੇ ਅਰਦਾਸ ਕਰਕੇ ਮੁੱਖ ਹੁਕਮਨਾਮਾ ਲਿਆ ਤੇ ਗੁਰਬਾਣੀ ਬਾਰਹਮਾਹ ਵਿਚੋ ਜੇਠ ਮਹੀਨੇ ਦੀ ਸੰਗਰਾਂਦ ਸੰਗਤਾਂ ਨੂੰ ਸਰਵਣ ਕਰਵਾਈ।
ਇਸ ਤੋੰ ਪਹਿਲਾਂ ਸੰਗਤਾਂ ਨੇ ਵਿਸ਼ਵਕਰਮਾ ਭਵਨ ਵਿਖੇ ਸ ਰਾਜਾ ਸਿੰਘ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਚਿੱਤਰ ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਸਮਾਗਮ ਵਿਚ ਸ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕਿਟ ਕਮੇਟੀ, ਸ੍ਰੋਮਣੀ ਅਕਾਲੀ ਦਲ ਦੇ ਹਲਕਾ, ਇੰਨਚਾਰਜ ਸੰਜੀਤ ਸਿੰਘ ਸ਼ਨੀ ਗਿੱਲ, ਨਰਿੰਦਰਪਾਲ ਪਾਲ ਸਿੰਘ ਸਿੱਧੂ ਅਤੇ ਸਰਬਜੀਤ ਕੌਰ ਰੋਡੇ ਸਾਬਕਾ ਕੌਂਸਲਰ ਤੇ ਹੋਰ ਪਤਵੰਤੇ ਸਾਮਲ ਹੋਏ। ਮੰਚ ਦਾ ਸੰਚਾਲਨ ਕਰਦਿਆਂ ਚਰਨਜੀਤ ਝੰਡੇਆਣਾ ਨੇ ਸੰਗਰਾਂਦ ਦੇ ਪਵਿੱਤਰ ਮੌਕੇ ਸੰਗਤਾਂ ਨੂੰ ਵਧਾਈ ਦਿੰਦਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਦੱਸਿਆ। ਸ ਗੁਰਪ੍ਰੀਤਮ ਸਿੰਘ ਚੀਮਾ ਤੇ ਨਰਿੰਦਰ ਸਿੰਘ ਸਹਾਰਨ ਨੇ ਵੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਸਬੰਧੀ ਵਿਚਾਰਾਂ ਪੇਸ ਕੀਤੀਆਂ।ਅੱਜ ਉਪ ਜਿਲ੍ਹਾ ਸਿੱਖਿਆ ਅਫਸਰ ਗੁਰਦਿਆਲ ਸਿੰਘ ਮਠਾੜੂ ਨੂੰ ਸੁਸਾਇਟੀ ਦੇ ਮੈਬਰਾਂ ਨੇ ਸਨਮਾਨਿਤ ਕੀਤਾ। ਸਮਾਗਮ ਵਿਚ ਸ ਸੋਹਣ ਸਿੰਘ ਸੱਗੂ ਸਰਪ੍ਰਸਤ,ਚੰਮਕੌਰ ਸਿੰਘ ਝੰਡੇਆਣਾ, ਗੁਰਦਰਸਨ ਸਿੰਘ, ਮਾਸਟਰ ਇੰਦਰਜੀਤ ਸਿੰਘ ਅਤੇ ਗੁਰਦਰਸਨ ਸਿੰਘ ਸਾਰੇ ਸਾਬਕਾ ਪ੍ਰਧਾਨ ਤੇ ਮੈਂਬਰ ਕੁਲਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਜੰਡੂ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਜਸਪਾਲ ਸਿੰਘ ਸੱਗੂ ਬੱਬੀ, ਚਰਨਜੀਤ ਸਿੰਘ ਥੰਮਣਵਾਲਾ, ਬਲਦੇਵ ਸਿੰਘ ਭਾਰਤਵਾਲੇ, ਜੋਗਿੰਦਰ ਸਿੰਘ ਕੋਕਰੀਵਾਲੇ , ਮੱਖਣ ਸਿੰਘ ਪ੍ਰਧਾਨ, ਬਚਿੱਤਰ ਸਿੰਘ ਕਲਸੀ, ਇੰਜ ਪ੍ਰੀਤਮ ਸਿੰਘ , ਮਹਿੰਦਰ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਸ਼ਰਨਜੀਤ ਸਿੰਘ ਜੰਡੂ, ਪਰਮਜੀਤ ਸਿੰਘ ਬਿੱਟੂ, ਬਚਿੱਤਰ ਸਿੰਘ ਕਲਸੀ, ਮਹਿੰਦਰ ਸਿੰਘ ਕਲਸੀ,ਭਾਈ ਪੂਰਨ ਭਗਤ ਸਿੰਘ, ਹਾਕਮ ਸਿੰਘ ਖੋਸਾ, ਸੁਰਿੰਦਰ ਸਿੰਘ ਭੁੱਲਰ,ਜੰਗੀਰ ਸਿੰਘ ਖੋਖਰ,ਰੀਮਾ ਰਾਣੀ, ਸਾਧੂ ਸਿੰਘ, ਦਲਜੀਤ ਸਿੰਘ ਗਰੀਨ ਤੇ ਰਣਯੋਧ ਸਿੰਘ ਮੈਬਰ ਸਾਮਲ ਸਨ। ਅੰਤ ਵਿਚ ਸੰਗਤਾਂ ਦੀ ਲੰਗਰ ਨਾਲ ਸੇਵਾ ਕੀਤੀ ਗਈ।
Share this content:



Post Comment