ਮੋਗਾ ਤੋਂ ਅੰਮ੍ਰਿਤਸਰ ਦੇ ਹੜ੍ਹ ਪੀੜਤਾਂ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਨੇ ਭੇਜੀ ਰਾਹਤ ਸਮੱਗਰੀ
– ਏਡੀਸੀ ਮੋਗਾ ਮੈਡਮ ਚਾਰੂਮਿਤਾ ਨੇ ਹਰੀ ਝੰਡੀ ਦਿਖਾ ਕੇ ਟਰਾਲੀਆਂ ਦਾ ਕਾਫਲਸ ਕੀਤਾ ਰਵਾਨਾ
ਮੋਗਾ, 3 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਨੂੰ ਧਿਆਨ ‘ਚ ਰੱਖਦਿਆ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਵਿੱਚ 50 ਟਰਾਲੀਆਂ ‘ਚ ਰਾਹਤ ਸਮੱਗਰੀ ਅਤੇ 150 ਡੇਰਾ ਪ੍ਰੇਮੀ ਮਾਨਵਤਾ ਭਲਾਈ ਕੇਂਦਰ, ਮੋਗਾ ਤੋਂ ਰਵਾਨਾ ਹੋਏ। ਇਸ ਕਾਫਲੇ ਨੂੰ ਏਡੀਸੀ ਮੈਡਮ ਚਾਰੂਮਿਤਾ ਨੇ ਹਰੀ ਝੰਡੀ ਦੇ ਕੇ ਅੰਮ੍ਰਿਤਸਰ ਲਈ ਰਵਾਨਾ ਕੀਤਾ। ਇਸ ਮੌਕੇ ਬੋਲਦਿਆ ਚਾਰੂਮਿਤਾ ਨੇ ਕਿਹਾ ਕਿ ਪੰਜਾਬ ਹੜ੍ਹ ਦੀ ਆਫਤ ਕਾਰਨ ਬਹੁਤ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੜ੍ਹ ਪੀੜਤਾਂ ਦੀ ਮੱਦਦ ਕਰਨ ਦੀ ਜ਼ਰੂਰਤ ਹੈ। ਉਹਨਾਂ ਅੱਜ ਡੇਰਾ ਸੱਚਾ ਸੌਦਾ ਵੱਲੋਂ ਭੇਜੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲਈ ਸ਼ਰਧਾਲੂਆਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਡੇਰੇ ਵੱਲੋਂ ਤਿਆਰ ਕੀਤੀ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਸਮੱਗਰੀ ਲੈ ਕੇ ਜਾ ਰਹੇ ਹਨ।
ਉਹ ਖੁਦ ਘਰ-ਘਰ ਤੱਕ ਜਾ ਕੇ ਇਹ ਰਾਹਤ ਸਮੱਗਰੀ ਵੰਡਣਗੇ, ਜਿਸ ਦੀ ਅੱਜ ਬਹੁਤ ਜ਼ਰੂਰਤ ਹੈ । ਉਹਨਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਲੈ ਕੇ ਚੱਲੇ ਹਨ ਤੇ ਅੱਗੋ ਹੋਰ ਰਾਹਤ ਸਮੱਗਰੀ ਵੀ ਭੇਜੀ ਜਾਣੀ ਹੈ। ਇਸ ਮੌਕੇ ਸੇਵਾਦਾਰ ਛਿੰਦਰਪਾਲ ਇੰਸਾਂ ਅਤੇ ਗੁਰਦੇਵ ਇੰਸਾਂ ਨੇ ਏਡੀਸੀ ਮੈਡਮ ਚਾਰੂਮਿਤਾ ਦਾ ਧੰਨਵਾਦ ਕਰਦਿਆ ਕਿਹਾ ਕਿ ਪਹਿਲੀ ਖੇਪ ਦੀ ਰਾਹਤ ਸਮੱਗਰੀ ਵਿੱਚ 50 ਟਰਾਲੀਆਂ ਰਵਾਨਾ ਕੀਤੀਆਂ ਗਈਆਂ, ਜਿਸ ਵਿੱਚ 1000 ਬੈਗ ਰਾਸ਼ਨ, ਹਰਾ ਚਾਰਾ, ਚਾਰੇ ਦਾ ਅਚਾਰ, ਤੂੜੀ, 400 ਤਰਪਾਲਾਂ, 200 ਪੀਸ ਕਛੂਆ ਸ਼ਾਪ ਧੂਪ, ਦਵਾਈਆਂ, 2 ਪਾਣੀ ਦੀਆਂ ਟੈਕੀਆਂ ਭੇਜੀਆਂ ਗਈਆਂ ਹਨ। ਅਸੀਂ ਇਹ ਸਮੱਗਰੀ ਜਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਨਾਲਾ ਸੈਕਟਰ ਵਿਚ ਰਾਹਤ ਸਮੱਗਰੀ ਹੜ੍ਹ ਪੀੜ੍ਹਤਾਂ ਦੇ ਘਰ-ਘਰ, ਜਿਹਨਾਂ ਤੱਕ ਅਜੇ ਤੱਕ ਕੋਈ ਸਮੱਗਰੀ ਨਹੀਂ ਪਹੁੰਚੀ ਉੱਥੇ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਸੇਵਦਾਰ ਸੇਵਕ ਸਿੰਘ ਇੰਸਾਂ ਗੋਨੇਆਣਾ, ਗੁਰਜੀਤ ਸਿੰਘ ਇੰਸਾਂ , ਰਾਮ ਲਾਲ ਇੰਸਾਂ , ਰਣਵਿੰਦਰ ਸਿੰਘ ਇੰਸਾਂ, ਜਗਜੀਤ ਸਿੰਘ ਰੰਧਾਵਾ ਇੰਸਾਂ, ਰਾਕੇਸ਼ ਕੁਮਾਰ ਇੰਸਾਂ ਆਦਿ ਤੋਂ ਇਲਾਵਾ ਸੈਂਕੜੇ ਡੇਰਾ ਪ੍ਰੇਮੀ ਹਾਜ਼ਰ ਸਨ।
Share this content:



Post Comment