ਮੋਗਾ ਗੋਲੀ ਕਾਂਡ ਰੀਗਲ ਸਿਨੇਮਾ
Viewpoint Films ਵੱਲੋਂ ਅਸੀਂ ਪਿਛਲੇ ਕੁੱਝ ਦਿਨਾਂ ਤੋਂ ਮੋਗਾ ਗੋਲੀ ਕਾਂਡ (ਰੀਗਲ ਸਿਨੇਮਾ) ਦੀ ਘਟਨਾ ਨੂੰ ਇੱਕ ਡਾਕੂਮੈਂਟਰੀ ਦੇ ਰੂਪ ਵਿੱਚ ਸਮੇਟ ਕੇ ਪੰਜਾਬ ਦੇ ਸਿਦਕ ਤੇ ਸਿਰੜ ਵਾਲੇ ਇਤਿਹਾਸ ਨੂੰ ਲੋਕਾਂ ਤੀਕ ਲੈ ਕੇ ਜਾਣ ਦਾ ਸੁਪਨਾ ਦੇਖਦੇ ਹੋਏ ਡਾਕੂਮੈਂਟਰੀ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ।

ਸਾਡਾ ਮਨ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਹੋਈ ਇਹ ਲੋਕ ਲਹਿਰ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਸਿਨੇਮਾ ਦੀਆਂ ਟਿਕਟਾਂ ਸਹੀ ਮੁੱਲ ਤੇ ਲੈਣ ਲਈ ਸੰਨਤੀ ਸਿਨੇਮੇ ਦੇ ਗੁੰਡਿਆਂ ਨਾਲ਼ ਟੱਕਰ ਲੈਣ ਤੋਂ ਸ਼ੁਰੂ ਹੋਏ ਸੰਘਰਸ਼, ਸਰਕਾਰ ਦੀਆਂ ਗੋਲੀਆਂ ਰਾਹੀਂ ਹੋਈਆਂ ਮੌਤਾਂ ਦੇ ਤਾਨਾਸ਼ਾਹੀ ਕਾਰੇ ਨੂੰ ਅਤੇ ਵਿਦਿਆਰਥੀ ਜਥੇਬੰਦੀਆਂ ਦੁਆਰਾ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ਼ ਲੜੀ ਗਈ ਸ਼ਾਨਮੱਤੀ ਲੜਾਈ ਨੂੰ ਸਕਰੀਨ ਤੇ ਪੇਸ਼ ਕਰ ਸਕੀਏ ਅਤੇ ਅਗਾਊਂ ਇਸ ਤੋਂ ਸੇਧ ਅਤੇ ਜਜ਼ਬੇ ਲੈ ਸਕੀਏ।

ਉਸ ਸਮੇਂ ਦੇ ਵਿਦਿਆਰਥੀ ਆਗੂ,ਕਾਲਜਾਂ ਦੇ ਵਿਦਿਆਰਥੀਆਂ ਜਿਹਨਾਂ ਨੇ ਇਸ ਘਟਨਾ ਨੂੰ ਅੱਖੀਂ ਡਿੱਠਾ,ਹੋਰ ਲੋਕਾਂ ਅਤੇ ਇਤਿਹਾਸਕਾਰਾਂ ਨਾਲ਼ ਅਸੀਂ ਆਪਣੇ ਕੈਮਰੇ ਦੇ ਲੈਂਜ ਰਾਹੀਂ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ। ਦੋ ਹਿੱਸਿਆਂ ਵਿੱਚ ਬਣਨ ਜਾ ਰਹੀ ਇਸ ਡਾਕੂਮੈਂਟਰੀ ਦੇ ਪਹਿਲੇ ਹਿੱਸੇ ਘਟਨਾ ਬਾਰੇ ਅਤੇ ਦੂਜੇ ਹਿੱਸੇ ਵਿੱਚ ਪੰਜਾਬ ਦੀ ਉਸ ਸਮੇਂ ਦੀ ਸਿਆਸੀ ਬਣਤਰ ਬਾਰੇ ਜਾਣਕਾਰੀਆਂ ਪਰੋਣ ਦੀ ਕੋਸ਼ਿਸ਼ ਕਰਾਂਗੇ।

ਜਿਸ ਵੀ ਸਾਥੀ ਕੋਲੇ ਉਸ ਸਮੇਂ ਦੇ ਦਸਤਾਵੇਜ਼,ਹੋਰ ਜਾਣਕਾਰੀ ਜਾਂ ਡਾਕੂਮੈਂਟਰੀ ਲਈ ਸੁਝਾਅ ਹੋਣ ਤਾਂ ਸਾਡੇ ਨਾਲ਼ ਜਰੂਰ ਸਾਂਝੇ ਕਰਨ ਅਤੇ ਕਿਸੇ ਵੀ ਤਰੀਕੇ ਸਾਡੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਸਾਡੀ ਮਦਦ ਕਰਨ।
-ਮਨਦੀਪ ਮਹਿਰਮ
ਕਲਾ ਸਮਾਜ ਲਈ ਹੈ।
7696845945
434deepu@gmail. com
Share this content:



Post Comment