ਮੈਦਾਨ ਵਿੱਚ ਚੈਂਪੀਅਨ, ਕਲੀਨਿਕ ਵਿੱਚ ਹੀਰੋ
*(Champions on the field, heroes in the clinic)
*ਬੇਅ ਆਫ ਪਲੈਂਟੀ ਟੌਰੰਗਾ ਵੱਲੋਂ ਸਫ਼ਲ ਖੂਨਦਾਨ ਕੈਂਪ; ਦਾਨੀ ਸੱਜਣਾਂ ਦਾ ਕੀਤਾ ਧੰਨਵਾਦ
*ਜੂਨ 1984 ਦੇ ਸ਼ਹੀਦਾਂ ਨੂੰ ਕੀਤਾ ਸਮਰਪਿਤ
ਔਕਲੈਂਡ, 17 ਜੂਨ, 2026 (-ਹਰਜਿੰਦਰ ਸਿੰਘ ਬਸਿਆਲਾ-) – ‘ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ’ ਵੱਲੋਂ ਬੀਤੇ ਕੱਲ੍ਹ ਐਨ. ਜ਼ੈਡ. ਬਲੱਡ ਸਰਵਿਸ ਟੌਰੰਗਾ ਵਿਖੇ ਇੱਕ ਖੂਨ/ਪਲਾਜ਼ਮਾ ਦਾਨ ਕੈਂਪ ਲਗਾਇਆ ਗਿਆ। ਇਹ ਚੌਥਾ ਖੂਨਦਾਨ ਕੈਂਪ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਵਰਨਣਯੋਗ ਹੈ ਕਿ ਬੀਤੀ 14 ਜੂਨ ਨੂੰ ਦੇਸ਼ ਭਰ ਵਿੱਚ ‘ਵਿਸ਼ਵ ਖੂਨਦਾਨ ਦਿਵਸ’ ਵੀ ਮਨਾਇਆ ਗਿਆ ਸੀ। ਪ੍ਰਵਾਸ ਵਿੱਚ ਅਜਿਹੇ ਮੌਕਿਆਂ ’ਤੇ ਕੀਤੇ ਗਏ ਉਪਰਾਲੇ ਸਮੁੱਚੇ ਭਾਈਚਾਰੇ ਦੇ ਅਕਸ ਨੂੰ ਹੋਰ ਨਿਖਾਰਦੇ ਹਨ। ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਜਿੱਥੇ ਬੱਚਿਆਂ ਅਤੇ ਵੱਡਿਆਂ ਦੇ ਲਈ ਖੇਡਾਂ ਤੇ ਸਭਿਆਚਾਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ, ਉੱਥੇ ਹੀ ਅਜਿਹੇ ਸਮਾਜਿਕ ਕਾਰਜਾਂ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਂਦਾ ਰਹਿੰਦਾ ਹੈ, ਜੋ ਕਿ ਕਾਬਲੇ ਤਾਰੀਫ ਹੈ। ਕਲੱਬ ਦੇ ਪ੍ਰਬੰਧਕਾਂ ਸ. ਚਰਨਜੀਤ ਸਿੰਘ ਦੁੱਲਾ, ਸ. ਅਵਤਾਰ ਸਿੰਘ ਤਾਰੀ, ਸ. ਬਲਜਿੰਦਰ ਸਿੰਘ, ਸ. ਰਣਜੀਤ ਸਿੰਘ ਅਤੇ ਸ. ਸੁੱਖਦੇਵ ਸਿੰਘ ਢੇਸੀ ਵੱਲੋਂ ਸਮੂਹ ਖੂਨਦਾਨੀਆਂ ਅਤੇ ਪਲਾਜ਼ਮਾ ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਦਾਨੀਆਂ ਦੇ ਲਈ ਵਿਸ਼ੇਸ਼ ਤੌਰ ’ਤੇ ਰੀਫ੍ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
Share this content:



Post Comment