ਮੁੱਖ ਮੰਤਰੀ ਨੂੰ ਸਵਾਲ ਪੁੱਛਣ ਆਏ ਕਿਸਾਨ ਬੰਦੀ ਬਣਾਏ
ਧਰਮਕੋਟ, 21 ਮਾਰਚ – ਇੱਥੋਂ ਦੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਅੱਜ ਸੁਵਖਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਇਸ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕਿਸਾਨ ਅੱਜ ਧਰਮਕੋਟ ਵਿਚ ਹੋ ਰਹੀ ‘ਆਪ’ ਦੀ ਰੈਲੀ ਵਿੱਚ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ। ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਬਲ ਨੇ ਕਿਸਾਨਾਂ ਨੂੰ ਉੱਥੇ ਰੋਕਿਆ ਹੋਇਆ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀ ਦੇ ਆਗੂ ਮੁੱਖ ਮੰਤਰੀ ਨੂੰ ਸੁਆਲ ਪੁੱਛਣ ਲਈ ਬਜ਼ਿੱਦ ਹਨ। ਕਿਸਾਨਾਂ ਅਤੇ ਪੁਲੀਸ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ।
ਧਰਮਕੋਟ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਗਏ ਹਨ। ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜ ਆਗੂਆਂ ਨੂੰ ਪੁਲੀਸ ਵਲੋਂ ਬੱਸ ਵਿੱਚ ਬੰਦੀ ਬਣਾਏ ਜਾਣ ਤੋਂ ਬਾਅਦ ਪਿੰਡ ਲੋਹਗੜ੍ਹ ਵਿਚ ਕਿਸਾਨਾਂ ਅਤੇ ਪੁਲੀਸ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਰਣਜੀਤ ਬਾਵਾ ਨੇ ਅਖਾੜਾ ਬੰਨ੍ਹਿਆ
ਪੁਲੀਸ ਵੱਲੋਂ ਹਾਲੇ ਵੀ ਕਿਸਾਨ ਮਜ਼ਦੂਰ ਆਗੂਆਂ ਨੂੰ ਘੇਰਾਬੰਦੀ ਕਰਕੇ ਪਿੰਡ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਰੋਕਿਆ ਹੋਇਆ ਹੈ। ਧਰਮਕੋਟ ਦੀ ਰੈਲੀ ਵਾਲੇ ਸਥਾਨ ਉੱਤੇ ਵੱਡਾ ਇਕੱਠ ਜੁੜਦਾ ਜਾ ਰਿਹਾ ਹੈ । ਇਸ ਮੌਕੇ ਗਾਇਕ ਰਣਜੀਤ ਬਾਵਾ ਗਾਇਕੀ ਨਾਲ ਇਕੱਠ ਨੂੰ ਨਵੇਂ ਤੇ ਪੁਰਾਣੇ ਗੀਤਾਂ ਨਾਲ ਨਿਹਾਲ ਕਰ ਰਹੇ ਹਨ।
Share this content:



Post Comment