ਮਿਹਨਤ ਅਤੇ ਲਿਆਕਤ: ਸਾਊਥ ਆਕਲੈਂਡ ਦੀਆਂ ਗਲੀਆਂ ਤੋਂ ਕਾਰਪੋਰੇਟ ਦੀ ਸਿਖ਼ਰ ਤੱਕ
*ਨਿਊਜ਼ੀਲੈਂਡ ਦੀ ਮਸ਼ਹੂਰ ਕੰਪਨੀ ‘ਟਰੇਡ-ਮੀ’ ਦੇ ਨਵੇਂ ਸੀ.ਈ.ਓ ਬਣੇ ਭਾਰਤੀ ਮੂਲ ਦੇ ਕੁਲ ਸਿੰਘ ਕਾਰਗਿਲ
*ਆਸਟਰੇਲੀਆ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਤੋਂ ਬਾਅਦ ਸੰਭਾਲਣਗੇ ਨਵੀਂ ਜ਼ਿੰਮੇਵਾਰੀ-ਪੱਚੀ ਸਾਲਾਂ ਬਾਅਦ ਨਿਊਜ਼ੀਲੈਂਡ ਵਾਪਸੀ
ਔਕਲੈਂਡ, 20 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਮਿਹਨਤ ਅਤੇ ਲਿਆਕਤ ਦੇ ਦਮ ’ਤੇ ਅੰਤਰਰਾਸ਼ਟਰੀ ਮੰਚ ’ਤੇ ਇਕ ਹੋਰ ਭਾਰਤੀ ਸੰਭਾਵਿਤ ਪੰਜਾਬੀ ਨਾਂਅ ਚਮਕਣ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਕਾਰਪੋਰੇਟ ਜਗਤ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਡਿਜੀਟਲ ਮਾਰਕੀਟਪਲੇਸ ਟਰੇਡ ਮੀ ਨੇ ਭਾਰਤੀ ਪੰਜਾਬੀ ਮੂਲ ਦੇ ਪ੍ਰਮੁੱਖ ਕਾਰਪੋਰੇਟ ਲੀਡਰ ਕੁਲ ਸਿੰਘ ਕਾਰਗਿਲ ਨੂੰ ਅਪਣਾ ਨਵਾਂ ਚੀਫ਼ ਐਗਜ਼ੀਕਿਊਟਿਵ ਅਫ਼ਸਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਅੱਧ-ਸਤੰਬਰ ਵਿੱਚ ਇਸ ਅਹੁਦੇ ਦੀ ਜ਼ਿੰਮੇਵਾਰੀ ਰਸਮੀ ਤੌਰ ’ਤੇ ਸੰਭਾਲਣਗੇ। ਕੁਲ ਸਿੰਘ ਦਾ ਬਚਪਨ ਸਾਊਥ ਆਕਲੈਂਡ ਦੇ ਇੱਕ ਆਮ ਅਤੇ ਮਿਹਨਤੀ ਪਰਿਵਾਰਕ ਮਾਹੌਲ ਵਿੱਚ ਬੀਤਿਆ। ਆਪਣੀ ਪ੍ਰਾਰਭਿਕ ਸਿੱਖਿਆ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਆਸਟਰੇਲੀਆ ਚਲੇ ਗਏ, ਜਿੱਥੇ ਉਨ੍ਹਾਂ ਨੇ ਲਾ ਟਰੋਬ ਯੂਨੀਵਰਸਿਟੀ ਤੋਂ ਬੈਚਲਰ ਅਤੇ ਮੈਲਬੌਰਨ ਯੂਨੀਵਰਸਿਟੀ ਤੋਂ ਮਾਸਟਰਜ਼ ਇਨ ਪਬਲਿਕ ਹੈਲਥ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਹ ਆਸਟਰੇਲੀਅਨ ਇੰਸਟੀਚਿਊਟ ਆਫ਼ ਕੰਪਨੀ ਡਾਇਰੈਕਟਰਜ਼ ਦੇ ਗ੍ਰੈਜੂਏਟ ਮੈਂਬਰ ਵੀ ਹਨ।

ਬੀਤੇ ਪੱਚੀ ਸਾਲਾਂ ਦੌਰਾਨ ਕੁਲ ਸਿੰਘ ਨੇ ਆਸਟਰੇਲੀਆ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਪਣਾ ਵੱਡਾ ਨਾਮ ਬਣਾਇਆ। ਉਨ੍ਹਾਂ ਨੇ ਗਲੈਕਸੋਸਮਿਥਕਲਾਈਨ, ਜੀ.ਈ. ਕੈਪੀਟਲ ਅਤੇ ਆਰ.ਈ.ਏ. ਗਰੁੱਪ ਵਰਗੀਆਂ ਵਿਸ਼ਵਪ੍ਰਸਿੱਧ ਕੰਪਨੀਆਂ ਵਿੱਚ ਚੀਫ਼ ਸੇਲਜ਼ ਅਫ਼ਸਰ, ਚੀਫ਼ ਕਸਟਮਰ ਅਫ਼ਸਰ ਅਤੇ ਚੀਫ਼ ਕਮਰਸ਼ੀਅਲ ਐਂਡ ਮਾਰਕੀਟਿੰਗ ਅਫ਼ਸਰ ਵਰਗੇ ਮਹੱਤਵਪੂਰਨ ਅਹੁਦਿਆਂ ’ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਉਹ ਆਸਟ?ਰੇਲੀਅਨ ਰੈੱਡ ਕਰਾਸ ਵਿੱਚ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਵੀ ਸਮਾਜਿਕ ਜ਼ਿੰਮੇਵਾਰੀ ਨਿਭਾ ਰਹੇ ਹਨ। ਅਪਣੀ ਇਸ ਨਵੀਂ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੁਲ ਸਿੰਘ ਨੇ ਕਿਹਾ ਕਿ ਪੱਚੀ ਸਾਲ ਪਹਿਲਾਂ ਉਨ੍ਹਾਂ ਨੇ ਨਿਊਜ਼ੀਲੈਂਡ ਛੱਡਿਆ ਸੀ ਅਤੇ ਅੱਜ ਟਰੇਡ ਮੀ ਦੇ ਸੀਈਓ ਵਜੋਂ ਅਪਣੇ ਘਰ ਵਾਪਸ ਪਰਤਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਅਦਾਰਾ ਨਿਊਜ਼ੀਲੈਂਡ ਦੇ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਨਵੇਂ ਦੌਰ ਵਿੱਚ ਅੱਗੇ ਲੈ ਕੇ ਜਾਣ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ।
Share this content:

Post Comment