Loading Now

ਮਹਿਕ ਪੰਜਾਬ ਦੀ ( مہک پنجاب دی۔ ) ਅੱਜ ਜਨਮ ਦਿਨ ‘ਤੇ ਵਿਸ਼ੇਸ਼ : ਪੰਜਾਬੀ ਸਾਹਿਤ ਜਗਤ ਦੀ ਮਹਿਕ ਸ.ਬਰਜਿੰਦਰ ਸਿੰਘ ਢਾਹਾਂ

ਮਹਿਕ ਪੰਜਾਬ ਦੀ ( مہک پنجاب دی۔ ) ਅੱਜ ਜਨਮ ਦਿਨ ‘ਤੇ ਵਿਸ਼ੇਸ਼ : ਪੰਜਾਬੀ ਸਾਹਿਤ ਜਗਤ ਦੀ ਮਹਿਕ ਸ.ਬਰਜਿੰਦਰ ਸਿੰਘ ਢਾਹਾਂ

WhatsApp-Image-2026-08-28-at-10.59.14-AM ਮਹਿਕ ਪੰਜਾਬ ਦੀ ( مہک پنجاب دی۔ ) ਅੱਜ ਜਨਮ ਦਿਨ 'ਤੇ ਵਿਸ਼ੇਸ਼ :  ਪੰਜਾਬੀ ਸਾਹਿਤ ਜਗਤ ਦੀ ਮਹਿਕ ਸ.ਬਰਜਿੰਦਰ ਸਿੰਘ ਢਾਹਾਂ
ਸ਼ਮਿੰਦਰ ਭਗਤ, ਅਮਰੀਕਾ

(ਪੰਜਾਬੀ ਲੇਖਕ, ਪ੍ਰਬੰਧਕ ਅਤੇ ਸਮਾਜ ਸੇਵੀ ਬਰਜਿੰਦਰ ਸਿੰਘ ਢਾਹਾਂ ਪਿੰਡ ਢਾਹਾਂ ਕਲੇਰਾਂ, ਪੰਜਾਬ ਤੋਂ ਕਨੇਡਾ ਦੇ ਵਸਨੀਕ ਹਨ। ਆਪਜੀ ਦੁਨੀਆ ਦੀ ਹਰਮਨ ਪਿਆਰੀ ਸੰਸਥਾ ‘ ਸੈਂਟਰ ਫਾਰ ਡਾਇਸਪੋਰਾ ਸਟੱਡੀਜ਼, ਕਨੇਡਾ ‘ ਦੇ ਪ੍ਰਬੰਧਕ ਅਤੇ ਸੰਚਾਲਕ ਹਨ। ਉਹ ‘ ਢਾਹਾਂ ਪੁਰਸਕਾਰ ਕਮੇਟੀ, ਕਨੇਡਾ ‘ ਦੇ ਕਨਵੀਨਰ ਵੀ ਹਨ ਜੋ ਦੁਨੀਆ ਭਰ ਦੇ ਨਾਮਵਰ ਸਾਹਿਤਕਾਰਾਂ ਨੂੰ ਪੁਰਸਕਾਰ ਲਈ ਹਰ ਸਾਲ ਚੋਣ ਕਰਕੇ ਮਾਣ ਸਨਮਾਨ ਸਮਾਰੋਹ ਦਾ ਆਯੋਜਨ ਕਰਦੇ ਹਨ। ਉਹ ਉੱਘੇ ਸਮਾਜ ਸੇਵੀ ਵੀ ਹਨ ਜੋ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਪਿਆਰ ਕਰਦੇ ਹਨ। ਉਹਨਾਂ ਦਾ ਜੀਵਨ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਹੀ ਸਮਰਪਿਤ ਹੈ। ਉਹ ਸਾਹਿਤਕ ਗਰੁੱਪ ‘ ਮਹਿਕ ਪੰਜਾਬ ਦੀ ‘ ਦੇ ਸਰਗਰਮ ਮੈਂਬਰ ਹਨ। ਉਹ ਵਧੀਆ ਪ੍ਰਬੰਧਕ, ਉਦਾਰਵਾਦੀ ਅਤੇ ਮਿਲਾਪੜੇ ਸੁਭਾਅ ਦੇ ਇਨਸਾਨ ਹਨ। ਪੰਜਾਬੀ ਸਾਹਿਤ ਜਗਤ ਨੂੰ ਆਪਜੀ ਤੇ ਬਹੁਤ ਮਾਣ ਹੈ। ਬਰਜਿੰਦਰ ਜੀ ਨੂੰ ਕਈ ਸਭਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ ‘ਤੇ ਨਿਰੰਤਰ ਸੇਵਾ ਕਰ ਰਹੇ ਹਨ। )

ਸਹਿਯੋਗੀ : ਅਮਰੀਕ ਤਲਵੰਡੀ, ਬਾਬਾ ਨਜਮੀ, ਡਾ.ਦਰਸ਼ਨ ਆਸ਼ਟ, ਡਾ.ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ

Share this content:

Post Comment