Loading Now

ਭਾਰਤ ਨੇ ਲਦਾਖ ਦੀਆਂ 28 ਥਾਵਾਂ ਨੂੰ ਸਰਕਾਰੀ ਨਕਸ਼ੇ ’ਤੇ ਦਿੱਤੇ ਨਵੇਂ ਨਾਮ

ਭਾਰਤ ਨੇ ਲਦਾਖ ਦੀਆਂ 28 ਥਾਵਾਂ ਨੂੰ ਸਰਕਾਰੀ ਨਕਸ਼ੇ ’ਤੇ ਦਿੱਤੇ ਨਵੇਂ ਨਾਮ

ਨਵੀਂ ਦਿੱਲੀ, 2 ਅਕਤੂਬਰ – ਭਾਰਤ ਸਰਕਾਰ ਨੇ ਲਦਾਖ ਵਿੱਚ ਆਪਣੀ ਜ਼ਮੀਨ ’ਤੇ ਹੱਕ ਮਜ਼ਬੂਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ‘ਸਰਵੇਅ ਆਫ਼ ਇੰਡੀਆ’ ਦੇ ਸਰਕਾਰੀ ਨਕਸ਼ੇ ਵਿੱਚ ਦਰਜ ਕਰ ਦਿੱਤੇ ਹਨ। ਇਹ ਕਦਮ ਚੀਨ ਨੂੰ ਜਵਾਬ ਦੇਣ ਲਈ ਚੁੱਕਿਆ ਗਿਆ ਹੈ। ਚੀਨ ਅਕਸਰ ਸਰਹੱਦੀ ਇਲਾਕਿਆਂ ਦੇ ਨਾਮ ਬਦਲ ਕੇ ਉਨ੍ਹਾਂ ’ਤੇ ਆਪਣਾ ਦਾਅਵਾ ਕਰਦਾ ਹੈ। ਹੁਣ ਭਾਰਤ ਦੇ ਸਰਕਾਰੀ ਰਿਕਾਰਡ ਵਿੱਚ ਇਹ ਨਾਮ ਪੱਕੇ ਤੌਰ ’ਤੇ ਦਰਜ ਹੋ ਗਏ ਹਨ। ਇਨ੍ਹਾਂ 28 ਨਾਵਾਂ ਵਿੱਚ ਪਹਾੜੀ ਚੋਟੀਆਂ, ਗਲੇਸ਼ੀਅਰ, ਦਰਿਆ, ਝੀਲਾਂ ਅਤੇ ਨਦੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਮੁੱਖ ਨਾਮ ਹਨ- ਅਤਿਸ਼ਾ ਗਿਰੀ, ਕਨਿਸ਼ਕ ਪੀਕ, ਜ਼ੋਰਾਵਰ ਪੀਕ, ਗੁਰੂ ਰਿਨਪੋਚੇ ਝੀਲ ਅਤੇ ਯਾਂਗਪਾ ਨਦੀ। ਸਰਕਾਰ ਨੇ ਦੱਸਿਆ ਕਿ ਇਹ ਨਾਮ ਲਦਾਖ ਪ੍ਰਸ਼ਾਸਨ ਨਾਲ ਸਲਾਹ ਕਰਕੇ ਰੱਖੇ ਗਏ ਹਨ। ਇਸ ਨਾਲ ਲੋਕਾਂ ਨੂੰ ਇਨ੍ਹਾਂ ਥਾਵਾਂ ਬਾਰੇ ਸਹੀ ਜਾਣਕਾਰੀ ਮਿਲੇਗੀ।

ਚੀਨ ਨੇ ਪਹਿਲਾ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦੇ ਬਦਲੇ ਸਨ ਨਾਮ

ਚੀਨ ਨੇ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦੇ ਨਾਮ ਬਦਲੇ ਸਨ। ਭਾਰਤ ਨੇ ਕਿਹਾ ਸੀ ਕਿ ਝੂਠੇ ਨਾਮ ਰੱਖਣ ਨਾਲ ਜ਼ਮੀਨ ਚੀਨ ਦੀ ਨਹੀਂ ਹੋ ਜਾਵੇਗੀ। ਹੁਣ ਭਾਰਤ ਨੇ ਖੁਦ ਸਰਕਾਰੀ ਨਕਸ਼ੇ ਵਿੱਚ ਇਹ ਨਾਮ ਦਰਜ ਕਰਕੇ ਆਪਣਾ ਪੱਖ ਮਜ਼ਬੂਤ ਕੀਤਾ ਹੈ। ਇਹ ਨਾਮ ਸਾਡੇ ਇਤਿਹਾਸ ਨਾਲ ਵੀ ਜੁੜੇ ਹੋਏ ਹਨ।

Share this content:

Previous post

ਪੰਜਾਬ ‘ਚ ਐੱਸ.ਆਈ.ਆਰ. ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ: ਮੁੱਖ ਚੋਣ ਅਫ਼ਸਰ, ਪੰਜਾਬ ਅਨਿੰਦਿਤਾ ਮਿਤਰਾ

Next post

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਝੋਨੇ ਦੀ ਖਰੀਦ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

Post Comment