Loading Now

ਭਾਰਤ ਨੇਪਾਲ ਨੂੰ ਮਦਦ ਵਜੋਂ ਦੇਵੇਗਾ 15 ਹਜ਼ਾਰ ਕਰੋੜ ਰੁਪਏ : ਪੀ.ਐਮ. ਮੋਦੀ

ਭਾਰਤ ਨੇਪਾਲ ਨੂੰ ਮਦਦ ਵਜੋਂ ਦੇਵੇਗਾ 15 ਹਜ਼ਾਰ ਕਰੋੜ ਰੁਪਏ : ਪੀ.ਐਮ. ਮੋਦੀ

ਨਵੀਂ ਦਿੱਲੀ, 23 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੇ ਭਾਰਤ ਦੌਰੇ ਦੌਰਾਨ 15 ਹਜ਼ਾਰ ਕਰੋੜ ਰੁਪਏ ਜੋ ਨੇਪਾਲੀ ਕਰੰਸੀ ਅਨੁਸਾਰ ਲਗਭਗ 24 ਕਰੋੜ ਰੁਪਏ ਬਣਦੇ ਹਨ, ਦੀ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਾਲੇਨ ਸ਼ਾਹ ਦਾ ਪਹਿਲਾ ਦੁਵੱਲਾ ਵਿਦੇਸ਼ੀ ਦੌਰਾ ਭਾਰਤ ਦਾ ਹੋਣਾ ਦੋਵਾਂ ਦੇਸ਼ਾਂ ਦੀ ਡੂੰਘੀ ਦੋਸਤੀ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬਾਲੇਨ ਸ਼ਾਹ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਵਿਚਾਲੇ ਕਰੀਬ 100 ਮਿੰਟ ਤੱਕ ਮੀਟਿੰਗ ਹੋਈ, ਜਿਸ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਗਈ। ਮੋਦੀ ਨੇ ਕਿਹਾ ਕਿ ਨੇਪਾਲ ਤੋਂ ਬਿਨਾਂ ਭਾਰਤ ਦੇ ਰਾਮ ਅਧੂਰੇ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਮਹਾਕਾਲੀ ਨਦੀ ’ਤੇ ਮੋਟਰ ਪੁਲ ਸਮੇਤ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ । ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇਪਾਲ ਨੂੰ ਕਾਂਡਲਾ ਅਤੇ ਪਾਰਾਦੀਪ ਬੰਦਰਗਾਹਾਂ ਤੱਕ ਪਹੁੰਚ ਮੁਹੱਈਆ ਕਰਵਾਏਗਾ।

Share this content:

Post Comment