ਭਾਰਤ ‘ਚ ਰੋਲਆਊਟ ਹੋਇਆ Apple Pay
ਨਵੀਂ ਦਿੱਲੀ, 30 ਸਤੰਬਰ – Apple Pay ਭਾਰਤ ਵਿੱਚ iPhone, iPad ਅਤੇ Apple Watch ‘ਤੇ ਉਪਲਬਧ ਹੋ ਗਿਆ ਹੈ। ਇਸ ਨਾਲ ਯੂਜ਼ਰਸ ਸਟੋਰ, ਐਪਾਂ ਅਤੇ ਵੈੱਬ ‘ਤੇ ਰਿਟੇਲਰਾਂ ਨੂੰ ਭੁਗਤਾਨ ਕਰ ਸਕਦੇ ਹਨ ਅਤੇ ਚੈੱਕਆਊਟ ਦੇ ਸਮੇਂ PIN ਪਾਉਣ ਜਾਂ OTP ਇਸਤੇਮਾਲ ਕਰਨ ਦੀ ਲੋੜ ਨਹੀਂ ਪਏਗੀ। ਇਹ ਸੁਵਿਧਾ Mac ਲਈ ਵੀ ਜਲਦ ਆਏਗੀ। Axis Bank ਦੇ ਜਾਰੀ ਕੀਤੇ ਗਏ Visa ਅਤੇ Mastercard ਕ੍ਰੇਡਿਟ ਕਾਰਡ ਵਾਲੇ ਗ੍ਰਾਹਕ ਆਪਣੇ ਕਾਰਡ ਨੂੰ Apple Pay ਵਿੱਚ ਜੋੜ ਸਕਦੇ ਹਨ ਅਤੇ ਉਨ੍ਹਾਂ ਦਾ ਇਸਤੇਮਾਲ ਨਾ ਸਿਰਫ਼ ਦੇਸ਼ ਭਰ ਵਿੱਚ ਸਟੋਰ ਅਤੇ ਔਨਲਾਈਨ ਭੁਗਤਾਨ ਲਈ ਸਗੋ NFC ਟ੍ਰਾਂਜੈਕਸ਼ਨ ਲਈ ਵੀ ਕਰ ਸਕਦੇ ਹਨ ਯਾਨੀ ਯੂਜ਼ਰਸ ਭੁਗਤਾਨ ਲਈ POS ਮਸ਼ੀਨਾਂ ‘ਤੇ ਆਪਣਾ iPhone, iPad ਜਾਂ Apple Watch ਟੈਪ ਕਰ ਸਕਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ Apple Pay ਭਾਰਤ ਵਿੱਚ UPI ਭੁਗਤਾਨ ਦੀ ਸੁਵਿਧਾ ਵੀ ਦੇਵੇਗਾ ਪਰ ਅਜੇ ਇਸ ਵਿੱਚ ਇਹ ਸੁਵਿਧਾ ਉਪਲਬਧ ਨਹੀਂ ਹੈ।
Apple Pay ਦੀ ਸੁਰੱਖਿਆ
ਭਾਰਤ ਵਿੱਚ Apple Pay ਲਾਂਚ ਕਰਨ ਦਾ ਐਲਾਨ ਕਰਦੇ ਹੋਏ ਕੂਪਰਟੀਨੋ-ਅਧਾਰਤ ਤਕਨੀਕੀ ਕੰਪਨੀ ਨੇ ਯੂਜ਼ਰਸ ਨੂੰ ਸੁਰੱਖਿਆ ਅਤੇ ਪ੍ਰਾਈਵੇਸੀ ਦਾ ਭਰੋਸਾ ਦਿਵਾਇਆ। ਕੰਪਨੀ ਨੇ ਕਿਹਾ ਕਿ ਜਦੋ ਗ੍ਰਾਹਕ Apple Pay ਦੇ ਨਾਲ ਕਾਰਡ ਦਾ ਇਸਤੇਮਾਲ ਕਰਦੇ ਹਨ, ਤਾਂ ਅਸਲੀ ਕਾਰਡ ਨੰਬਰ ਨਾ ਤਾਂ ਡਿਵਾਈਸ ‘ਤੇ ਅਤੇ ਨਾ ਹੀ ਐਪਲ ਦੇ ਸਰਵਰ ‘ਤੇ ਸਟੋਰ ਹੋਏਗਾ ਅਤੇ ਨਾ ਹੀ ਐਪਲ ਉਨ੍ਹਾਂ ਨੂੰ ਵਪਾਰੀ ਨਾਲ ਸ਼ੇਅਰ ਕਰਦਾ ਹੈ। ਇਸਦੀ ਬਜਾਏ ਇੱਕ ਅਲੱਗ ਡਿਵਾਈਸ ਅਕਾਊਂਟ ਨੰਬਰ ਦਿੱਤਾ ਜਾਂਦਾ ਹੈ, ਏਨਕ੍ਰਿਪਟ ਕੀਤਾ ਜਾਂਦਾ ਹੈ ਅਤੇ ਸੁਰੱਖਿਅਤ ਐਲੀਮੈਂਟ ਵਿੱਚ ਸੁਰੱਖਿਅਤ ਰੂਪ ਨਾਲ ਸਟੋਰ ਕੀਤਾ ਜਾਂਦਾ ਹੈ। ਇਹ ਇੱਕ ਇੰਡਸਟਰੀ ਸਟੈਂਡਰਡ ਸਰਟੀਫਾਈਡ ਚਿਪ ਹੈ, ਜਿਸਨੂੰ ਡਿਵਾਈਸ ‘ਤੇ ਭੁਗਤਾਨ ਦੀ ਜਾਣਕਾਰੀ ਸੁਰੱਖਿਅਤ ਰੂਪ ਨਾਲ ਸਟੋਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
Apple Pay ਦਾ ਸੈੱਟਅੱਪ ਕਿਵੇਂ ਕਰਨਾ?
ਐਪਲ ਯੂਜ਼ਰਸ ਅਸਾਨੀ ਨਾਲ Apple Pay ਦਾ ਸੈੱਟਅੱਪ ਕਰ ਸਕਦੇ ਹਨ। Axis Bank ਦੇ ਨਵੇਂ ਵਰਜ਼ਨ ਰਾਹੀਂ ਸਿੱਧੇ Apple Wallet ਵਿੱਚ ਕਾਰਡ ਜੋੜ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ iPhone ‘ਤੇ Wallet ਐਪ ਖੋਲ੍ਹ ਕੇ, ਪਲੱਸ ਦੇ ਨਿਸ਼ਾਨ ‘ਤੇ ਟੈਪ ਕਰਕੇ ਅਤੇ ਦੱਸੇ ਗਏ ਸਟੈਪਾਂ ਨੂੰ ਫਾਲੋ ਕਰਕੇ ਵੀ ਯੋਗ ਕਾਰਡ ਜੋੜ ਸਕਦੇ ਹੋ।
Apple Pay ਦਾ ਇਸਤੇਮਾਲ ਕਿਵੇਂ ਕਰਨਾ?
ਇੱਕ ਵਾਰ ਜਦੋ ਕੋਈ ਯੂਜ਼ਰ ਆਪਣੇ ਐਪਲ ਡਿਵਾਈਸ ਵਿੱਚ ਕਾਰਡ ਜੋੜ ਲੈਂਦਾ ਹੈ, ਤਾਂ ਉਹ ਤਰੁੰਤ Apple Pay ਦਾ ਇਸਤੇਮਾਲ ਸ਼ੁਰੂ ਕਰ ਸਕਦਾ ਹੈ। ਸਟੋਰ ਵਿੱਚ Apple Pay ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਹੇਠਾਂ ਦਿੱਤੇ ਸਟੈਪਾਂ ਨੂੰ ਫਾਲੋ ਕਰਨਾ ਹੈ:-
- ਸਾਈਡ ਬਟਨ ਜਾਂ ਹੋਮ ਬਟਨ ‘ਤੇ ਡਬਲ ਕਲਿੱਕ ਕਰੋ। ਜੇਕਰ ਕਿਹਾ ਜਾਏ ਕਿ ਫੇਸ ਆਈਡੀ, ਟਚ ਆਈਡੀ ਜਾਂ ਡਿਵਾਈਸ ਪਾਸਕੋਡ ਦਾ ਇਸਤੇਮਾਲ ਕਰਕੇ ਪ੍ਰਮਾਣਿਕਤਾ ਕਰੋ।
- ਭੁਗਤਾਨ ਕਰਨ ਲਈ iPhone ਦੇ ਉੱਪਰੀ ਹਿੱਸੇ ਜਾਂ Apple Watch ਦੀ ਡਿਸਪਲੇ ਨੂੰ ਕੰਟੈਕਟਲੈੱਸ ਰੀਡਰ ਦੇ ਨੇੜੇ ਰੱਖੋ।
ਯੂਜ਼ਰਸ iPhone ਅਤੇ iPad ‘ਤੇ ਐਪਾਂ ਜਾਂ ਵੈੱਬ ‘ਤੇ Apple Pay ਨਾਲ ਔਨਲਾਈਨ ਭੁਗਤਾਨ ਕਰ ਸਕਦੇ ਹਨ। ਇਸ ਲਈ ਤੁਹਾਨੂੰ ਨਾ ਤਾਂ ਕੋਈ ਅਕਾਊਂਟ ਬਣਾਉਣ ਦੀ ਲੋੜ ਹੈ ਅਤੇ ਨਾ ਹੀ ਵਾਰ-ਵਾਰ ਕੰਟੈਕਟ ਜਾਣਕਾਰੀ, ਕਾਰਡ ਦੀ ਜਾਣਕਾਰੀ ਜਾਂ ਸ਼ਿਪਿੰਗ ਅਤੇ ਬਿਲਿੰਗ ਦੀ ਜਾਣਕਾਰੀ ਪਾਉਣ ਦੀ। ਭੁਗਤਾਨ ਕਰਨ ਲਈ ਕਹੇ ਜਾਣ ‘ਤੇ ਬਸ Apple Pay ਚੁਣ ਕੇ ਟ੍ਰਾਂਜੈਕਸ਼ਨ ਪੂਰਾ ਕਰੋ। ਇਹ ਸੁਵਿਧਾ ਜਲਦ ਹੀ Mac ‘ਤੇ ਵੀ ਉਪਲਬਧ ਹੋਵੇਗੀ। Apple Pay ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਸ ਨੂੰ ਆਪਣੇ ਕ੍ਰੇਡਿਟ ਜਾਂ ਡੇਬਿਟ ਕਾਰਡ ਤੋਂ ਮਿਲਣ ਵਾਲੇ ਰਿਵਾਰਡ ਅਤੇ ਫਾਇਦੇ ਮਿਲਦੇ ਰਹਿਣਗੇ। ਐਪਲ ਨੇ ਭਾਰਤ ਵਿੱਚ Apple Pay ਲਈ ਪਹਿਲਾਂ ਹੀ ਲੱਖਾਂ ਵਪਾਰੀਆਂ ਨੂੰ ਜੋੜ ਲਿਆ ਹੈ ਅਤੇ ਉਮੀਦ ਹੈ ਕਿ ਸਮੇਂ ਦੇ ਨਾਲ ਹੋਰ ਵੀ ਵਪਾਰੀ ਅਤੇ ਐਪਾਂ ਇਸ ਨਾਲ ਜੁੜਨਗੀਆਂ।
Share this content:



Post Comment