ਭਾਰਤੀ ਹਾਕੀ ਟੀਮ ਨੀਲੀ ਜਰਸੀ ’ਚ ਖੇਡੇਗੀ ਏਸ਼ੀਆਈ ਖੇਡਾਂ
ਨਵੀਂ ਦਿੱਲੀ, 9 ਸਤੰਬਰ – ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਇੱਕ ਵਾਰ ਫਿਰ ਨੀਲੀ ਜਰਸੀ ਵਿੱਚ ਨਜ਼ਰ ਆਵੇਗੀ। ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੌਰਾਨ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਪ੍ਰਾਇਮਰੀ ਕਿੱਟ ਸੰਗਤਰੀ (ਔਰੇਂਜ) ਕਰ ਦਿੱਤੀ ਗਈ ਸੀ । ਜਰਸੀ ਬਦਲੇ ਜਾਣ ‘ਤੇ ਕਾਫ਼ੀ ਵਿਵਾਦ ਹੋਇਆ ਸੀ । ਕਈ ਸਾਬਕਾ ਹਾਕੀ ਖਿਡਾਰੀਆਂ ਨੇ ਇਸ ਨੂੰ ਗਲਤ ਦੱਸਿਆ ਸੀ । ਇਸ ਨੂੰ ਦੇਖਦੇ ਹੋਏ ਹੁਣ ਹਾਕੀ ਇੰਡੀਆ ਨੇ ਏਸ਼ੀਆਈ ਖੇਡਾਂ ਲਈ ਆਪਣਾ ਫੈਸਲਾ ਬਦਲ ਦਿੱਤਾ ਹੈ।
ਭਾਰਤੀ ਟੀਮ ਇਸ ਸਾਲ ਹਾਕੀ ਵਿਸ਼ਵ ਕੱਪ ਵਿੱਚ ਸੰਗਤਰੀ ਜਰਸੀ ਪਹਿਨ ਕੇ ਖੇਡੀ ਸੀ । ਨੀਲੇ ਟਰਫ਼ ਕਰਕੇ ਬਦਲਿਆ ਗਿਆ ਸੀ ਜਰਸੀ ਦਾ ਰੰਗ ਹਾਕੀ ਇੰਡੀਆ ਨੇ 27 ਜੁਲਾਈ ਨੂੰ ਜਰਸੀ ਬਦਲਣ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਅਜਿਹਾ ਨੀਲੇ ਰੰਗ ਦੇ ਟਰਫ਼ ਕਰਕੇ ਕੀਤਾ ਗਿਆ ਸੀ। ਨੀਲੀ ਜਰਸੀ ਦੇ ਕਾਰਨ ਭਾਰਤੀ ਖਿਡਾਰੀਆਂ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣ ਵਿੱਚ ਦਿੱਕਤਾਂ ਆ ਰਹੀਆਂ ਸਨ । ਹਾਲਾਂਕਿ ਸਾਬਕਾ ਕਪਤਾਨਾਂ ਧਨਰਾਜ ਪਿਲੈ, ਵੀਰੇਨ ਰਾਸਕਿਨਹਾ, ਪਰਗਟ ਸਿੰਘ, ਅਜੀਤ ਪਾਲ ਸਿੰਘ ਅਤੇ ਵਾਸੂਦੇਵਨ ਭਾਸਕਰਨ ਨੇ ਇਸ ਬਦਲਾਅ ਦੀ ਤਿੱਖੀ ਆਲੋਚਨਾ ਕੀਤੀ ਸੀ।
Share this content:



Post Comment