Loading Now

ਭਾਰਤੀ ਮੂਲ ਦੇ ਜੋਤ ਸਿੰਘ ਜਾਰਜੀਆ ਅਸੈਂਬਲੀ ਸੀਟ ਜਿੱਤ ਕੇ ਬਣਿਆ ਪਹਿਲਾ ਸਿੱਖ-ਅਮਰੀਕੀ

ਭਾਰਤੀ ਮੂਲ ਦੇ ਜੋਤ ਸਿੰਘ ਜਾਰਜੀਆ ਅਸੈਂਬਲੀ ਸੀਟ ਜਿੱਤ ਕੇ ਬਣਿਆ ਪਹਿਲਾ ਸਿੱਖ-ਅਮਰੀਕੀ

ਜਾਰਜੀਆ, 5 ਨਵੰਬਰ – ਸੰਯੁਕਤ ਰਾਜ ਅਮਰੀਕਾ (USA) ਦੇ ਜਾਰਜੀਆ ਸੂਬੇ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਭਾਈਚਾਰੇ ਦਾ ਨਾਂ ਰੋਸ਼ਨ ਕਰਨ ਵਾਲੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਯੋਤ ਸਿੰਘ ਨੇ ਜਾਰਜੀਆ ਸੂਬੇ ਤੋਂ ਪਹਿਲੇ ਸਿੱਖ ਕਾਂਗਰਸਮੈਨ ਵਜੋਂ ਚੁਣੇ ਜਾ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਵੱਡੀ ਅਤੇ ਮਾਣਮੱਤੀ ਜਿੱਤ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਯੋਤ ਸਿੰਘ ਨੂੰ ਪੂਰੇ ਸਿੱਖ ਜਗਤ ਵੱਲੋਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਹਨ। ਆਪਣੇ ਵਧਾਈ ਸੰਦੇਸ਼ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਮਰੀਕਾ ਵਰਗੇ ਵੱਡੇ ਦੇਸ਼ ਦੇ ਜਾਰਜੀਆ ਸੂਬੇ ਵਿੱਚ ਇੱਕ ਸਿੱਖ ਦਾ ਕਾਂਗਰਸਮੈਨ ਚੁਣਿਆ ਜਾਣਾ ਸਮੁੱਚੇ ਸਿੱਖ ਪੰਥ ਲਈ ਬਹੁਤ ਹੀ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੇ ਆਪਣੀ ਅਥਾਹ ਲਿਆਕਤ, ਅਣਥੱਕ ਮਿਹਨਤ ਅਤੇ ਆਮ ਲੋਕਾਂ ਵਿੱਚ ਬਣਾਏ ਭਰੋਸੇ ਦੇ ਦਮ ‘ਤੇ ਪੂਰੀ ਦੁਨੀਆ ਅੰਦਰ ਆਪਣੀ ਇੱਕ ਵਿਲੱਖਣ ਅਤੇ ਨਿਵੇਕਲੀ ਪਛਾਣ ਕਾਇਮ ਕੀਤੀ ਹੈ। ਵਿਦੇਸ਼ੀ ਧਰਤੀ ‘ਤੇ ਸਿੱਖਾਂ ਦੀ ਇਹ ਸਫਲਤਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਜਿੱਥੇ ਵੀ ਜਾਂਦੇ ਹਨ, ਆਪਣੀਆਂ ਸੇਵਾਵਾਂ ਅਤੇ ਯੋਗਤਾ ਨਾਲ ਹਰ ਖੇਤਰ ਵਿੱਚ ਆਪਣਾ ਸਥਾਨ ਬਣਾ ਲੈਂਦੇ ਹਨ।

ਜਥੇਦਾਰ ਸਾਹਿਬ ਨੇ ਅੱਗੇ ਕਿਹਾ ਕਿ ਜਯੋਤ ਸਿੰਘ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਆਪਣੀ ਦਿਨ-ਰਾਤ ਦੀ ਮਿਹਨਤ, ਲਗਨ ਅਤੇ ਇਮਾਨਦਾਰੀ ਸਦਕਾ ਰਾਜਨੀਤਕ ਖੇਤਰ ਵਿੱਚ ਇਹ ਉੱਚਾ ਅਤੇ ਸਨਮਾਨਜਨਕ ਰੁਤਬਾ ਹਾਸਲ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜੋਤ ਸਿੰਘ ਆਪਣੇ ਇਸ ਅਹੁਦੇ ‘ਤੇ ਰਹਿੰਦਿਆਂ ਨਾ ਸਿਰਫ਼ ਆਪਣੇ ਖੇਤਰ ਦੇ ਲੋਕਾਂ ਦੀ ਸੇਵਾ ਕਰਨਗੇ, ਬਲਕਿ ਵਿਸ਼ਵ ਭਰ ਵਿੱਚ ਸਿੱਖੀ ਦੇ ਸਿਧਾਂਤਾਂ, ਮਨੁੱਖੀ ਅਧਿਕਾਰਾਂ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ। ਇਸ ਇਤਿਹਾਸਕ ਮੌਕੇ ‘ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਰਜੀਆ ਤੋਂ ਨਵੇਂ ਚੁਣੇ ਗਏ ਕਾਂਗਰਸਮੈਨ ਜਯੋਤ ਸਿੰਘ ਨੂੰ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਨਤਮਸਤਕ ਹੋਣ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਵੱਲੋਂ ਹਮੇਸ਼ਾ ਅਜਿਹੇ ਉੱਦਮੀ ਅਤੇ ਕੌਮ ਦਾ ਨਾਂ ਰੋਸ਼ਨ ਕਰਨ ਵਾਲੇ ਇਨਸਾਨਾਂ ਦਾ ਸਨਮਾਨ ਕੀਤਾ ਜਾਂਦਾ ਹੈ।

Share this content:

Previous post

ਸੰਗਰੂਰ ਦੀ ਇਨਸਾਫ਼ ਰੈਲੀ ਵਿੱਚ ਮੋਹਾਲੀ ਤੋਂ ਬੱਸਾਂ, ਗੱਡੀਆਂ ਅਤੇ ਸੈਂਕੜੇ ਲੋਕਾਂ ਦਾ ਵਿਸ਼ਾਲ ਕਾਫ਼ਲਾ ਲੈ ਕੇ ਪਹੁੰਚੇ ਬਲਬੀਰ ਸਿੰਘ ਸਿੱਧੂ

Next post

ਹਲਕਾ ਦੱਖਣੀ ਤੋਂ ਬਾਵਾ ਦੀ ਅਗਵਾਈ ਵਿੱਚ ਹਰ ਵਾਰਡ ਤੋਂ ਕਾਂਗਰਸੀ ਵਰਕਰ ਸੰਗਰੂਰ ਲਈ ਰਵਾਨਾ ਹੋਏ

Post Comment