Loading Now

ਭਾਰਤੀ ਜਲ ਸੈਨਾ ਨੂੰ ਮਿਲਿਆ ਪਹਿਲਾ ਬਹੁ-ਉਦੇਸ਼ੀ ਜਹਾਜ਼ ‘ਸਮਰਥਕ’

ਭਾਰਤੀ ਜਲ ਸੈਨਾ ਨੂੰ ਮਿਲਿਆ ਪਹਿਲਾ ਬਹੁ-ਉਦੇਸ਼ੀ ਜਹਾਜ਼ ‘ਸਮਰਥਕ’

ਨਵੀਂ ਦਿੱਲੀ, 28 ਅਗਸਤ – ਸਮੁੰਦਰੀ ਨਿਗਰਾਨੀ, ਜਾਸੂਸੀ (ਟੋਹ) ਅਤੇ ਤੱਟਵਰਤੀ ਗਸ਼ਤ ਸਮੇਤ ਵਿਭਿੰਨ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਉਨ੍ਹਾਂ ਵਿੱਚ ਸਹਾਇਤਾ ਲਈ ਤਿਆਰ ਕੀਤੇ ਗਏ ਭਾਰਤੀ ਜਲ ਸੈਨਾ ਦੇ ਪਹਿਲੇ ਬਹੁ-ਉਦੇਸ਼ੀ ਜਹਾਜ਼ (ਮਲਟੀ-ਪਰਪਜ਼ ਵੈਸਲ) ‘ਸਮਰਥਕ’ ਨੂੰ ਵੀਰਵਾਰ ਨੂੰ ਜਲ ਸੈਨਾ ਨੂੰ ਸੌਂਪ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਵਿੱਚ 75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨੂੰ ਪ੍ਰੀਖਣ ਅਤੇ ਮੁਲਾਂਕਣ ਲਈ ਇੱਕ ਬਹੁ-ਉਪਯੋਗੀ ਮੰਚ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਜਲ ਸੈਨਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲਾਰਸਨ ਐਂਡ ਟੂਬਰੋ (ਐੱਲ ਐਂਡ ਟੀ), ਕੱਟੂਪੱਲੀ ਦੁਆਰਾ ਨਿਰਮਿਤ ਪਹਿਲੇ ਬਹੁ-ਉਦੇਸ਼ੀ ਜਹਾਜ਼ (ਐਮ.ਪੀ.ਵੀ.) ‘ਸਮਰਥਕ’ ਨੂੰ ਵੀਰਵਾਰ ਨੂੰ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਜਹਾਜ਼ ਨੂੰ ਸਮੁੰਦਰੀ ਨਿਗਰਾਨੀ, ਟੋਹ, ਤੱਟਵਰਤੀ ਗਸ਼ਤ ਅਤੇ ਲੋੜ ਪੈਣ ‘ਤੇ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮੁਹਿੰਮਾਂ ਵਿੱਚ ਸਹਿਯੋਗ ਲਈ ਤਿਆਰ ਕੀਤਾ ਗਿਆ ਹੈ।

ਜਹਾਜ਼ ਦਾ ਨਾਂ ‘ਸਮਰਥਕ’ ਰੱਖਿਆ ਜਾਣਾ ਸਾਰਥਕ ਹੈ ਅਤੇ ਇਹ ਨਾਂ ਵਿਭਿੰਨ ਮੁਹਿੰਮਾਂ ਵਿੱਚ ਇੱਕ “ਭਰੋਸੇਮੰਦ ਸਹਿਯੋਗੀ” ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਜਲ ਸੈਨਾ ਦੇ ਬੁਲਾਰੇ ਨੇ ਕਿਹਾ, ‘‘ਆਪਣੇ ਨਾਂ ਦੇ ਅਨੁਕੂਲ ‘ਸਮਰਥਕ’ ਕਿਸੇ ਇੱਕ ਵਿਸ਼ੇਸ਼ ਕੰਮ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨੂੰ ਵਿਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਸਹਿਯੋਗ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਇਹ ਇੱਕ ਬਹੁ-ਉਦੇਸ਼ੀ ਜਹਾਜ਼ ਦੀ ਧਾਰਨਾ ਨੂੰ ਸਾਕਾਰ ਕਰਦਾ ਹੈ। ਅਧਿਕਾਰੀ ਨੇ ਕਿਹਾ ਕਿ ‘ਸਮਰਥਕ’ ਦਾ ਸੌਂਪਿਆ ਜਾਣਾ ਭਾਰਤੀ ਜਲ ਸੈਨਾ ਦੀ ਸਵਦੇਸ਼ੀ ਜਹਾਜ਼ ਨਿਰਮਾਣ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ ਅਤੇ ਇਹ ਸਰਕਾਰ ਦੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਦੀ ਵੀ ਪੁਸ਼ਟੀ ਕਰਦਾ ਹੈ।

Share this content:

Post Comment