Loading Now

ਭਾਜਪਾ ਵੱਲੋਂ ਪੰਜਾਬ ’ਚ ਜ਼ਮੀਨੀ ਪਹੁੰਚ ਬਣਾਉਣ ਤਿਆਰੀ

ਭਾਜਪਾ ਵੱਲੋਂ ਪੰਜਾਬ ’ਚ ਜ਼ਮੀਨੀ ਪਹੁੰਚ ਬਣਾਉਣ ਤਿਆਰੀ

ਚੰਡੀਗੜ੍ਹ, 27 ਅਗਸਤ – ਭਾਜਪਾ ਪੰਜਾਬੀ ਵਿੱਚ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਤੋਂ ਸੂਬੇ ਦੇ ਲੋਕਾਂ ਨਾਲ ਜ਼ਮੀਨੀ ਪਹੁੰਚ ਬਣਾਉਣੀ ਸ਼ੁਰੂ ਕਰੇਗੀ। ਸੂਬੇ ਲਈ ਯੋਜਨਾਬੱਧ ਮੰਤਰੀਆਂ ਦੇ ਦੌਰਿਆਂ ਦੀ ਲੜੀ ਵਿੱਚ ਪਹਿਲਾ ਦੌਰਾ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਹੋਵੇਗਾ। ਚੌਹਾਨ ਅੱਜ ਸ਼ਾਮ ਨੂੰ ਪੰਜਾਬ ਦੇ ਅੰਮ੍ਰਿਤਸਰ ਪਹੁੰਚਣਗੇ ਅਤੇ ਭਲਕੇ ਅੰਮ੍ਰਿਤਸਰ ਵਿੱਚ ਹੀ ਉਨ੍ਹਾਂ ਦਾ ਪੂਰੇ ਦਿਨ ਦਾ ਪ੍ਰੋਗਰਾਮ ਹੈ। ਮੁੱਖ ਸਮਾਗਮ ਬਾਬਾ ਬਕਾਲਾ ਦੇ ਉਮਰਾ ਨੰਗਲ ਪਿੰਡ ਵਿਖੇ ਕਿਸਾਨਾਂ ਨਾਲ ਉਨ੍ਹਾਂ ਦਾ ਰਾਬਤਾ ਰੱਖਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੌਹਾਨ ਭਲਕੇ ਆਪਣੇ ਦਿਨ ਦੀ ਸ਼ੁਰੂਆਤ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕਰਨਗੇ ਅਤੇ ਫਿਰ ਕਿਸਾਨ ਚੌਪਾਲ ਲਈ ਬਾਬਾ ਬਕਾਲਾ ਪਹੁੰਚਣਗੇ ਜਿੱਥੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੋਟ ਕਰਨਗੇ।

ਉਨ੍ਹਾਂ ਦੇ ਦੌਰੇ ਦੇ ਪ੍ਰੋਗਰਾਮ ਵਿੱਚ ਗੁਰਦੁਆਰਾ ਬਾਬਾ ਬਕਾਲਾ ਵਿਖੇ ਮੱਥਾ ਟੇਕਣਾ ਵੀ ਸ਼ਾਮਲ ਹੈ ਜੋ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਮੁਗ਼ਲ ਸਮਰਾਟ ਔਰੰਗਜ਼ੇਬ ਦੇ ਜ਼ੁਲਮੀ ਰਾਜ ਦੇ ਸਿਖਰ ’ਤੇ ਕਸ਼ਮੀਰੀ ਪੰਡਤਾਂ ਦੀ ਧਰਮ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਇਸ ਤੋਂ ਇਲਾਵਾ ਅੱਗੇ ਹੋਰ ਕੇਂਦਰੀ ਮੰਤਰੀ ਵੀ ਆਉਣਗੇ ਅਤੇ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਨਗੇ। ਜ਼ਮੀਨੀ ਸੰਪਰਕ ਯੋਜਨਾ ਭਾਜਪਾ ਦੇ ਜਨਰਲ ਸਕੱਤਰ ਸੰਗਠਨ ਬੀ.ਐੱਲ. ਸੰਤੋਸ਼ ਦੇ ਪੰਜਾਬ ਦੌਰੇ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਣੀ ਤੈਅ ਸੀ, ਜੋ ਕਿ ਕੱਲ੍ਹ ਸਮਾਪਤ ਹੋਇਆ ਹੈ।

Share this content:

Post Comment