ਭਾਖੜਾ ਨਹਿਰ ‘ਚੋਂ 26 ਸਾਲ ਬਾਅਦ ਨਿਕਲੀ ਓਮਨੀ ਵੈਨ
ਕੀਰਤਪੁਰ ਸਾਹਿਬ, 20 ਮਈ – ਅੱਜ ਤੋਂ 26 ਸਾਲ ਪਹਿਲਾਂ ਇਲਾਕੇ ਵਿੱਚ ਵੱਡੀ ਦੁਰਘਟਨਾ ਵਾਪਰੀ ਸੀ, ਸੰਨ 2000 ਵਿੱਚ ਕੋਟਲਾ ਪਾਵਰ ਹਾਊਸ ਨਜਦੀਕ ਭਾਖੜਾ ਨਹਿਰ ਵਿੱਚ ਇੱਕ ਓਮਨੀ ਵੈਨ ਡਿੱਗ ਗਈ ਸੀ। ਜਿਸ ਵਿੱਚ ਦੋ ਵਿਅਕਤੀ ਅਤੇ ਇੱਕ ਬੱਚਾ ਸਵਾਰ ਸੀ। ਪਰਿਵਾਰ ਵੱਲੋਂ ਉਸ ਸਮੇਂ ਗੋਤਾਖੋਰਾਂ ਦੀ ਮਦਦ ਨਾਲ ਕਾਰ ਦੀ ਭਾਲ ਕੀਤੀ ਗਈ, ਜਿਸ ਵਿੱਚ ਪਰਿਵਾਰ ਵੱਲੋਂ ਕਾਫੀ ਪੈਸਾ ਵੀ ਖਰਚਿਆ ਗਿਆ ਅਤੇ ਇਹ ਭਾਲ ਲਗਾਤਾਰ ਇੱਕ ਮਹੀਨਾ ਚਲਦੀ ਰਹੀ, ਪਰ ਪਰਿਵਾਰ ਵੱਲੋਂ ਕੀਤੀ ਗਈ ਮਿਹਨਤ ਵਿਅਰਥ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਸਮੇਂ ਮਹਿੰਗੇ ਗੋਤਾਖੋਰ ਮੰਗਵਾ ਕੇ ਲਗਾਤਾਰ ਭਾਲ ਕੀਤੀ ਗਈ ਸੀ, ਪਰ ਕਾਰ ਬਰਾਮਦ ਨਹੀਂ ਹੋਈ ਸੀ ਅਤੇ ਨਾ ਹੀ ਮਰਨ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਸੀ।
ਹੁਣ ਕੁਝ ਸਮਾਂ ਪਹਿਲਾਂ ਇਲਾਕੇ ਦੇ ਮਸ਼ਹੂਰ ਗੋਤਾ ਖੋਰ ਕਮਲਪ੍ਰੀਤ ਸੈਣੀ ਕਿਸੇ ਵਿਅਕਤੀ ਦੀ ਲਾਸ਼ ਦੀ ਭਾਲ ਵਿੱਚ ਜੁਟੇ ਹੋਏ ਸੀ ਤਾਂ ਉਨ੍ਹਾਂ ਦੀ ਨਜ਼ਰ ਇਸ ਕਾਰ ’ਤੇ ਪਈ ਅਤੇ ਗੋਤਾਖੋਰ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ, ਪਰਿਵਾਰਿਕ ਮੈਂਬਰਾਂ ਦੀ ਮਨਜੂਰੀ ਨਾਲ ਇਹ ਕਾਰਨ ਨੂੰ ਬਾਹਰ ਕੱਢਿਆ ਗਿਆ। ਜਦੋਂ ਗੋਤਾਖੋਰ ਕਮਲ ਪ੍ਰੀਤ ਸੈਣੀ ਵੱਲੋਂ ਕਾਰ ਬਾਹਰ ਕੱਢੀ ਗਈ ਤਾਂ ਇਲਾਕੇ ਦੇ ਕਈ ਵਿਅਕਤੀ ਮੌਕੇ ’ਤੇ ਮੌਜੂਦ ਸਨ। ਕਾਰ ਦੀ ਹਾਲਤ ਜਿਆਦਾ ਖਸਤਾ ਹੋ ਗਈ ਸੀ, ਪਰ ਜਦੋਂ ਕਾਰ ਬਾਹਰ ਕੱਢ ਕੇ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਸਮੇਂ ਕਾਰ ਵਿੱਚ ਸਵਾਰ ਲੋਕਾਂ ਦੀਆਂ ਕੁਝ ਨਿਸ਼ਾਨੀਆਂ ਮਿਲੀਆਂ ਜਿਨ੍ਹਾਂ ਵਿੱਚ ਉਸ ਸਮੇਂ ਜੋ ਬੱਚਾ ਵਿੱਚ ਸੀ ਜਿਸਦੀ ਉਮਰ ਲਗਭਗ ਸੱਤ ਅੱਠ ਸਾਲ ਸੀ ਉਸ ਦੀ ਸਕੂਲ ਦੀ ਵਰਦੀ ਦੀ ਕਮੀਜ਼ ਅਤੇ ਵਿਅਕਤੀਆਂ ਦੀਆਂ ਕੁਝ ਹੱਡੀਆਂ ਬਰਾਮਦ ਕੀਤੀਆਂ ਗਈਆਂ।
Share this content:


Post Comment