Loading Now

ਬ੍ਰਿਟੇਨ ਵਿੱਚ ਪਟੜੀ ਤੋਂ ਉਤਰੀ ਯਾਤਰੀ ਰੇਲਗੱਡੀ, ਤਿੰਨ ਬੋਗੀਆਂ ਪਲਟੀਆਂ, 11 ਜ਼ਖ਼ਮੀ

ਬ੍ਰਿਟੇਨ ਵਿੱਚ ਪਟੜੀ ਤੋਂ ਉਤਰੀ ਯਾਤਰੀ ਰੇਲਗੱਡੀ, ਤਿੰਨ ਬੋਗੀਆਂ ਪਲਟੀਆਂ, 11 ਜ਼ਖ਼ਮੀ

ਲੰਡਨ, 14 ਅਗਸਤ – ਬ੍ਰਿਟੇਨ ਦੇ ਦੱਖਣੀ ਹਿੱਸੇ ਵਿਚ ਵੀਰਵਾਰ ਨੂੰ ਇਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਦੱਖਣੀ ਇੰਗਲੈਂਡ ਦੇ ਸੈਰ-ਸਪਾਟਾ ਕਸਬੇ ‘ਲਿਊਜ਼’ ਨੇੜੇ ਵਾਪਰੇ ਇਸ ਹਾਦਸੇ ਵਿੱਚ ਘੱਟੋ-ਘੱਟ ਤਿੰਨ ਡੱਬੇ ਪਲਟ ਗਏ। ਲੰਡਨ ਦੇ ਵਿਕਟੋਰੀਆ ਸਟੇਸ਼ਨ ਤੋਂ ਈਸਟਬੋਰਨ ਜਾ ਰਹੀ ‘ਸਦਰਨ ਰੇਲ’ ਦੀ ਇਹ ਟਰੇਨ ਪਟੜੀ ਤੋਂ ਉਤਰ ਗਈ। ‘ਸਦਰਨ ਰੇਲ’ ਅਤੇ ‘ਨੈੱਟਵਰਕ ਰੇਲ’ ਨੇ ਇੱਕ ਸਾਂਝੇ ਬਿਆਨ ਵਿਚ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਵਾਈ ਦ੍ਰਿਸ਼ਾਂ ਵਿਚ ਅੱਗ ਬੁਝਾਊ ਕਰਮਚਾਰੀ ਅਤੇ ਪੈਰਾਮੈਡੀਕਲ ਅਮਲਾ ਮੈਦਾਨ ਵਿਚ ਯਾਤਰੀਆਂ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਘਟਨਾ ਵਾਲੀ ਥਾਂ ‘ਤੇ ਕਈ ਐਂਬੂਲੈਂਸਾਂ ਅਤੇ ਤਿੰਨ ਹੈਲੀਕਾਪਟਰ ਮੌਜੂਦ ਹਨ।  ਹਾਦਸੇ ਵਿਚ 11 ਲੋਕ ਜ਼ਖ਼ਮੀ ਹੋਏ ਹਨ, ਜਦਕਿ 2 ਦੀ ਹਾਲਤ ਗੰਭੀਰ ਹੈ। ਯਾਤਰੀ ਰੌਬ ਬ੍ਰੈਡਲੀ ਨੇ ਦੱਸਿਆ ਕਿ ਜਿਵੇਂ ਹੀ ਰੇਲਗੱਡੀ ਨੇ ਗਤੀ ਫੜੀ, ਉਹ ਹਿੱਲਣ ਲੱਗ ਪਈ। ਜਿਸ ਡੱਬੇ ਵਿੱਚ ਉਹ ਆਪਣੀ ਛੇ ਸਾਲਾ ਧੀ ਨਾਲ ਸਵਾਰ ਸਨ, ਉਹ ਅਚਾਨਕ ਉੱਪਰ ਵੱਲ ਨੂੰ ਉਛਲਿਆ ਅਤੇ ਬ੍ਰੇਕ ਲਗਾ ਦਿੱਤੀ ਗਈ। ਇਸ ਦੌਰਾਨ ਸਮਾਨ ਅੱਗੇ ਵੱਲ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਰੇਲਗੱਡੀ ਕਾਫ਼ੀ ਦੇਰ ਤੱਕ ਤਿਲਕਦੀ ਰਹੀ। ਪਿੱਛੇ ਮੁੜ ਕੇ ਦੇਖਣ ‘ਤੇ ਪਤਾ ਲੱਗਾ ਕਿ ਪਿਛਲਾ ਹਿੱਸਾ ਖੁੱਲ੍ਹਿਆ ਹੋਇਆ ਸੀ ਅਤੇ ਅੰਦਰ ਧੂੰਆਂ ਤੇ ਧੂੜ ਭਰੀ ਹੋਈ ਸੀ।

Share this content:

Post Comment