ਬ੍ਰਿਟਿਸ਼ ਕੋਲੰਬੀਆ ਵਜ਼ਾਰਤ ਸੱਤ ਪੰਜਾਬੀਆਂ ਨੂੰ ਮੰਤਰੀ ਮੰਡਲ ‘ਚ ਥਾਂ ਮਿਲੀ
ਵੈਨਕੂਵਰ, 21 ਨਵੰਬਰ- ਬ੍ਰਿਟਿਸ਼ ਕੋਲੰਬੀਆ ਦੀਆਂ ਮੱਧਕਾਲੀ ਚੋਣਾਂ ਵਿੱਚ ਹੂੰਝਾਫੇਰ ਜਿੱਤ ਹਾਸਲ ਕਰਨ ਤੋਂ ਕਰੀਬ ਇਹ ਮਹੀਨਾ ਬਾਅਦ ਅੱਜ ਕੰਨਜ਼ਰਵੇਟਿਵ ਪਾਰਟੀ ਨੇ ਆਪਣੀ ਸਰਕਾਰ ਦਾ ਗਠਨ ਕਰ ਲਿਆ ਹੈ। ਮੁੱਖ ਮੰਤਰੀ ਲੌਰਨ ਡੌਰਕਸਨ ਨੇ ਆਪਣੇ ਸਮੇਤ 24 ਮੰਤਰੀ ਅਤੇ 12 ਪਾਰਲੀਮਾਨੀ ਸਕੱਤਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ, ਜਿਸ ਵਿੱਚ ਸੱਤ ਪੰਜਾਬੀਆਂ ਨੂੰ ਮੰਤਰੀ ਮੰਡਲ ਚ ਥਾਂ ਮਿਲੀ ਹੈ। ਜਿਨ੍ਹਾਂ ਵਿੱਚ ਤਿੰਨ ਮੰਤਰੀ ਤੇ ਚਾਰ ਪਾਰਲੀਮਾਨੀ ਸਕੱਤਰ ਬਣੇ ਹਨ।
ਵਿਭਾਗਾਂ ਦੀ ਵੰਡ ਤੇ ਨਜ਼ਰ ਮਾਰੀਏ ਤਾਂ ਪੰਜਾਬੀਆਂ ਨੂੰ ਮੁੱਖ ਵਿਭਾਗਾਂ ਤੋਂ ਥੋੜਾ ਪਾਸੇ ਰੱਖਿਆ ਗਿਆ ਹੈ। ਜੈਸੀ ਸਹੋਤਾ ਨੂੰ ਸੌਲਿਸਟਰ ਜਨਰਲ ਤੇ ਲੋਕ ਸੁਰੱਖਿਆ ਵਿਭਾਗ, ਜੀਸ਼ਨ ਵਾਹਲਾ ਨੂੰ ਹਾਊਸਿੰਗ ਵਿਭਾਗ ਦਾ ਰਾਜ ਮੰਤਰੀ, ਹਰਮਨ ਭੰਗੂ ਨੂੰ ਕਿਰਤ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ ਹੈ।
ਇਸੇ ਤਰਾਂ ਚਾਰ ਪਾਰਲੀਮਾਨੀ ਸਕੱਤਰਾਂ ਵਿੱਚ ਸਟੀਵ ਕੂਨਰ ਨੂੰ ਇੰਸ਼ੋਰੈਂਸ਼ ਨਿਗਮ ਦੀ ਨਿਗਰਾਨੀ ਸੌਂਪੀ ਗਈ ਹੈ। ਮਨਦੀਪ ਧਾਲੀਵਾਲ ਨੂੰ ਖੇਡਾਂ ਤੇ ਸਭਿਆਚਾਰਕ ਮਾਮਲੇ ਅਤੇ ਜੋਡੀ ਤੂਰ ਨੂੰ ਸੈਰ ਸਪਾਟਾ ਵਿਭਾਗ ਨਾਲ ਜੋੜਿਆ ਗਿਆ ਹੈ। ਹਰਜ ਧਾਲੀਵਾਲ ਨੂੰ ਸਰਕਾਰੀ ਟਰਾਂਸਪੋਰਟ ਵਿਭਾਗ ਟਰਾਂਸਲਿੰਕ ਦੀ ਨਿਗਰਾਨੀ ਸੌਂਪੀ ਗਈ ਹੈ।
ਸੱਤਾਧਾਰੀ ਪਾਰਟੀ ਨੇ 92 ਮੈਂਬਰੀ ਹਾਊਸ ਲਈ 63 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ ਹੈ। ਪਿਛਲੇ 9 ਸਾਲਾਂ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ, ਗਰੀਨ ਪਾਰਟੀ ਦੇ ਦੋ ਵਿਧਾਇਕਾਂ ਦੇ ਸਹਿਯੋਗ ਨਾਲ ਪਤਲੇ ਜਿਹੇ ਬਹੁਮੱਤ ਨਾਲ ਸਰਕਾਰ ਚਲਾ ਰਹੀ ਸੀ। ਜੁਲਾਈ 2017 ਵਿੱਚ ਐਨਡੀਪੀ ਨੇ 12 ਸਾਲਾਂ ਤੋਂ ਸਤਾ ਤੇ ਕਾਬਜ ਲਿਬਰਲ ਪਾਰਟੀ ਤੋਂ ਸਤਾ ਖੋਹੀ ਸੀ।
24 ਮੈਂਬਰੀ ਵਜਾਰਤ ਵਿੱਚ 8 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦ ਕਿ ਐੱਨਡੀਪੀ ਦੀਆਂ ਪਿਛਲੀਆਂ ਸਰਕਾਰਾਂ ਵਿੱਚ ਔਰਤ ਮਰਦ ਦਾ ਸੰਤੁਲਨ ਬੈਠਾਇਆ ਜਾਂਦਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਐੱਨਡੀਪੀ ਦੇ ਆਗੂ ਡੇਵਿਡ ਈਬੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦਾ ਕਾਰਜਕਾਲ ਅਜੇ ਦੋ ਸਾਲ ਰਹਿੰਦਾ ਸੀ, ਪਰ ਡੇਵਿਡ ਈਬੀ ਨੇ ਦੋ ਸਾਲ ਦੇ ਵਾਧੇ ਦਾ ਲਾਹਾ ਲੈਣ ਲਈ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਤੇ ਦਾਅ ਖੇਡਿਆ, ਜੋ ਉਸਨੂੰ ਪੂਰੀ ਤਰਾਂ ਪੁੱਠਾ ਪੈ ਗਿਆ ਤੇ ਦੋ ਸਾਲ ਹੋਰ ਰਾਜ ਕਰਨ ਦੇ ਲਾਲਚ ਵਿੱਚ ਉਹ ਰਹਿੰਦੇ ਦੋ ਸਾਲ ਵੀ ਗਵਾ ਬੈਠੇ।
Share this content:



Post Comment