Loading Now

ਬਾਲ ਲੇਖਕਾ ਬ੍ਰਾਉੂਨ ਦੀ ਬਾਤ ਪਾਉਂਦੀ ਹੈ ‘ਮੂਨਸੌਂਗ’

ਬਾਲ ਲੇਖਕਾ ਬ੍ਰਾਉੂਨ ਦੀ ਬਾਤ ਪਾਉਂਦੀ ਹੈ ‘ਮੂਨਸੌਂਗ’

ਅਦਾਕਾਰਾ ਐਲੀ ਫੈਨਿੰਗ ਅਤੇ ਜੂਲੀਅਨ ਮੂਰ ਫਿਲਮ ‘ਮੂਨਸੌਂਗ: ਏ ਲਾਈਫ ਇਨ ਸੈਵਨ ਵਰਸਿਜ਼ ’ ਵਿੱਚ ਨਜ਼ਰ ਆਉਣਗੇ ਜੋ ਬਾਲ ਸਾਹਿਤਕਾਰ ਮਾਰਗਰੇਟ ਵਾਈਜ਼ ਬ੍ਰਾਉੁੂਨ ਦੀ ਕਹਾਣੀ ਬਿਆਨ ਕਰਦੀ ਹੈ। ਫਿਲਮ ਦਾ ਨਿਰਦੇਸ਼ਨ ਰਿਬੈਕਾ ਮਿਲਰ ਨੇ ਕੀਤਾ ਹੈ ਅਤੇ ਇਸ ਨਿਰਮਾਣ ਡੇਮਨ ਕਾਰਡੈਸਿਸ ਅਤੇ ਉਨ੍ਹਾਂ ਦੀ ਨਿਰਮਾਣ ਕੰਪਨੀ ਰਾਉੂਂਡ ਫਿਲਮਜ਼ ਵੱਲੋਂ ਕੀਤਾ ਗਿਆ ਹੈ। ਮਨੋਰੰਜਨ ਖ਼ਬਰ ਏਜੰਸੀ ਡੈੱਡਲਾਈਨ ਮੁਤਾਬਕ ਫਿਲਮਸਾਜ਼ ਮਾਰਟਿਨ ਸਕੌਰਸੇਸੇ ਕਾਰਜਕਾਰੀ ਨਿਰਮਾਤਾ ਹਨ। ਇਸ ਤੋਂ ਪਹਿਲਾਂ ਮਿਲਰ ਨੇ ਸਕੌਰਸੇਸੇ ਬਾਰੇ ਦਸਤਾਵੇਜ਼ੀ ਦਾ ਨਿਰਦੇਸ਼ਨ ਕੀਤਾ ਸੀ।

ਸ਼ੁਰੂ ਵਿੱਚ ਸਕੌਰਸੇਸੇ ’ਤੇ ਫਿਲਮ ਬਣਾਉਣਾ ਚਾਹੁੰਦੀ ਸੀ ਪਰ ਕਾਫੀ ਖੋਜ ਤੋਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਫਿਲਮਸਾਜ਼ ਬਾਰੇ ਐਨਾ ਕੁਝ ਹੈ ਕਿ ਉਸ ਨੂੰ ਇਕ ਪੂਰੀ ਸੀਰੀਜ਼ ਬਣਾਉਣੀ ਪਈ। ‘ਮੂਨਸੌਂਗ’ ਲਿਓਨਾਰਡ ਐੱਸ ਮਾਰਕਸ ਦੀ ਕਿਤਾਬ ‘‘ ਮਾਰਗੈਰੇਟ ਵਾਈਜ਼ ਬ੍ਰਾਉੂਨ: ਅਵੇਕਨਡ ਬਾਇ ਦਿ ਮੂਨ’’ ਉਪਰ ਆਧਾਰਿਤ ਹੈ ਅਤੇ ਬਾਲ ਲੇਖਕਾ ਮਾਰਗੈਰੇਟ ਵਾਈਜ਼ ਬ੍ਰਾਉੂਨ ਦੀ ਬਾਤ ਪਾਉਂਦੀ ਹੈ ਜਿਨ੍ਹਾਂ ਦੀਆਂ ਸ਼ਾਹਕਾਰ ਰਚਨਾਵਾਂ ਵਿੱਚ ‘ਗੁੱਡਨਾਈਟ ਮੂਨ’ ਅਤੇ ‘ਦਿ ਰਨਅਵੇ ਬਨੀ’ ਸ਼ਾਮਲ ਹਨ ਜੋ 1940ਵਿਆਂ ਵਿੱਚ ਪ੍ਰਕਾਸ਼ਤ ਹੋਈਆਂ ਸਨ।

Share this content:

Post Comment