Loading Now

ਬਠਿੰਡਾ ਦੇ ਪਾਰਕ ਹਸਪਤਾਲ ‘ਚ ਆਮਦਨ ਕਰ ਵਿਭਾਗ ਦਾ ਛਾਪਾ

ਬਠਿੰਡਾ ਦੇ ਪਾਰਕ ਹਸਪਤਾਲ ‘ਚ ਆਮਦਨ ਕਰ ਵਿਭਾਗ ਦਾ ਛਾਪਾ

ਬੰਠਿਡਾ, 12 ਅਕਤੂਬਰ – ਪੰਜਾਬ  ਦੇ ਪਾਰਕ ਹਸਪਤਾਲਾਂ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਅਤੇ ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ਜਾਰੀ ਹੈ। ਅਹਿਮ ਸੂਤਰਾਂ ਅਨੁਸਾਰ ਈ.ਡੀ. ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਮਲੇ ਵਿੱਚ ਗੜਬੜ ਨੂੰ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਗੜਬੜੀ ਮਿਲੀ ਸੀ। ਹਰਿਆਣਾ ਦੀ ਪਾਣੀਪਤ ਪੁਲੀਸ ਨੇ ਇੱਕ ਮਰੀਜ਼ ਨਾਲ ਕੀਤੀ ਠੱਗੀ ਦੇ ਮਾਮਲੇ ਵਿੱਚ ਪਾਰਕ ਹਸਪਤਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਇਸ ਹਸਪਤਾਲ ਵਿੱਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਕਾਰਨ ਇੱਕ ਔਰਤ ਨੂੰ ਦਾਖ਼ਲ ਕੀਤਾ ਗਿਆ ਸੀ। ਪਰਿਵਾਰ ਕੋਲ ਆਯੁਸ਼ਮਾਨ ਕਾਰਡ ਸੀ ਅਤੇ ਪਰਿਵਾਰ ਨੇ ਹਸਪਤਾਲ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਸਟੈਂਟ ਪਾ ਦਿੱਤਾ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਹਿਮਤੀ ਫਾਰਮਾਂ ਉੱਤੇ ਜਾਅਲੀ ਦਸਤਖ਼ਤ ਕੀਤੇ ਗਏ ਸਨ।

Share this content:

Post Comment