Loading Now

ਬਠਿੰਡਾ ਦੀ ਇੱਕ ਪੁਲਿਸ ਚੌਂਕੀ ਦਾ ਸਾਰਾ ਸਟਾਫ਼ ਬਦਲਿਆ

ਬਠਿੰਡਾ ਦੀ ਇੱਕ ਪੁਲਿਸ ਚੌਂਕੀ ਦਾ ਸਾਰਾ ਸਟਾਫ਼ ਬਦਲਿਆ

ਬਠਿੰਡਾ, 6 ਅਪ੍ਰੈਲ –  ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਚਾਨਕ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਨਾਲ ਪੁਲਿਸ ਪ੍ਰਸ਼ਾਸਨ ਵਿੱਚ ਹਲਚਲ ਮੱਚ ਗਈ ਹੈ। ਦਰਅਸਲ, ਬਠਿੰਡਾ ਜ਼ਿਲ੍ਹੇ ’ਚ ਨਸ਼ਿਆਂ ਵਿਰੁੱਧ ਪੁਲਿਸ ਦੀ ਢਿੱਲੀ ਕਾਰਵਾਈ ਦਾ ਮੁੱਦਾ ਐਤਵਾਰ ਨੂੰ ਆਯੋਜਿਤ ਇਕ ਮੀਟਿੰਗ ’ਚ ਸਥਾਨਕ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਉਠਾਇਆ, ਜਿਸ ’ਤੇ ਸਖਤ ਐਕਸ਼ਨ ਲੈਂਦੇ ਹੋਏ ਡੀ. ਆਈ. ਜੀ. ਜ਼ੋਨ ਬਠਿੰਡਾ ਹਰਜੀਤ ਸਿੰਘ ਨੇ ਸਰਕਾਰ ਦੇ ਨਿਰਦੇਸ਼ਾਂ ’ਤੇ ਥਾਣਾ ਸਦਰ ਅਧੀਨ ਆਉਂਦੀ ਕੋਟਸ਼ਮੀਰ ਪੁਲਿਸ ਚੌਕੀ ਦਾ ਪੂਰਾ ਸਟਾਫ ਤਬਦੀਲ ਕਰ ਦਿੱਤਾ।

ਜਾਣੋ ਕਿੱਥੇ ਹੋਇਆ ਟ੍ਰਾਂਸਫਰ?

ਇਸ ਦੌਰਾਨ ਡੀ. ਆਈ. ਜੀ. ਹਰਜੀਤ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਕੋਟਸ਼ਮੀਰ ਪੁਲਿਸ ਚੌਕੀ ਦੇ ਇੰਚਾਰਜ ਸਮੇਤ 11 ਲੋਕਾਂ ਨੂੰ ਮਾਨਸਾ ਜ਼ਿਲ੍ਹੇ ’ਚ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਚੌਕੀ ’ਚ ਨਵਾਂ ਸਟਾਫ ਨਿਯੁਕਤ ਕਰਨ ਲਈ ਐੱਸ. ਐੱਸ. ਪੀ. ਨੂੰ ਕਿਹਾ। ਇਨ੍ਹਾਂ ਵਿਚ ਤਿੰਨ ASI, ਚਾਰ ਸੀਨੀਅਰ ਕਾਂਸਟੇਬਲ, ਇੱਕ ਕਾਂਸਟੇਬਲ ਅਤੇ ਤਿੰਨ ਹੋਮ ਗਾਰਡ ਸ਼ਾਮਲ ਹਨ। ਇਸ ਤੋਂ ਇਲਾਵਾ ਬਠਿੰਡਾ ਸਦਰ ਥਾਣੇ ਦੇ SHO ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਅੱਜ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਹੋਈ ਮੀਟਿੰਗ ’ਚ ਸਰਕਾਰ ਵੱਲੋਂ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਚੇਅਰਮੈਨਾਂ ਤੋਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਫੀਡਬੈਕ ਲਿਆ, ਜਿਸ ਵਿਚ ਬਠਿੰਡਾ ਦੇ ਗੁਲਾਬਗੜ੍ਹ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਆਪਣੇ ਇਲਾਕੇ ’ਚ ਨਸ਼ਿਆਂ ਦੀ ਵਰਤੋਂ ਅਤੇ ਇਸ ਦੇ ਨਤੀਜੇ ਵਜੋਂ ਨੌਜਵਾਨਾਂ ਦੀਆਂ ਮੌਤਾਂ ਦਾ ਮੁੱਦਾ ਉਠਾਇਆ।

ਸਰਪੰਚ ਲੱਖਾ ਸਿੰਘ ਨੇ ਕਿਹਾ ਕਿ ਗੁਲਾਬਗੜ੍ਹ ਅਤੇ ਆਸ-ਪਾਸ ਦੇ ਪੇਂਡੂ ਖੇਤਰਾਂ ’ਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਨਸ਼ੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਵਿਚ ਗੁਲਾਬਗੜ੍ਹ ’ਚ ਹੀ 2 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਸਦਰ ਪੁਲਸ ਸਟੇਸ਼ਨ ਅਤੇ ਕੋਟਸ਼ਮੀਰ ਪੁਲਿਸ ਚੌਕੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਸਰਕਾਰ ਨੇ ਮੀਟਿੰਗ ’ਚ ਡੀ. ਆਈ. ਜੀ. ਜ਼ੋਨ ਹਰਜੀਤ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਤੁਰੰਤ ਪ੍ਰਭਾਵ ਨਾਲ ਪੂਰੀ ਚੌਕੀ ’ਚ ਤਾਇਨਾਤ ਸਾਰੇ 11 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ।

Share this content:

Post Comment