Loading Now

ਫਗਵਾੜਾ ਵਿਖੇ 41ਵਾਂ ਸਾਲਾਨਾ ਵਾਤਾਵਰਨ ਮੇਲਾ 4 ਤੋਂ 6 ਦਸੰਬਰ ਤੱਕ – ਰਗਬੋਤਰਾ

ਫਗਵਾੜਾ ਵਿਖੇ 41ਵਾਂ ਸਾਲਾਨਾ ਵਾਤਾਵਰਨ ਮੇਲਾ 4 ਤੋਂ 6 ਦਸੰਬਰ ਤੱਕ – ਰਗਬੋਤਰਾ

WhatsApp-Image-2026-11-26-at-08.51.22 ਫਗਵਾੜਾ ਵਿਖੇ 41ਵਾਂ ਸਾਲਾਨਾ ਵਾਤਾਵਰਨ ਮੇਲਾ 4 ਤੋਂ 6 ਦਸੰਬਰ ਤੱਕ - ਰਗਬੋਤਰਾ
ਫਗਵਾੜਾ ਇੰਵਾਇਰਨਮੈਂਟ ਐਸੋਸੀਏਸ਼ਨ ਦੀ ਮੀਟਿੰਗ ਦਾ ਦ੍ਰਿਸ਼

* ਸਵੱਛ ਭਾਰਤ ਹੋਵੇਗਾ ਮੇਲੇ ਦਾ ਥੀਮ; ਫਲਾਂ ਦੇ ਬੂਟੇ ਲਗਾਉਣ ਤੋਂ ਲੈ ਕੇ ਸਾਇੰਸ ਮਾਡਲ, ਪੇਂਟਿੰਗ, ਪਤੰਗਬਾਜ਼ੀ ਅਤੇ ਬਾਡੀ ਬਿਲਡਿੰਗ ਤੱਕ ਹੋਣਗੇ ਮੁਕਾਬਲੇ
ਫਗਵਾੜਾ, 26 ਨਵੰਬਰ (ਏ.ਡੀ.ਪੀ ਨਿਊਜ਼) – ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਬਲੱਡ ਬੈਂਕ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਫਗਵਾੜਾ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਗੋਤਰਾ ਨੇ ਦੱਸਿਆ ਕਿ ਇਸ ਸਾਲ 41ਵਾਂ ਸਾਲਾਨਾ ਵਾਤਾਵਰਨ ਮੇਲਾ 4, 5 ਅਤੇ 6 ਦਸੰਬਰ ਨੂੰ ਡਾ. ਬੀ.ਆਰ. ਅੰਬੇਡਕਰ ਆਡੀਟੋਰੀਅਮ, ਪੀ.ਡਬਲਿਊ.ਡੀ. ਰੈਸਟ ਹਾਊਸ, ਫਗਵਾੜਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਫਲਾਂ ਦੇ ਬੂਟੇੇ ਲਗਾਉਣ, ਸਾਇੰਸ ਮਾਡਲ, ਪੇਂਟਿੰਗ, ਫੈਂਸੀ ਡਰੈੱਸ, ਲੋਕ ਗੀਤ, ਪਤੰਗਬਾਜ਼ੀ, ਸਕਿੱਟ, ਰੰਗੋਲੀ, ਵੇਸਟ ਟੂ ਬੈਸਟ, ਫੁੱਲ ਸਜਾਵਟ, ਸਿਹਤਮੰਦ ਬੇਬੀ ਅਤੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਮੇਲੇ ਦਾ ਖਿੱਚ ਦਾ ਕੇਂਦਰ ਹੋਵੇਗਾ। ਮੇਲੇ ਦੇ ਪ੍ਰੋਜੈਕਟ ਡਾਇਰੈਕਟਰ ਦੀ ਜ਼ਿੰਮੇਵਾਰੀ ਜਸਪ੍ਰੀਤ ਸਿੰਘ ਬੰਸਲ ਨੂੰ ਸੌਂਪੀ ਗਈ ਹੈ। ਮੇਲੇ ਦੇ ਦੋਵੇਂ ਦਿਨ ਆਮ ਲੋਕਾਂ ਦੀ ਸਹੂਲਤ ਲਈ ਸਸਤੀਆਂ ਵਸਤਾਂ ਦੇ ਸਟਾਲ ਲਗਾਏ ਜਾਣਗੇ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਵੇਗਾ। ਰਗਬੋਤਰਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਨਗਰ ਨਿਗਮ ਨੂੰ ਮੇਲੇ ਦਾ ਸਹਿਯੋਗੀ ਬਣਨ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਮੇਲੇ ਦਾ ਮੁੱਖ ਥੀਮ ‘ਸਵੱਛ ਭਾਰਤ’ ਰੱਖਿਆ ਗਿਆ ਹੈ। ਮੀਟਿੰਗ ਵਿੱਚ ਕ੍ਰਿਸ਼ਨ ਲਾਲ ਬਾਵਾ, ਵਿਕਾਸ ਕੁਮਾਰ, ਰਵਿੰਦਰ ਪਨੇਸਰ, ਨੰਦ ਸੋਨੀ, ਸਰਬਜੀਤ ਸਿੰਘ ਮਲਿਕ, ਕਿਰਨ ਅਗਰਵਾਲ, ਨਵਿਤਾ ਛਾਬੜਾ, ਗੌਤਮ, ਸੁਧਾ ਬੇਦੀ ਅਤੇ ਮੋਹਨ ਲਾਲ ਤਨੇਜਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

Share this content:

Post Comment