Loading Now

ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ ਡੀਸੀ ਅਤੇ ਚਾਰ ਐੱਸਐੱਸਪੀ ਤਬਦੀਲ

ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ ਡੀਸੀ ਅਤੇ ਚਾਰ ਐੱਸਐੱਸਪੀ ਤਬਦੀਲ

ਮਾਨਸਾ, 6 ਮਈ – ਪੰਜਾਬ ਵਿੱਚ ਰਾਤੋ ਰਾਤ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋ ਗਿਆ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਬੀਤੀ ਦੇਰ ਰਾਤ ਦੋ ਜ਼ਿਲ੍ਹਿਆਂ ਦੇ ਡੀਸੀ ਬਦਲ ਦਿੱਤੇ। ਪੂਨਮਦੀਪ ਕੌਰ ਨੂੰ ਸੰਗਰੂਰ ਦਾ ਡੀਸੀ ਨਿਯੁਕਤ ਕੀਤਾ ਗਿਆ ਹੈ। ਰਾਹੁਲ ਚਾਬਾ ਨੂੰ ਫਰੀਦਕੋਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਚਾਰ ਐਸਐਸਪੀਜ਼ ਦਾ ਤਬਾਦਲਾ ਵੀ ਕਰ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਸਰਤਾਜ ਚਾਹਲ ਨੂੰ ਸੰਗਰੂਰ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਕੇ ਮੋਗਾ ਦਾ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਰਵਜੋਤ ਗਰੇਵਾਲ ਸੰਗਰੂਰ ਦੇ ਨਵੇਂ ਐਸਐਸਪੀ ਹੋਣਗੇ। ਅਜੇ ਗਾਂਧੀ, ਜੋ ਕਿ ਮੋਗਾ ਦੇ ਐਸਐਸਪੀ ਸਨ, ਨੂੰ ਏਆਈਜੀ ਪ੍ਰੋਵੀਜ਼ਨਿੰਗ ਨਿਯੁਕਤ ਕੀਤਾ ਗਿਆ ਹੈ। ਗਗਨ ਅਜੀਤ ਸਿੰਘ ਫਾਜ਼ਿਲਕਾ ਦੇ ਨਵੇਂ ਐਸਐਸਪੀ ਹੋਣਗੇ। ਗੁਰਮੀਤ ਸਿੰਘ ਉਨ੍ਹਾਂ ਦੀ ਜਗ੍ਹਾ ਮਲੇਰਕੋਟਲਾ ਦੇ ਨਵੇਂ ਐਸਐਸਪੀ ਹੋਣਗੇ। ਸੁਖਨਾਜ਼ ਸਿੰਘ ਨੂੰ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਕੀਤਾ ਗਿਆ ਹੈ।

Share this content:

Post Comment