ਪੰਜਾਬ ਸਰਕਾਰ ਪੈਨਸ਼ਨਰਾਂ ਦਾ ਜਾਮ ਕੀਤਾ 16 % ਡੀ. ਏ ਜਾਰੀ ਕਰੇ ਅਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਕੇ 2.59 ਦਾ ਗੁਣਾਕ ਲਾਗੂ ਕਰੇ : ਲੈਕ: ਸੁਖਮੰਦਰ ਸਿੰਘ
ਮੋਗਾ, 14 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊ੍ਜ਼) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਲੈਕ: ਸੁਖਮੰਦਰ ਸਿੰਘ ਨੇ ਜਥੇਬੰਦੀ ਦੀ ਮਹੀਨਾ ਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ *ਪੰਜਾਬ ਸਰਕਾਰ ਦੇ ਮੁਲਾਜਮਾਂ ਪੈਨਸ਼ਨਰਾਂ ਨੂੰ ਕੇਂਦਰ ਅਤੇ ਗਵਾਂਢੀ ਰਾਜਾਂ ਵਾਂਗ ਡੀ. ਏ 58% ਕਰਕੇ ਜਾਮ ਕੀਤੇ ਡੀ. ਏ ਦਾ 158 ਮਹੀਨੇ ਦਾ ਬਕਾਇਆ ਜਾਰੀ ਕਰੇ , ਛੇਵੇਂ ਪੈਕਮਿਸ਼ਨ ਦੀ ਸਿਫ਼ਾਰਸ਼ ਮੁਤਾਬਕ ‘ 1- | – 2016 ਤੋਂ ਪਹਿਲਾਂ ਸੇਵਾ ਮੁਕਤ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਕ ਅਤੇ ਨੈਸ਼ਨਲ ਸੋਧ ਵਿਧੀ ਰਾਹੀਂ ਸੋਧੀਆਂ ਜਾਣ , ਮੈਡੀਕਲ ਭੱਤਾ ਘੱਟੋ ਘੱਟ 2000 ਰੁਪਏ ਕੀਤਾ ਜਾਵੇ , ਸੱਤਵਾਂ ਪੈਕਮਿਸ਼ਨ ਗਠਤ ਕਰਕੇ 1 ਜਨਵਰੀ 2026 ਤੋਂ ਬਣਦੇ ਪੈਨਸ਼ਨਰੀ ਲਾਭ ਦਿੱਤੇ ਜਾਣ |
80 ਸਾਲ ਦੀ ਉਮਰ ਤੋਂ ਉੱਪਰ ਬੁਢਾਪੇ ਦੀ ਉਮਰ ਵਿੱਚ ਆਪਣੀ ਕਿਰਿਆ ਸੋਧਣ ਤੋ ਅਸਮਰਥ ਪੈਨਸ਼ਨਰਾਂ ਨੂੰ ਸਹਾਇਕ ਰੱਖਣ ਲਈ ਘੱਟੋ ਘੱਟ ਦਸ ਹਜਾਰ ਰੁਪਏ ਸਪੈਸ਼ਲ ਭੱਤਾ ਦਿੱਤਾ ਜਾਵੇ*। ਪੰਜਾਬ ਸਰਕਾਰ ਵੱਲੋਂ 10 ਲੱਖ ਤੱਕ ਇਲਾਜ ਕਰਵਾਉਣ ਲਈ ਪੈਨਸ਼ਨਰਾਂ ਲਈ ਅਲੱਗ ਨੋਟੀਫਿਕੇਸ਼ਨ ਜਾਰੀ ਕਰਕੇ ਇਲਾਜ ਕਰਵਾਉਣ ਤੇ ਹੋਏ ਖਰਚੇ ਦੀ ਪੂਰਤੀ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ* । ਮੀਟਿੰਗ ਵਿੱਚ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ , ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਸੀਤ ਪ੍ਰਧਾਨ ਚਮਕੌਰ ਸਿੰਘ ਸਰਾਂ , ਵਿਤ ਸਕੱਤਰ ਪ੍ਰੇਮ ਕੁਮਾਰ ਜਿਲ੍ਹਾ ਸਕੱਤਰ ਸਰਬਜੀਤ ਦੌਧਰ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਉਪਰੋਕਤ ਮੰਗਾਂ ਮੰਨਣ ਲਈ ਪੈਨਸ਼ਨਰ ਆਗੂਆਂ ਨਾਲ ਮੀਟਿੰਗ ਨਾ ਕੀਤੀ ਤਾਂ ਬੱਜਟ ਸੈਸ਼ਨ ਤੋਂ ਪਹਿਲਾਂ ਮਾਰਚ ਦੇ ਸ਼ੁਰੂ ਵਿੱਚ ਮੁੱਖ ਮੰਤਰੀ ਅਤੇ ਵਿਤ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਵਿਸ਼ਾਨ ਇਕੱਠ ਕਰਕੇ ਰੋਹ ਭਰਪੂਰ ਰੈਲੀ ਕੀਤੀ ਜਾਵੇਗੀ ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਬੱਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਚਾਰ ਦਿਨ ਲਗਾਤਾਰ ਲਗਾਏ ਜਾਣ ਵਾਲੇ ਧਰਨੇ ਵਿੱਚ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ. ਆਰ ਓ ਨੇ ਦੱਸਿਆ ਕਿ ਜਥੇਬੰਦੀ ਦੀ ਬਲਾਕ / ਸਬ ਡਵੀਜਨ ਅਤੇ ਜਿਲ੍ਹੇ ਦੀ ਚੋਣ ਮਾਰਚ ਵਿੱਚ ਕੀਤੀ ਜਾਵੇਗੀ ਸੋ ਸਮੂਹ ਸਬਡਵੀਜਨ ਕਮੇਟੀਆਂ ਆਪਣੀ ਆਪਣੀ ਮੈਂਬਰ ਸ਼ਿੱਪ ਇਸ ਮਹੀਨੇ ਵਿੱਚ ਪੂਰੀ ਕਰਕੇ ਜਿਲ੍ਹਾ ਕਮੇਟੀ ਦਾ ਬਣਦਾ ਹਿੱਸਾ ਮਾਰਚ ਵਿੱਚ ਜਿਲ੍ਹਾ ਮੀਟਿੰਗ ਤੇ ਜਮਾਂ ਕਰਵਾਉਣ ਦੀ ਖੇਚਲ ਕਰਨ। ਬਿੱਕਰ ਸਿੰਘ ਮਾਛੀਕੇ , ਕਿਹਰ ਸਿੰਘ ਕ੍ਰਿਸ਼ਨਪੁਰਾ , ਦਰਸ਼ਨ ਸਿੰਘ ਮੱਲੀ ਬਲਬੀਰ ਸਿੰਘ ਮੋਗਾ , ਗੁਰਜੰਟ ਸਿੰਘ ਸੰਘਾ , ਨਾਇਬ ਸਿੰਘ , ਬਲੌਰ ਸਿੰਘ , ਸ਼ਮਸ਼ੇਰ ਸਿੰਘ ,ਇੰਦਰ ਜੀਤ ਸਿੰਘ , ਪ੍ਰੀਤਮ ਸਿੰਘ ਕੈਂਥ , ਅਮਰ ਸਿੰਘ ਰਣੀਆ ਨੇ ਪੈਨਸ਼ਨਰਾਂ ਨੂੰ ਈ ਕੇ. ਵਾਈ ਸੀ ਕਰਵਾਉਣ ਸਬੰਧੀ ਸਿਰਫ ਖਜਾਨਾ ਦਫ਼ਤਰ ਜਾਂ ਸਬੰਧਤ ਬੈਂਕ ਬਰਾਂਚ ਨਾਲ ਸੰਪਰਕ ਕਰਨ ਲਈ ਕਿਹਾ ਅਤ ਕਿਸੇ ਅਣਜਾਣ ਮੈਸਿਜ ਜਾਂ ਫੋਨ ਕਾਲ ਤੇ ਵਿਸ਼ਵਾਸ਼ ਨਾ ਕਰਨ ਦਾ ਸੁਝਾਅ ਦਿੱਤਾ। ਇਸ ਸਮੇਂ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਬਕਾ ਜਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਸੰਧੂ ,ਸੁਰਿੰਦਰ ਪਾਲ ਸਿੰਘ ਭਲੂਰ , ਮਹਿੰਦਰ ਸਿੰਘ ਸੈਦੋਕੇ , ਸਵਰਨ ਸਿੰਘ ਲੰਗੇਆਣਾ , ਗੁਰਮੇਲ ਸਿੰਘ ਮਾਣੂਕੇ , ਲਛਮਣ ਸਿੰਘ ਫਤਿਹਗੜ੍ਹ ਕੋਰੋਟਾਣਾ , ਗਗਨ ਦੀਪ ਭੱਜਾ ਬਾਘਾਪੁਰਾਣਾ , ਸੁਖਮੰਦਰ ਸਿੰਘ ਮਾਣੂਕੇ , ਸੂਰਜ ਪ੍ਰਕਾਸ਼ ਮੋਗਾ , ਨੱਥਾ ਸਿੰਘ ਉੱਗੋਕੇ , ਹਰਦੀਪ ਸਿੰਘ ਪੀ. ਐਸ. ਬੀ. ਮੋਗਾ ਅਤੇ ਸੁਰਿੰਦਰ ਕੌਰ ਮੋਗਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ… ਮੀਟਿੰਗ ਵਿੱਚ ਬਹੁਤ ਸਾਰੇ ਸਰਗਰਮ ਵਰਕਰ ਅਤੇ ਆਗੂ ਸ਼ਾਮਲ ਹੋਏ ।
Share this content:



Post Comment