ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਡੀ ਗਿਣਤੀ ਵਿੱਚ ਮਿਸਟੀਰੀਅਲ ਪੈਨਸ਼ਨਰ ਹਾਜਰ ਹੋਏ
ਫਿਰੋਜ਼ਪੁਰ, 10 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਕਰਮਚਾਰੀ ਦਲ ਦੇ ਦਫਤਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸੁਬੇਗ ਸਿੰਘ ਅਜੀਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮਿਸਟੀਰੀਅਲ ਪੈਨਸ਼ਨਰ ਹਾਜਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਵਿਜੇ ਬਹਿਲ ਰਿਟਾਇਰਡ ਤਹਿਸੀਲਦਾਰ ਨੇ ਮੁਲਾਜ਼ਮ ਅਤੇ ਪੈਨਸ਼ਨਰ ਦੇ ਸੰਘਰਸ਼ ਜੋ ਆਪਣੀਆਂ ਜਾਇਜ ਮੰਗਾਂ ਦੇ ਸਬੰਧ ਵਿੱਚ ਚੱਲ ਰਿਹਾ ਹੈ ਦੇ ਸਬੰਧ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੋਰ ਲਟਕਾਇਆ ਗਿਆ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੀ ਕਸ਼ਮੀਰ ਚੰਦ ਰਿਟਾਇਰ ਸੁਪਰਡੈਂਟ ਡੀਸੀ ਆਫਿਸ ਵਰਿੰਦਰ ਸ਼ਰਮਾ ਸੁਖਵੰਤ ਸਿੰਘ ਖੋਸਾ ਬਲਵੰਤ ਸਿੰਘ ਜ਼ਿਲ੍ਹਾ ਉਦਯੋਗ ਕੇਂਦਰ ਖਜ਼ਾਨਾ ਖਜ਼ਾਨ ਸਿੰਘ ਸੁਪਰਡੈਂਟ ਰਿਟਾਇਰਡ ਬੀ ਐਂਡ ਆਰ ਗੁਰਤੇਜ ਸਿੰਘ ਬਰਾੜ ਰੋਡਵੇਜ਼ ਹਰਭਜਨ ਸਿੰਘ ਚਾਵਲਾ ਰਿਟਾਇਰਡ ਸੁਪਰਡੈਂਟ ਪਬਲਿਕ ਹੈਲਥ ਕੇਵਲ ਕ੍ਰਿਸ਼ਨ ਅਤੇ ਗੁਲਸ਼ਨ ਰਾਏ ਖਜ਼ਾਨਾ ਵਿਭਾਗ ਹਰਜੀਤ ਕੌਰ ਡੀਈਓ ਦਫਤਰ ਤੋਂ ਰਿਟਾਇਰਡ ਸੁਪਰਡੈਂਟ ਕਸ਼ਮੀਰ ਸਿੰਘ ਥਿੰਦ ਅਤੇ ਅਜੀਤ ਸਿੰਘ ਸਹਾਇਕ ਸੁਪਰਡੈਂਟ ਰਿਟਾਇਰਡ ਜੇਲ ਵਿਭਾਗ ਬਲਬੀਰ ਸਿੰਘ ਪ੍ਰਧਾਨ ਕਰਮਚਾਰੀ ਦਲ ਰਜਨੀਸ਼ ਕੁਮਾਰ ਡੀਸੀ ਦਫਤਰ ਬਲਵਿੰਦਰ ਸਿੰਘ ਰਿਟਾਇਰਡ ਸਹਾਇਕ ਪਾਲੀ ਟੈਕਨੀਕਲ ਕਾਲਜ ਵਿਜੇ ਕੁਮਾਰ ਰਿਟਾਇਰਡ ਸੁਪਰਡੈਂਟ ਪਬਲਿਕ ਹੈਲਥ ਆਦਿ ਨੇ ਸੰਬੋਧਨ ਕੀਤਾ।
ਅੰਤ ਵਿੱਚ ਪ੍ਰਧਾਨ ਸੁਬੇਗ ਸਿੰਘ ਅਜੀਜ ਨੇ ਸਾਰੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸੰਘਰਸ਼ ਦੀ ਲੜੀ ਵਿੱਚ ਸਟੇਟ ਬਾਡੀ ਦੇ ਹੁਕਮ ਨਾਲ ਮੰਤਰੀਆਂ ਦੇ ਘਰਾਓ ਦੇ ਸਬੰਧ ਵਿੱਚ ਸ਼੍ਰੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਕੋਟਕਪੂਰੇ ਵਿਖੇ ਘਰਾਓ ਕੀਤਾ ਜਾਵੇਗਾ ਇਸ ਸਮੇਂ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਤਰਸੇਮ ਸਿੰਘ ਬੇਦੀ ਅਤੇ ਜੋਗਿੰਦਰ ਸਿੰਘ ਵੀ ਹਾਜ਼ਰ ਸਨ।
Share this content:



Post Comment