Loading Now

ਪੰਜਾਬ ਵਿਧਾਨ ਸਭਾ ਵਿਚੋ ਸਰਕਾਰ ਸੱਚ ਤੇ ਗਲਤ ਨੀਤੀਆਂ ਖਿਲਾਫ ਬੋਲਣ ਵਾਲਿਆਂ ਨੂੰ ਬਾਹਰ ਕੱਢ ਰਹੀ ਹੈ – ਸੰਨੀ ਗਿੱਲ

ਪੰਜਾਬ ਵਿਧਾਨ ਸਭਾ ਵਿਚੋ ਸਰਕਾਰ ਸੱਚ ਤੇ ਗਲਤ ਨੀਤੀਆਂ ਖਿਲਾਫ ਬੋਲਣ ਵਾਲਿਆਂ ਨੂੰ ਬਾਹਰ ਕੱਢ ਰਹੀ ਹੈ – ਸੰਨੀ ਗਿੱਲ

WhatsApp-Image-2026-10-25-at-17.13.09-271x300 ਪੰਜਾਬ ਵਿਧਾਨ ਸਭਾ ਵਿਚੋ ਸਰਕਾਰ ਸੱਚ ਤੇ ਗਲਤ ਨੀਤੀਆਂ ਖਿਲਾਫ ਬੋਲਣ ਵਾਲਿਆਂ ਨੂੰ ਬਾਹਰ ਕੱਢ ਰਹੀ ਹੈ - ਸੰਨੀ ਗਿੱਲ
ਸਨੀ ਗਿੱਲ

*ਲੋਕਤੰਤਰ ਵਿਚ ਹਰ ਨਾਗਰਿਕ ਨੂੰ ਬੋਲਣ ਦਾ ਅਧਿਕਾਰ
ਮੋਗਾ, 26 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਤੇ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਮੇਸ਼ਾ ਸੱਚ ਦੀ ਲੜਾਈ ਲੜੀ ਅਤੇ ਪੰਜਾਬ ਸਰਕਾਰ ਦੇ ਝੂਠੀਆਂ ਤੇ ਲੋਕ ਵਿਰੋਧੀ ਨੀਤੀਆਂ ਨੂੰ ਲੈਕੇ ਬੋਲਦੇ ਆ ਰਹੇ ਹਨ ਪਰ ਹੁਣ ਸਰਕਾਰ ਸੱਚ ਬੋਲਣ ਵਾਲਿਆਂ ਨੂੰ ਸਦਨ ਤੋਂ ਬਾਹਰ ਕੱਢ ਰਹੀ ਹੈ ਜਿਵੇਂ ਕਿ ਹੁਣੇ ਵਿਧਾਨ ਸਭਾ ਦੇ ਸਦਨ ਚੋਂ ਸੁਖਪਾਲ ਸਿੰਘ ਖਹਿਰਾ ਨੂੰ ਬਾਹਰ ਰੱਖਣ ਲਈ ਮਤਾ ਪਾਸ ਕਰਵਾਇਆ ਗਿਆ। ਵਿਧਾਨ ਸਭਾ ਵਿਚ ਲੋਕਤੰਤਰ ਤੇ ਬੋਲਣ ਦੇ ਸੰਵਿਧਾਨਕ ਹੱਕ ਨੂੰ ਦਬਾਉਣ ਦੀ ਕਾਰਵਾਈ ਕੀਤੀ ਗਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹੁਣ ਸੱਚ ਸੁਣਨ ਨੂੰ ਤਿਆਰ ਨਹੀਂ ਅਤੇ ਜੋ ਵੀ ਉਨ੍ਹਾਂ ਖਿਲਾਫ ਬੋਲਦਾ ਹੈ ਤਾਂ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਸੱਚ ਬੋਲਣ ਵਾਲਿਆਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠ ਮਾਰਕੇ ਭ੍ਰਿਸ਼ਟਾਚਾਰ ਤੇ ਨਸ਼ੇ ਖਤਮ ਕਰਨ ਦੇ ਦਾਅਵਿਆਂ ਨਾਲ ਸਤਾ ਵਿੱਚ ਆਈ ਆਪ ਸਰਕਾਰ ਹੁਣ ਭ੍ਰਿਸ਼ਟਾਚਾਰ ਵਿੱਚ ਐਨੀ ਲੁਪਤ ਹੋ ਚੁੱਕੀ ਹੈ।

ਪੁੱਡਾ ਅਤੇ ਗਲਾਡਾ ਵਿੱਚ ਹੇਰਾਫੇਰੀ ਕਰਕੇ ਦਸ ਹਜ਼ਾਰ ਕਰੋੜ ਰੁਪਏ ਦੇ ਘਪਲੇ ਸਾਹਮਣੇ ਆਏ ਹਨ ਜਿਸਦੀ ਸੀ ਬੀ ਆਈ ਜਾਂਚ ਕਰ ਰਹੀ ਹੈ ਅਤੇ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਵਲੋ ਨਸ਼ੇ ਦੇ ਸੌਦਾਗਰਾਂ ਨੂੰ ਅਤੇ ਬਲਾਤਕਾਰੀਆਂ ਨੂੰ ਬਚਾਉਣ ਦੇ ਮਾਮਲਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ ਹੈ । ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ਤੋਂ ਸਰਕਾਰੀ ਦਫ਼ਤਰਾਂ ਵਿੱਚ ਵੱਡੇ ਪੱਧਰ ਤੇ ਕੁਰੱਪਸ਼ਨ ਹੋ ਰਹੀ ਹੈ। ਉਹਨਾਂ ਕਿਹਾ ਰਿਸ਼ਵਤਖੋਰੀ ਦਾ ਧੰਦਾ ਆਪ ਵਿਧਾਇਕਾਂ ਤੇ ਮੰਤਰੀਆਂ ਦੇ ਇਸਾਰੇ ਤੇ ਮਿਲੀਭੁਗਤ ਨਾਲ ਹੋ ਰਿਹਾ। ਭਗਵੰਤ ਮਾਨ ਸਰਕਾਰ ਦੂਸਰੇ ਰਾਜਾਂ ਵਿੱਚ ਆਪਣੀ ਫੋਕੀ ਮਸ਼ਹੂਰੀ ਕਰਕੇ ਇਸ਼ਤਿਹਾਰਬਾਜ਼ੀ ਤੇ ਸੂਬੇ ਦਾ ਕਰੋੜਾਂ ਰੁਪਏ ਖਰਚ ਕਰਕੇ ਫੋਕੀ ਵਾਹ ਵਾਹ ਖੱਟਣ ਰਹੀ ਹੈ । ਸੰਨੀ ਗਿੱਲ ਨੇ ਕਿਹਾ ਕਿ ਫਰਾਂਸ ਤੋਂ ਵਾਪਸ ਪਰਤਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਏਅਰਪੋਰਟ ਤੇ ਜੋ ਵਾਪਰਿਆ ਤੇ ਉਸ ਤੋਂ ਦੋ ਘੰਟੇ ਪੁੱਛਗਿੱਛ ਕੀਤੀ ਗਈ ਇਸ ਗਲ ਦਾ ਸਬੂਤ ਹੈ ਕਿ ਉਹਨਾਂ ਕਨੂੰਨ ਦੀ ਉਲੰਘਣਾ ਕੀਤੀ ਜਿਸ ਕਰਕੇ ਜੁਰਮਾਨਾ ਭਰਨਾ ਪਿਆ। ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਸੂਬੇ ਵਿੱਚ ਨਸ਼ਾ ਐਨਾ ਵਧ ਗਿਆ ਹੈ ਕਿ ਲੋਕ ਨਸ਼ਿਆਂ ਨਾਲ ਮਰ ਰਹੇ ਹਨ ਤੇ ਆਏ ਦਿਨ ਚੱਲਦੀਆਂ ਤਾੜ ਤਾੜ ਗੋਲੀਆਂ ਨਾਲ ਪੰਜਾਬ ਦਹਿਲਿਆ ਪਿਆ ਹੈ ਅਤੇ ਸੂਬੇ ਵਿੱਚ ਅਮਨ ਕਨੂੰਨ ਦੀ ਹਾਲਤ ਚਿੰਤਜਨਾ ਬਣੀ ਹੋਈ ਹੈ। ਸੂਬੇ ਦੀਆਂ ਸਰਕਾਰੀ ਕੋਠੀਆਂ ਵਿੱਚ ਦਿੱਲੀ ਵਾਲੇ ਬੈਠੇ ਨੇਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ਼ਾਰਿਆਂ ਤੇ ਕਠਪੁਤਲੀ ਵਾਂਗ ਨੱਚਾ ਰਹੇ ਹਨ ।

Share this content:

Previous post

ਨਸ਼ਿਆਂ ਵਿਰੁੱਧ ਜੂਝਣ ਵਾਲੇ ਸਾਥੀਆਂ ਦੀ ਯਾਦ ’ਚ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਸ਼ਾਲ ਕੈਂਡਲ ਮਾਰਚ

Next post

ਪੀਐਮ ਮੋਦੀ ਦੇ ਸਵਰਗੀ ਪਿਤਾ ‘ਤੇ ਖੜਗੇ ਦੀ ਟਿੱਪਣੀ ਖਿਲਾਫ ਭਾਜਪਾ ਦਾ ਰੋਸ

Post Comment