Loading Now

ਪੰਜਾਬ ਦੇ ਮੁੰਡੇ ਨੇ ਕੈਨੇਡਾ ‘ਚ ਗੱਡੇ ਝੰਡੇ, ਹਰਜੋਤ ਸਿੰਘ ਬਣਿਆ ਕੈਨੇਡਾ ਏਅਰ ਫ਼ੋਰਸ ’ਚ ਅਫ਼ਸਰ

ਪੰਜਾਬ ਦੇ ਮੁੰਡੇ ਨੇ ਕੈਨੇਡਾ ‘ਚ ਗੱਡੇ ਝੰਡੇ, ਹਰਜੋਤ ਸਿੰਘ ਬਣਿਆ ਕੈਨੇਡਾ ਏਅਰ ਫ਼ੋਰਸ ’ਚ ਅਫ਼ਸਰ

ਜਗਰਾਓਂ, 5 ਅਕਤੂਬਰ – ਪੰਜਾਬ ਦੇ ਨੌਜਵਾਨਾਂ ਦੀ ਕਾਬਲੀਅਤ ਨੇ ਇੱਕ ਵਾਰ ਫਿਰ ਵਿਦੇਸ਼ ਦੀ ਧਰਤੀ ’ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ । ਜਗਰਾਓਂ ਹਲਕੇ ਦੇ ਪਿੰਡ ਡਾਂਗੀਆਂ ਨਾਲ ਸਬੰਧਤ ਹਰਜੋਤ ਸਿੰਘ ਵਿਰਕ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਬਣਨ ਦੀ ਉਪਲਬਧੀ ਹਾਸਲ ਕੀਤੀ ਹੈ। ਹਰਜੋਤ ਸਿੰਘ ਦੀ ਇਸ ਕਾਮਯਾਬੀ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ । ਪਿੰਡ ਡਾਂਗੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਵੀ ਨੌਜਵਾਨ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰ ਰਹੇ ਹਨ।

ਹਰਜੋਤ ਸਿੰਘ ਦੀ ਸਫ਼ਲਤਾ ਨੂੰ ਇਸ ਲਈ ਵੀ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਫੌਜ ਨਾਲ ਪੁਰਾਣਾ ਅਤੇ ਡੂੰਘਾ ਸਬੰਧ ਰਿਹਾ ਹੈ । ਉਨ੍ਹਾਂ ਦੇ ਪਿਤਾ ਅਤੇ ਤਾਇਆ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।  ਫੌਜੀ ਪਰਿਵਾਰ ਵਿੱਚ ਪਲੇ-ਬੜ੍ਹੇ ਹਰਜੋਤ ਸਿੰਘ ਨੇ ਅਨੁਸ਼ਾਸਨ, ਮਿਹਨਤ ਅਤੇ ਦੇਸ਼ ਸੇਵਾ ਨਾਲ ਜੁੜੀਆਂ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਹੁਣ ਉਨ੍ਹਾਂ ਨੇ ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਵਜੋਂ ਚੋਣ ਹਾਸਲ ਕਰਕੇ ਪਰਿਵਾਰ ਦੀ ਇਸ ਵਿਰਾਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ।

Share this content:

Previous post

ਰਾਜਸਥਾਨ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ‘ਚ ਬੇਅਦਬੀ ਅਤੇ ਭੰਨਤੋੜ, SGPC ਨੇ ਘਟਨਾ ਦੀ ਕੀਤੀ ਨਿੰਦਾ

Next post

ਪੁਰਾਣੇ ਨਿਯਮਾਂ ਦੀ ਛੁੱਟੀ ਅਤੇ ਨਵੀਂ ਪ੍ਰਣਾਲੀ ਸ਼ੁਰੂ ; ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਲਈ ਨਵੀਂ ਹਾਈਬ੍ਰਿਡ ਚੋਣ ਪ੍ਰਕਿਰਿਆ ਸ਼ੁਰੂ-ਹੁਣ ਹਰ ਪਰਿਵਾਰ ਨੂੰ ਮਿਲੇਗਾ ਬਰਾਬਰ ਦਾ ਹੱਕ

Post Comment