Loading Now

ਪੰਜਾਬ ਦੇ ਠੇਕੇਦਾਰ ਦੇਣ ਧਿਆਨ, ਲਾਇਸੈਂਸ ਫ਼ੀਸ ‘ਚ ਕਟੌਤੀ ਨਾਲ ਇੰਝ ਮਿਲੇਗਾ ਲਾਭ

ਪੰਜਾਬ ਦੇ ਠੇਕੇਦਾਰ ਦੇਣ ਧਿਆਨ, ਲਾਇਸੈਂਸ ਫ਼ੀਸ ‘ਚ ਕਟੌਤੀ ਨਾਲ ਇੰਝ ਮਿਲੇਗਾ ਲਾਭ

9, ਅਪ੍ਰੈਲ – ਪੰਜਾਬ ਦੇ ਠੇਕੇਦਾਰਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਬਕਾਰੀ ਵਿਭਾਗ ਵੱਲੋਂ ਗਰੁੱਪਾਂ ਦੀ ਨਿਲਾਮੀ ਪ੍ਰਕਿਰਿਆ ਦੇ ਬਾਵਜੂਦ ਅਜੇ ਵੀ 10 ਐਕਸਾਈਜ਼ (ਆਬਕਾਰੀ) ਗਰੁੱਪ ਅਲਾਟ ਹੋਣ ਤੋਂ ਰਹਿ ਗਏ ਹਨ। ਮਹਿੰਗੇ ਰੇਟ ਅਤੇ ਘੱਟ ਮੁਨਾਫ਼ੇ ਕਾਰਨ ਠੇਕੇਦਾਰ ਇਨ੍ਹਾਂ ਗਰੁੱਪਾਂ ਨੂੰ ਖ਼ਰੀਦਣ ਵਿਚ ਦਿਲਚਸਪੀ ਨਹੀਂ ਵਿਖਾ ਰਹੇ ਹਨ। ਅਜਿਹੀ ਸਥਿਤੀ ਨੂੰ ਵੇਖਦਿਆਂ ਆਬਕਾਰੀ ਵਿਭਾਗ ਨੇ ਠੇਕੇਦਾਰਾਂ ਨੂੰ ਆਕਰਸ਼ਿਤ ਕਰਨ ਲਈ ਲਾਇਸੈਂਸ ਫ਼ੀਸ ਵਿੱਚ ਕੁੱਲ੍ਹ 15 ਫ਼ੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ, ਤਾਂ ਜੋ ਪੈਂਡਿੰਗ ਗਰੁੱਪਾਂ ਨੂੰ ਜਲਦ ਤੋਂ ਜਲਦ ਅਲਾਟ ਕੀਤਾ ਜਾ ਸਕੇ। ਠੇਕੇਦਾਰਾਂ ਨੇ ਦੱਸਿਆ ਕਿ ਵਿਭਾਗ ਨੇ ਹੁਣ 4 ਅਪ੍ਰੈਲ ਨੂੰ ਸ਼ਾਮ 4 ਵਜੇ ਤੱਕ ਈ-ਟੈਂਡਰ ਦੇ ਮਾਧਿਅਮ ਰਾਹੀਂ ਅਪਲਾਈ ਕਰਨ ਦੀ ਅੰਤਿਮ ਸਮਾਂ-ਹੱਦ ਤੈਅ ਕੀਤੀ ਹੈ।

ਠੇਕੇਦਾਰਾਂ ਨੂੰ ਭਾਰੀ ਨੁਕਸਾਨ ਦਾ ਕਰਨਾ ਪਿਆ ਸਾਹਮਣਾ

ਇਸ ਤਹਿਤ ਨਿਊ ਚੰਡੀਗੜ੍ਹ, ਭਾਰਤਗੜ੍ਹ (ਰੋਪੜ), ਅੰਮ੍ਰਿਤਸਰ ਸਿਟੀ ਸੈਂਟਰ, ਟਾਂਡਾ (ਹੁਸ਼ਿਆਰਪੁਰ-2), ਦਸੂਹਾ (ਹੁਸ਼ਿਆਰਪੁਰ-2), ਬੀ. ਐੱਮ. ਸੀ. ਚੌਕ (ਜਲੰਧਰ ਈਸਟ), ਫਗਵਾੜਾ-2, ਬੱਸ ਸਟੈਂਡ (ਪਠਾਨਕੋਟ) ਅਤੇ ਫਿਰੋਜ਼ਪੁਰ ਕੈਂਟ ਸਮੇਤ ਕਈ ਪ੍ਰਮੁੱਖ ਖੇਤਰ ਅਜੇ ਵੀ ਪੈਂਡਿੰਗ ਗਰੁੱਪਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਵਿਭਾਗ ਜਲਦ ਅਲਾਟ ਕਰਨਾ ਚਾਹੁੰਦਾ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਉਹ ਨਵੇਂ ਗਰੁੱਪ ਲੈਣ ਤੋਂ ਹਿਚਕਿਚਾ ਰਹੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਅਤੇ ਵੰਡ ’ਤੇ ਸਰਕਾਰ ਦਾ ਕੰਟਰੋਲ ਵਧਾਇਆ ਜਾਵੇ, ਤਾਂ ਬਾਜ਼ਾਰ ਵਿਚ ਚੱਲ ਰਹੀ ਢਿੱਲੀ-ਮੱਠੀ ਮੁਕਾਬਲੇਬਾਜ਼ੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਕਾਰੋਬਾਰ ਵਿਚ ਸਥਿਰਤਾ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੀਤੀਆਂ ਵਿਚ ਹੋਰ ਸੁਧਾਰ ਕੀਤੇ ਜਾਣ ਤਾਂ ਜੋ ਠੇਕੇਦਾਰਾਂ ਦਾ ਭਰੋਸਾ ਬਹਾਲ ਹੋ ਸਕੇ ਅਤੇ ਆਬਕਾਰੀ ਵਿਭਾਗ ਨੂੰ ਵੀ ਮਾਲੀਏ ਦਾ ਨੁਕਸਾਨ ਨਾ ਉਠਾਉਣਾ ਪਵੇ।

 

ਲਾਇਸੈਂਸ ਫ਼ੀਸ ਵਿੱਚ ਕੀਤੀ ਗਈ ਕਟੌਤੀ 

ਫਿਲਹਾਲ ਵਿਭਾਗ ਵੱਲੋਂ ਦਿੱਤੀਆਂ ਗਈਆਂ ਰਿਆਇਤਾਂ ਦੇ ਬਾਵਜੂਦ ਇਹ ਦੇਖਣਾ ਬਾਕੀ ਹੈ ਕਿ 4 ਅਪ੍ਰੈਲ ਯਾਨੀ ਅੱਜ ਇਨ੍ਹਾਂ ਪੈਂਡਿੰਗ ਗਰੁੱਪਾਂ ਲਈ ਕਿੰਨੇ ਅਪਲਾਈ ਆਉਂਦੇ ਹਨ ਅਤੇ ਸਥਿਤੀ ਕਿੰਨੀ ਸੁਧਰਦੀ ਹੈ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਲਾਇਸੈਂਸ ਫ਼ੀਸ ਵਿੱਚ ਕੀਤੀ ਗਈ 15 ਫ਼ੀਸਦੀ ਦੀ ਕਟੌਤੀ ਨਾਲ ਠੇਕੇਦਾਰਾਂ ਨੂੰ ਕੁਝ ਰਾਹਤ ਮਿਲੇਗੀ ਅਤੇ ਈ-ਟੈਂਡਰ ਪ੍ਰਕਿਰਿਆ ਵਿੱਚ ਭਾਗੀਦਾਰੀ ਵਧਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿਚ 4 ਅਪ੍ਰੈਲ ਦੀ ਡੈੱਡਲਾਈਨ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਵਿਭਾਗ ਦੀ ਇਹ ਰਣਨੀਤੀ ਕਿੰਨੀ ਸਫ਼ਲ ਰਹਿੰਦੀ ਹੈ ਅਤੇ ਪੈਂਡਿੰਗ ਗਰੁੱਪਾਂ ਦੀ ਅਲਾਟਮੈਂਟ ਕਿਸ ਹੱਦ ਤੱਕ ਪੂਰੀ ਹੋ ਪਾਉਂਦੀ ਹੈ।

Share this content:

Post Comment