ਪੰਜਾਬ ਦੀਆਂ ਮੰਡੀਆਂ ’ਚ ਪੁੱਜੀ ਇਕ ਲੱਖ ਟਨ ਕਣਕ
ਚੰਡੀਗੜ੍ਹ, 27 ਅਪ੍ਰੈਲ – ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਲਗਪਗ ਨੇਪਰੇ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਵਿਕਰੀ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 99.13 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਦੋਂ ਕਿ 95.25 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿੱਚੋਂ 94.68 ਲੱਖ ਟਨ ਕਣਕ ਸਰਕਾਰੀ ਏਜੰਸੀਆਂ ਵੱਲੋਂ ਅਤੇ 57,000 ਟਨ ਕਣਕ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਖ਼ਰੀਦੀ ਗਈ ਹੈ। ਅੱਜ ਪੰਜਾਬ ਦੀਆਂ ਮੰਡੀਆਂ ਵਿੱਚ 5.02 ਲੱਖ ਟਨ ਕਣਕ ਦੀ ਆਮਦ ਹੋਈ ਹੈ, ਜਦਕਿ ਖਰੀਦ 5.07 ਲੱਖ ਟਨ ਦੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਣਕ ਦੀ ਖ਼ਰੀਦ ਵਿੱਚ ਪਟਿਆਲਾ, ਸੰਗਰੂਰ ਤੇ ਫਿਰੋਜ਼ਪੁਰ ਜ਼ਿਲ੍ਹੇ ਮੋਹਰੀ ਹਨ। ਪਟਿਆਲਾ ਵਿੱਚ ਹੁਣ ਤੱਕ 8.19 ਲੱਖ ਟਨ, ਸੰਗਰੂਰ ਵਿੱਚ 7.79 ਲੱਖ ਟਨ ਅਤੇ ਫਿਰੋਜ਼ਪੁਰ ਵਿੱਚ 6.60 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 4.65 ਲੱਖ ਟਨ, ਬਰਨਾਲਾ ਵਿੱਚ 3.61 ਲੱਖ ਟਨ, ਬਠਿੰਡਾ ਵਿੱਚ 6.19 ਲੱਖ ਟਨ, ਫਰੀਦਕੋਟ ਵਿੱਚ 3.73 ਲੱਖ ਟਨ, ਫਤਹਿਗੜ੍ਹ ਸਾਹਿਬ ਵਿੱਚ 2.17 ਲੱਖ ਟਨ, ਫਾਜ਼ਿਲਕਾ ਵਿੱਚ 5.36 ਲੱਖ ਟਨ, ਗੁਰਦਾਸਪੁਰ ਵਿੱਚ 3.68 ਲੱਖ ਟਨ, ਹੁਸ਼ਿਆਰਪੁਰ ਵਿੱਚ 1.95 ਲੱਖ ਟਨ, ਜਲੰਧਰ ਵਿੱਚ 3.85 ਲੱਖ ਟਨ, ਕਪੂਰਥਲਾ ਵਿੱਚ 3.06 ਲੱਖ ਟਨ, ਲੁਧਿਆਣਾ ਪੂਰਬੀ ਵਿੱਚ 3.24 ਲੱਖ ਟਨ, ਲੁਧਿਆਣਾ ਪੱਛਮੀ ਵਿੱਚ 3.04 ਲੱਖ ਟਨ, ਮਾਲੇਰਕੋਟਲਾ ਵਿੱਚ 1.79 ਲੱਖ ਟਨ, ਮਾਨਸਾ ਵਿੱਚ 4.56 ਲੱਖ ਟਨ, ਮੋਗਾ ਵਿੱਚ 5.51 ਲੱਖ ਟਨ, ਸ੍ਰੀ ਮੁਕਤਸਰ ਸਾਹਿਬ ਵਿੱਚ 5.32 ਲੱਖ ਟਨ, ਪਠਾਨਕੋਟ ਵਿੱਚ 44 ਹਜ਼ਾਰ ਟਨ, ਰੂਪਨਗਰ ਵਿੱਚ 1.26 ਲੱਖ ਟਨ, ਮੁਹਾਲੀ ਵਿੱਚ 1.32 ਲੱਖ ਟਨ, ਨਵਾਂ ਸ਼ਹਿਰ ਵਿੱਚ 1.90 ਲੱਖ ਟਨ ਅਤੇ ਤਰਨਤਾਰਨ ਵਿੱਚ 5.94 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
Share this content:



Post Comment