ਪੰਜਾਬੀ ਹਾਸਵਿਅੰਗ ਅਕਾਦਮੀ ਪੰਜਾਬ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

*ਪਿਆਰਾ ਸਿੰਘ ਦਾਤਾ ਯਾਦਗਾਰੀ 20ਵਾਂ ਪੁਰਸਕਾਰ ਨਰਾਇਣ ਸਿੰਘ ਮੰਘੇੜਾ ਅਤੇ ਦੀਪ ਜੀ਼ਰਵੀ ਨੂੰ ਦਿੱਤਾ
*ਹਾਸ ਵਿਅੰਗ ਅਕਾਦਮੀ ਨੇ ਮਨਧੀਰ ਕੌਰ ਮਨੂੰ ਕੈਨੇਡਾ ਨੂੰ ਕੀਤਾ ਸਨਮਾਨਿਤ
*ਚਾਰ ਕਿਤਾਬਾ਼ ਤੇ ਮੈਗਜੀਨ ਕੀਤੇ ਲੋਕ ਅਰਪਣ
*ਕਵੀਆਂ ਨੇ ਰਚਨਾਵਾਂ ਪੇਸ ਕਰਕੇ ਕੀਤਾ ਮੰਨੋਰੰਜਨ
ਮੋਗਾ, 28 ਅਪ੍ਰੈਲ (ਏ.ਡੀ.ਪੀ ਨਿਊਜ਼) – ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ ਸਲਾਨਾ ਸਮਾਗਮ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਰਹਿਨੁਮਾਈ ਹੇਠ ਅਤੇ ਪਿਆਰਾ ਸਿੰਘ ਦਾਤਾ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਕੇ ਐਲ ਗਰਗ, ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਡਾ ਅਜੀਤਪਾਲ ਸਿੰਘ ਜਿਲ੍ਹਾ ਭਾਸ਼ਾ ਅਫ਼ਸਰ ਮੋਗਾ, ਕੁਲਦੀਪ ਸਿੰਘ ਬੇਦੀ, ਡਾ ਮੋਨੋਜੀਤ ਜੰਮੂ, ਮਨਧੀਰ ਕੌਰ ਮਨੂੰ ਕੈਨੇਡਾ, ਸਤਿੰਦਰ ਸਿੰਘ ਦਿੱਲੀ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਸੇਮ ਘਾਰੂ ਗੱਜਣਵਾਲਾ ਦੇ ਖੂਬਸੂਰਤ ਪੇਸ਼ ਕੀਤੇ ਗਏ ਗੀਤ ਨਾਲ ਹੋਈ। ਮੰਚ ਸੰਚਾਲਣ ਕੰਵਲਜੀਤ ਭੋਲਾ ਲੰਡੇ ਵਲੋ ਕੀਤਾ ਗਿਆ। ਪ੍ਰਧਾਨ ਕੇ ਐਲ ਗਰਗ ਨੇ ਪਿਆਰਾ ਸਿੰਘ ਦਾਤਾ ਦੀ ਸਾਹਿਤਕ ਜੀਵਨੀ ਅਤੇ ਅਕਾਦਮੀ ਦੀਆਂ ਪਿਛਲੀਆਂ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਵਾਗਤ ਕੀਤਾ।
ਜਿਲ੍ਹਾ ਭਾਸ਼ਾ ਅਫ਼ਸਰ ਡਾ ਅਜੀਤਪਾਲ ਸਿੰਘ, ਡਾ ਸੁਰਜੀਤ ਬਰਾੜ, ਪ੍ਰਿੰਸੀਪਲ ਸੁਰੇਸ਼ ਕੁਮਾਰ, ਗੁਰਮੀਤ ਸਿੰਘ ਕੜਿਆਲਵੀ, ਮਨਧੀਰ ਕੌਰ ਮਨੂੰ, ਕੁਲਦੀਪ ਸਿੰਘ ਬੇਦੀ,ਮਾ ਬਿੱਕਰ ਸਿੰਘ ਭਲੂਰ, ਦਵਿੰਦਰ ਗਿੱਲ ਨੇ ਵਿਅੰਗ ਵਿਧਾ ਦੀ ਸਾਰਥਿਕਤਾ ਬਾਰੇ ਵਿਚਾਰ ਸਾਂਝੇ ਕੀਤੇ ਗਏ। ਪਿਆਰਾ ਸਿੰਘ ਦਾਤਾ ਦੇ ਪੋਤਰੇ ਸਤਿੰਦਰ ਸਿੰਘ ਦਿੱਲੀ ਨੇ ਪਿਆਰਾ ਸਿੰਘ ਦਾਤਾ ਨੂੰ ਨਮਨ ਕਰਦਿਆਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਬਾਰੇ ਰੋਸ਼ਨੀ ਪਾਈ ਗਈ ਅਤੇ ਅਕਾਦਮੀ ਵੱਲੋਂ ਪਿਛਲੇ 20 ਸਾਲਾਂ ਤੋੰ ਹਰ ਸਾਲ ਨਿਰੰਤਰ ਕਰਵਾਏ ਜਾ ਰਹੇ ਇਸ ਸਮਾਗਮ ਦੀ ਪੁਰਜ਼ੋਰ ਸ਼ਬਦਾਂ ਵਿੱਚ ਸ਼ਾਲਾਘਾ ਕੀਤੀ ਗਈ। ਡਾ ਸਾਧੂ ਰਾਮ ਲੰਗੇਆਣਾ ਨੇ ਸਨਮਾਨ ਯੋਗ ਸਖ਼ਸ਼ੀਅਤਾਂ ਨਰਾਇਣ ਸਿੰਘ ਮੰਘੇੜਾ ਅਤੇ ਦੀਪ ਜੀ਼ਰਵੀ ਦੇ ਸਾਹਿਤਕ ਸਫ਼ਰ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪ੍ਰਧਾਨਗੀ ਮੰਡਲ ਵੱਲੋਂ ਪਿਆਰਾ ਸਿੰਘ ਦਾਤਾ ਯਾਦਗਾਰੀ 20ਵਾਂ ਪੁਰਸਕਾਰ ਵਿਅੰਗਕਾਰ ਨਰਾਇਣ ਸਿੰਘ ਮੰਘੇੜਾ ਅਤੇ ਵਿਅੰਗ ਸ਼ਾਇਰ ਦੀਪ ਜੀ਼ਰਵੀ ਨੂੰ ਭੇਂਟ ਕਰਦਿਆਂ ਲੋਈਆਂ, ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਨੇਡਾ ਤੋ ਰੇਡੀਓ/ਟੀਵੀ ਆਪਣਾ ਵਿੰਨੀਪਿਗ ਦੇ ਮਾਲਕ/ਸੰਚਾਲਕ ਮਨਧੀਰ ਕੌਰ ਮਨੂੰ ਨੂੰ ਵੀ ਅਕਾਦਮੀ ਵਲੋੱ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਕਾਦਮੀ ਵੱਲੋਂ ਮੋਗਾ ਦੇ ਜੰਮਪਲ ਜੋਧ ਸਿੰਘ ਮੋਗਾ ਦੀ ਨਵ ਪ੍ਰਕਾਸ਼ਿਤ ਪੁਸਤਕ “ਨਿੱਕੀਆਂ ਨਿੱਕੀਆਂ ਗੱਲਾਂ”, ਜਸਵੀਰ ਸਿੰਘ ਭਲੂਰੀਆ ਦੀ ਪੁਸਤਕ “ਜਸਵੀਰ ਦੇ ਵਿਅੰਗ ਤੀਰ”, ਡਾ ਐਮ ਆਰ ਗੋਇਲ ਦੀ ਪੁਸਤਕ “ਨੀਲੀਆਂ ਅੱਖਾਂ”, ਮੰਗਤ ਕੁਲਜਿੰਦ ਅਤੇ ਸੁਖਦਰਸ਼ਨ ਗਰਗ ਵੱਲੋਂ ਸੰਪਾਦਿਤ ਪੁਸਤਕ “ਲੱਡੂ ਮੋਤੀ ਚੂਰ ਦੇ” ਮੰਗਤ ਕੁਲਜਿੰਦ ਦਾ ਮੈਗਜ਼ੀਨ “ਸ਼ਬਦ ਤ੍ਰਿੰਝਣ” ਲੋਕ ਅਰਪਣ ਕੀਤੇ ਗਏ। ਪ੍ਰਧਾਨ ਕੇ ਐਲ ਗਰਗ ਨੇ ਲੋਕ ਅਰਪਣ ਹੋਈਆਂ ਕਿਤਾਬਾਂ ਅਤੇ ਕਿਤਾਬਾਂ ਦੇ ਲੇਖਕਾਂ ਬਾਰੇ ਸੰਖੇਪ ਰੂਪ ਵਿਚ ਜਾਣਕਾਰੀ ਦਿੱਤੀ ਗਈ। ਜੋਧ ਸਿੰਘ ਮੋਗਾ ਨੇ ਆਪਣੇ ਹੱਥੀਂ ਪੇਂਟਿੰਗ ਕੀਤੀਆਂ ਤਸਵੀਰਾਂ ਵੱਖ ਵੱਖ ਲੇਖਕਾਂ ਨੂੰ ਭੇਂਟ ਕੀਤੀਆਂ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਗੁਰਸੇਵਕ ਸਿੰਘ ਬੀੜ ਅਤੇ ਹਰਵਿੰਦਰ ਸਿੰਘ ਰੋਡੇ ਵੱਲੋਂ ਕਵਿਸ਼ਰੀ, ਸੁਖਦਰਸ਼ਨ ਗਰਗ ਬਠਿੰਡਾ, ਰਾਮੇਸ਼ ਕੁਮਾਰ ਗਰਗ ਬਠਿੰਡਾ, ਮਾਹੀ ਮਰਜਾਣਾ, ਸੇਵਕ ਸ਼ਮੀਰੀਆ, ਸੋਨੀ ਮੋਗਾ, ਬਲਵੰਤ ਰਾਏ ਗੋਇਲ, ਕੰਵਲਜੀਤ ਭੋਲਾ ਲੰਡੇ, ਸੁਖਚੈਨ ਸਿੰਘ ਠੱਠੀ ਭਾਈ, ਡਾ ਸਾਧੂ ਰਾਮ ਲੰਗੇਆਣਾ, ਜਗਦੀਸ਼ ਪ੍ਰੀਤਮ, ਜਸਵੀਰ ਸ਼ਰਮਾਂ ਦੱਦਾਹੂਰ, ਦਵਿੰਦਰ ਸਿੰਘ ਗਿੱਲ, ਸਰਬਜੀਤ ਕੌਰ ਮਾਹਲਾ, ਕੁਲਦੀਪ ਕੌਰ ਮਾਹਲਾ, ਸਤੀਸ਼ ਧਵਨ ਭਲੂਰ, ਰਾਵਿੰਦਰ ਕੌਰ, ਕਰਨਲ ਬਾਬੂ ਸਿੰਘ, ਸ਼ਮਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਸੰਘਾ, ਬਲਜੀਤ ਸਿੰਘ ਰੈਨਾ, ਦੇਵਿੰਦਰ ਸਿੰਘ, ਹਰਦਿਆਲ ਸਿੰਘ ਧਨੋਟਾ,ਅਵਤਾਰ ਸਿੰਘ ਸਮਾਲਸਰ, ਜੋਗਿੰਦਰ ਸਿੰਘ ਲੋਹਾਮ, ਨਰਿੰਦਰ ਰੋਹੀ, ਭੁਪਿੰਦਰ ਸਿੰਘ ਜੋਗੇਵਾਲਾ, ਨਵਨੀਤ ਸਿੰਘ ਸੇਖਾ, ਰਘਬੀਰ ਸਿੰਘ ਲੰਗੇਆਣਾ, ਹਰਪ੍ਰੀਤ ਸਿੰਘ ਮੋਗਾ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਸਮਾਗਮ ਵਿਚ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਗੁਰਮੇਲ ਬੌਡੇ, ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਜੰਗੀਰ ਸਿੰਘ ਖੋਖਰ, ਜੋਗਿੰਦਰ ਸਿੰਘ ਸੰਧੂ ਤੋ ਇਲਾਵਾ ਵੱਡੀ ਗਿਣਤੀ ਵਿਚ ਲੇਖਿਕਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ।
Share this content:



Post Comment