Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬਲਬੀਰ ਜਲਾਲਾਬਾਦੀ ਨੂੰ ਸਮਰਪਿਤ ਸਾਹਿਤਕ ਸਮਾਗਮ 11 ਜਨਵਰੀ,2026 ਨੂੰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬਲਬੀਰ ਜਲਾਲਾਬਾਦੀ ਨੂੰ ਸਮਰਪਿਤ ਸਾਹਿਤਕ ਸਮਾਗਮ 11 ਜਨਵਰੀ,2026 ਨੂੰ

ਪਟਿਆਲਾ, 8 ਜਨਵਰੀ – ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਭਾ ਨਾਲ ਲੰਮਾ ਅਰਸਾ ਜੁੜੇ ਰਹੇ ਪ੍ਰਸਿੱਧ ਪੰਜਾਬੀ ਕਵੀ ਬਲਬੀਰ ਜਲਾਲਾਬਾਦੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ 11 ਜਨਵਰੀ,2026 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਸ਼ੇਰਾਂ ਵਾਲਾ ਗੇਟ,ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਭਾਸ਼ਾ ਵਿਗਿਆਨ ਦੇ ਪ੍ਰੋਫ਼ੈਸਰ ਡਾ. ਧਰਮਿੰਦਰ ਸਿੰਘ ਕਰਨਗੇ ਅਤੇ ਮੁੱਖ ਮਹਿਮਾਨ ਉਘੇ ਪੰਜਾਬੀ ਕਵੀ ਅਤੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਮੋਹਨ ਤਿਆਗੀ ਹੋਣਗੇ।

ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਗਿਆਨਦੀਪ ਸਾਹਿਤ ਮੰਚ, ਪਟਿਆਲਾ ਦੇ ਪ੍ਰਧਾਨ ਡਾ. ਜੀ.ਐਸ.ਆਨੰਦ,ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ.) ਰਾਮਪੁਰਾ ਫੂਲ ਦੇ ਪ੍ਰਧਾਨ ਦਰਸ਼ਨ ਸਿੰਘ ‘ਪ੍ਰੀਤੀਮਾਨ’ ਸਾਹਿਤਕ ਰਿਸਾਲੇ ‘ਪ੍ਰਤੀਮਾਨ’ ਦੇ ਸੰਪਾਦਕ ਡਾ. ਅਮਰਜੀਤ ਕੌਂਕੇ ਅਤੇ ਕਵਿੱਤਰੀ ਰਣਜੀਤ ਕੌਰ ਸਵੀ (ਮਾਲੇਰਕੋਟਲਾ) ਹੋਣਗੇ। ਇਸ ਸਮਾਗਮ ਵਿਚ ਦੂਰੋਂ ਨੇੜਿਉਂ ਪੁੱਜੇ ਲੇਖਕ ਵੀ ਆਪਣੀਆਂ ਵੰਨ ਸੁਵੰਨੀਆਂ ਰਚਨਾਵਾਂ ਪੜ੍ਹਨਗੇ ਅਤੇ ਚਰਚਾ ਹੋਵੇਗੀ। ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਕਾਰਜਕਾਰਨੀ ਦੀ ਅੱਜ ਦੀ ਇਕੱਤਰਤਾ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਸੁਖਦੇਵ ਸਿੰਘ ਚਹਿਲ, ਡਾ. ਹਰਪ੍ਰੀਤ ਸਿੰਘ ਰਾਣਾ,ਨਵਦੀਪ ਸਿੰਘ ਮੁੰਡੀ ਅਤੇ ਬਲਬੀਰ ਸਿੰਘ ਦਿਲਦਾਰ ਆਦਿ ਸ਼ਾਮਿਲ ਸਨ।

Share this content:

Post Comment