ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਨੇ ਸਰ ਕੀਤੀ ਮਾਊਂਟ ਐਵਰੈਸਟ ਚੋਟੀ
ਬਰੈਂਪਟਨ, 27 ਮਈ – ਬਰੈਂਪਟਨ (ਓਂਟਾਰੀਓ) ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਅਜੈਪਾਲ ਸਿੰਘ ਧਾਲੀਵਾਲ ਨੇ ਇਤਿਹਾਸ ਰਚਦਿਆਂ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਹਾਲਾਂਕਿ ਇਹ ਪ੍ਰਾਪਤੀ ਜਿੰਨੀ ਮਾਣਮੱਤੀ ਹੈ, ਉਸ ਤੋਂ ਕਿਤੇ ਵੱਧ ਰੋਮਾਂਚਕ ਅਤੇ ਸੰਘਰਸ਼ਪੂਰਨ ਰਹੀ ਹੈ। ਉਨ੍ਹਾਂ ਦੇ ਦੋਸਤ ਮੋਹਨ ਪਾਲ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਇਸ ਸਾਹਸੀ ਸਫ਼ਰ ਅਤੇ ਮੌਤ ਦੇ ਮੂੰਹੋਂ ਬਾਹਰ ਨਿਕਲਣ ਦੀ ਦਿਲ-ਕੰਬਾਊ ਕਹਾਣੀ ਸਾਂਝੀ ਕੀਤੀ ਹੈ। ਅਜੈਪਾਲ ਸਿੰਘ ਧਾਲੀਵਾਲ 20 ਮਈ 2026 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ (8,848.86 ਮੀਟਰ) ‘ਤੇ ਪਹੁੰਚੇ। ਇਹ ਇੱਕ ਇਤਿਹਾਸਕ ਦਿਨ ਸੀ ਜਦੋਂ ਅਨੁਕੂਲ ਮੌਸਮ ਦੇ ਚਲਦਿਆਂ ਇੱਕੋ ਦਿਨ ਵਿੱਚ 274 ਪਰਬਤਾਰੋਹੀਆਂ ਨੇ ਸਿਖਰ ਨੂੰ ਛੂਹਿਆ ਸੀ।
Share this content:



Post Comment