Loading Now

ਪੰਜਾਬੀ ਮਾਂ ਬੋਲੀ ਦੇ ਲਾਡਲੇ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਸਨਮਾਨਿਤ

ਪੰਜਾਬੀ ਮਾਂ ਬੋਲੀ ਦੇ ਲਾਡਲੇ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਸਨਮਾਨਿਤ

ਲੁਧਿਆਣਾ, 27 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਪ੍ਰਣਾਏ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਦਾ ਗਣਤੰਤਰ ਦਿਵਸ ਮੌਕੇ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲੋਕ ਨਿਰਮਾਣ ਮੰਤਰੀ .ਸ. ਹਰਭਜਨ ਸਿੰਘ ਈ ਟੀ ਓ ਨੇ “ ਫੋਕ ਗਾਇਕੀ ਐਵਾਰਡ” ਦੇ ਕੇ ਸਨਮਾਨ ਕੀਤਾ। ਉਹਨਾਂ ਭਾਵੁਕ ਹੁੰਦਿਆਂ ਪਹਿਲਾਂ ਪਾਲੀ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਕੇ ਆਖਿਆ,” ਇਹ ਤੁਹਾਡਾ ਨਹੀਂ ਮੇਰਾ ਸਨਮਾਨ ਹੈ।” ਉਹਨਾਂ ਕਿਹਾ ਪਾਲੀ ਦਾ ਸਨਮਾਨ ਕਰਨਾ ਉਹਨਾਂ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਸਾਰੇ ਪੰਜਾਬੀ ਪ੍ਰੇਮੀਆਂ ਦਾ ਸਨਮਾਨ ਹੈ। ਉਹਨਾਂ ਦੇ ਨਾਲ ਸਾਮਲ ਐਮ. ਐਲ.ਏ. ਪੱਪੀ ਪ੍ਰੈਸ਼ਰ , ਡੀ.ਸੀ. ਸ੍ਰੀ ਹੰਮਾਸੂ ਜੈਨ ਅਤੇ ਮੇਅਰ ਬੀਬੀ ਇੰਦਰਜੀਤ ਕੌਰ ਨੇ ਵਧਾਈ ਦਿੱਤੀ। ਇਥੇ ਜ਼ਿਕਰ ਯੋਗ ਹੈ ਭਾਸ਼ਾ ਵਿਭਾਗ ਪੰਜਾਬ ਨੇ ਪਾਲੀ ਦੇਤਵਾਲੀਆ ਨੂੰ ਸ਼੍ਰੋਮਣੀ ਐਵਾਰਡ ਲਈ ਵੀ ਚੁਣਿਆ ਗਿਆ ਹੈ । ਉਘੇ ਲਿਖਾਰੀ ਤੇ ਚਿੰਤਕ ਅਮਰੀਕ ਸਿੰਘ ਤਲਵੰਡੀ ਨੇ ਮੁਬਾਰਕਵਾਦ ਦਿੰਦਿਆਂ ਕਿਹਾ ਪ੍ਰਮਾਤਮਾ ਕਰੇ ਪਾਲੀ ਨੂੰ ਪੰਜਾਬੀ ਮਾਂ ਬੋਲੀ ਦੀ ਵਧੇਰੇ ਸੇਵਾ ਕਰਨ ਦਾ ਬਲ ਬਖਸੇ। ਉਹਨਾਂ ਕਿਹਾ ਕਿ ਸਮੂਹ ਪੰਜਾਬੀ ਇਸ ਲਾਡਲੇ ਲਾਲ ਨੂੰ ਮੁਬਾਰਕਾਂ, ਦੁਆਵਾਂ ਅਤੇ ਸ਼ੁਭਕਾਮਨਾਵਾਂ ਦੇਣ ਤਾਂ ਕਿ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦੇ ਰਹੇ ।

Share this content:

Post Comment