Loading Now

ਪੰਜਾਬੀ ਗੀਤ/ਸਲੀਮ ਆਫ਼ਤਾਬ ਸਲੀਮ ਕਸੂਰੀ

ਪੰਜਾਬੀ ਗੀਤ/ਸਲੀਮ ਆਫ਼ਤਾਬ ਸਲੀਮ ਕਸੂਰੀ

ਸਰਦਾਰ ਆਇਆ ਦਿਲਦਾਰ ਆਇਆ
ਸਾਡੇ ਦਿਲ ਦਾ ਚੈਨ ਕਰਾਰ ਆਇਆ
ਸਰਦਾਰ ਆਇਆ ਦਿਲਦਾਰ ਆਇਆ

ਚੋੜਾ ਸੀਨਾ ਸੋਹਣਾ ਮੁਖ ਨੀਂ
ਮਾਹੀ ਦੇੰਦਾ ਸਾਨੂੰ ਸੁੱਖ ਨੀਂ
ਮਾੜੇ ਨਾਲ ਜੋ ਹੈ ਖਲੋਂਦਾ
ਸਾਨੂੰ ਉਸੇ ਤੇ ਹੀ ਪਿਆਰ ਆਇਆ
ਸਰਦਾਰ ਆਇਆ ਦਿਲਦਾਰ ਆਇਆ

ਵਿਚ ਪਰਾਡੋ ਕਰਦਾ ਸੈਰਾਂ ਨੀ
ਨਿਤ ਮੰਗਾਂ ਉਸਦੀਆਂ ਖੈ਼ਰਾਂ ਨੀ
ਸੋਹਣਾ ਰਾਖਾ ਸਾਰੇ ਪਿੰਡ ਦਾ ਹੈ
ਸਾਡੇ ਦਿਲ ਦਾ ਰਾਜਕੁਮਾਰ ਆਇਆ
ਸਰਦਾਰ ਆਇਆ ਦਿਲਦਾਰ ਆਇਆ

ਸਾਗ ਪਰਾਠਾ ਲੱਸੀ ਪੀਂਦਾ
ਸ਼ੇਰਾਂ ਵਾਂਗਰ ਸ਼ੇਰ ਹੈ ਜੀਂਦਾ
ਵੈਰੀ ਉਸ ਨੂੰ ਵੇਖ ਕੇ ਨੱਸਦੇ
ਹੱਥ ਰੈਫ਼ਲ ਤੇ ਬੰਨ ਤਲਵਾਰ ਆਇਆ
ਸਰਦਾਰ ਆਇਆ ਦਿਲਦਾਰ ਆਇਆ

ਵਿਚ ਦਿਲਾਂ ਦੇ ਅੜੀਓ ਵੱਸਦਾ
ਨਿੰਮਾ ਜਿਹਾ ਜਦ ਉਹ ਹੱਸਦਾ
ਉਹਦਾ ਤਕਨਾ ਮਾਰ ਦਾ ਕਸਮੇ
ਨਸ਼ਾ ਬੋਤਲ ਦਾ ਜਿਵੇਂ ਖੁ਼ਮਾਰ ਆਇਆ
ਸਰਦਾਰ ਆਇਆ ਦਿਲਦਾਰ ਆਇਆ
ਸਾਡੇ ਦਿਲ ਦਾ ਚੈਨ ਕਰਾਰ ਆਇਆ

ਸ਼ਾਇਰ

WhatsApp-Image-2026-07-07-at-8.07.45-AM ਪੰਜਾਬੀ ਗੀਤ/ਸਲੀਮ ਆਫ਼ਤਾਬ ਸਲੀਮ ਕਸੂਰੀ ਸਲੀਮ ਆਫ਼ਤਾਬ ਸਲੀਮ ਕਸੂਰੀ

Share this content:

Post Comment