‘ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ –
ਚੰਡੀਗੜ੍ਹ, 11 ਅਗਸਤ – ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਨਸ਼ੇ ਵਿੱਚ ਝੂਲਦੇ ਹੋਏ ਨੌਜਵਾਨਾਂ ਦੀ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ਵਿੱਚ ਦਿਖਾਏ ਗਏ ਨੌਜਵਾਨਾਂ ਨੂੰ ਪੰਜਾਬ ਦੇ ਨਾਲ ਸਬੰਧਿਤ ਦੱਸਿਆ ਗਿਆ ਸੀ । ਵੀਡੀਓ ਨੂੰ ਲੈ ਕੇ ਇਕ ਵੱਖਰੀ ਬਹਿਸ ਸ਼ੁਰੂ ਹੁੰਦੀ ਹੈ।ਆਓ ਅਸੀਂ ਵੀਡੀਓ ਦਾ ਫੈਕਟ ਚੈੱਕ ਕਰਦੇ ਹਾਂ ਕਿ ਇਹ ਵੀਡੀਓ ਪੰਜਾਬ ਦੀ ਜਾਂ ਕਿਤੇ ਹੋਰ ਇਲਾਕੇ ਦੀ ਹੈ।
ਪੰਜਾਬ ਪੁਲਿਸ ਦੀ ਰਿਪੋਰਟ ਵਿੱਚ ਖੁਲਾਸਾ
ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਪੁਲਿਸ ਨੇ ਜਾਂਚ ਕੀਤੀ ਅਤੇ ਇਹ ਵੀਡੀਓ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੀ ਪਾਈ ਗਈ ਹੈ। ਪੰਜਾਬ ਪੁਲਿਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਟਵੀਟਰ ਉੱਤੇ ਵੀਡੀਓ ਅਪਲੋਡ ਹੋਈ ਅਤੇ ਕੈਪਸ਼ਨ ਵਿੱਚ ਥਾਂ ਦਾ ਜ਼ਿਕਰ
ਇਹ ਵੀਡੀਓ ਟਵੀਟਰ ਉੱਤੇ ‘ਦੇਸੀ ਇਸਕੋ’ ਨਾਂਅ ਦੇ ਖਾਤੇ ਤੋਂ ਅਪਲੋਡ ਕੀਤੀ ਗਈ ਹੈ। ਇਹ ਵੀਡੀਓ 9 ਅਗਸਤ 2026 ਵਿੱਚ ਪਾਈ ਗਈ ਹੈ । ਧਿਆਨਯੋਗ ਹੈ ਕਿ ਦੇਸ਼ੀ ਇਸਕੋ ਨਾਂਅ ਦੇ ਖਾਤੇ ਨੇ ਵੀਡੀਓ ਉੱਤੇ ਕੈਪਸ਼ਨ ਪਾਈ ਹੋਈ ਜਿਸ ਵਿੱਚ ਲੁਕੇਸ਼ਨ ਦਾ ਜ਼ਿਕਰ ਕੀਤਾ ਗਿਆ ਹੈ। ਕੈਪਸ਼ਨ ਵਿੱਚ ਲਿਖਿਆ ਹੈ ਕਿ “ਜ਼ੋਂਬੀ” ਡਰੱਗ ਦਾ ਇੱਕ ਹੋਰ ਮਾਮਲਾ। ਵੀਡੀਓ ਸ਼੍ਰੀ ਗੰਗਾਨਗਰ ਦਾ ਹੈ।’ ਟਵੀਟਰ ਦੇ ਖਾਤੇ ਦੀ ਜਾਂਚ ਕਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵਡੀਓ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ।
ਇਕ ਹੋਰ ਖਾਤੇ ਉੱਤੇ ਵੀਡਓ ਸ਼ੇਅਰ ਕੀਤੀ ਗਈ-
ਇਹ ਵੀਡੀਓ ਇਕ ਹੋਰ ਖਾਤੇ ਉੱਤੇ ਅਪਲੋਡ ਕੀਤੀ ਗਈ ਹੈ ਇਸ ਦਾ ਸਮਾਂ 7 ਅਗਸਤ ਦੱਸਿਆ ਜਾ ਰਿਹਾ ਹੈ। ਇਸ ਪੋਸਟ ਉੱਤੇ ਵੀ ਲੁਕੇਸ਼ਨ ਸ਼੍ਰੀ ਗੰਗਾਨਗਰ ਦੀ ਦੱਸੀ ਗਈ ਹੈ।
ਵੀਡੀਓ ਉੱਤੇ ਲੋਕਾਂ ਨੇ ਕੀਤੇ ਕੁਮੈਂਟ –
ਇਕ ਯੂਜ਼ਰ ਨੇ ਲਿਖਿਆ ਹੈ ਕਿ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਹੈ। ਇਕ ਹੋਰ ਯੂਜਰ ਨੇ ਲਿਖਿਆ ਹੈ ਕਿ ਹੁਣ ਭਾਜਪਾ ਦੀ ਸਰਕਾਰ ਦੌਰਾਨ ਵੀ ਨਸ਼ਾ ਵਿਕ ਰਿਹਾ ਹੈ।
ਅਰਵਿੰਦ ਕੇਜਰੀਵਾਲ ਦਾ ਟਵੀਟ
ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਜੇਪੀ ਦੇ ਕਈ ਲੋਕਾਂ ਨੇ ਝੂਠ ਫੈਲਾਇਆ। ਕੀ ਹੁਕਮ PMO ਤੋਂ ਆਏ ਸੀ? ਕੀ PMO ਦੇਸ਼ ਵਿੱਚ ਝੂਠ ਫੈਲਾ ਰਿਹਾ ਹੈ। ਪੁਲਿਸ ਦੀ ਰਿਪੋਰਟ ਆਉਣ ਮਗਰੋਂ ਭਾਜਪਾ ਉੱਤੇ ਸਵਾਲ ਚੁੱਕੇ ਹਨ।
ਡਾ.ਰਵਜੋਤ ਸਿੰਘ ਨੇ ਵੀਡੀਓ ਨੂੰ ਲੈ ਕੇ ਚੁੱਕੇ ਸਵਾਲ
ਉਥੇ ਹੀ ਮੰਤਰੀ ਡਾ.ਰਵਜੋਤ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਹੈ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਰਾਜਸਥਾਨ ਦੇ ਸ਼੍ਰੀਗੰਗਾਨਗਰ ਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਭਜਨ ਸਿੰਘ ਬਹੁਤ ਉੱਚੇ ਅਹੁਦੇ ’ਤੇ ਬੈਠੇ ਹਨ । ਉਨ੍ਹਾਂ ਨੂੰ ਅਜਿਹਾ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕਰ ਲੈਣੀ ਚਾਹੀਦੀ ਸੀ।
Share this content:


Post Comment