ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਬਣੇ ਬਖ਼ਸ਼ੀ
ਨਵੀਂ ਦਿੱਲੀ, 20 ਨਵੰਬਰ – ਪੰਜਾਬੀ ਅਕਾਦਮੀ ਦਿੱਲੀ ਦੇ ਲੰਮੇ ਸਮੇਂ ਤੋਂ ਖਾਲੀ ਵਾਈਸ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਆਗੂ ਇਮਪ੍ਰੀਤ ਸਿੰਘ ਬਖਸ਼ੀ ਨੂੰ ਨਿਯੁਕਤ ਕੀਤਾ ਗਿਆ ਹੈ। ਇੰਦਰਪ੍ਰੀਤ ਬਖਸ਼ੀ ਜੰਗਪੁਰਾ ਵਿਧਾਨ ਸਭਾ 2020 ਤੋਂ ਭਾਜਪਾ ਦੇ ਉਮੀਦਵਾਰ ਸਨ। ਉਨ੍ਹਾਂ ਯੂਥ ਭਾਜਪਾ ਦੇ ਆਗੂ ਵੱਜੋਂ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ 2017-2020 ਤੱਕ ਭਾਜਪਾ ਯੁਵਾ ਵਿੰਗ ਦੇ ਕੌਮੀ ਸਕੱਤਰ ਰਹੇ। 2020-2026 ਦੌਰਾਨ ਦਿੱਲੀ ਪ੍ਰਦੇਸ਼ ਭਾਜਪਾ ਸਕੱਤਰ ਦਿੱਲੀ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੇ ਦਾਦਾ ਇੰਦਰਜੀਤ ਸਿੰਘ ਬਖਸ਼ੀ ਵੱਲੋਂ ਦਿੱਲੀ ਦੇ ਸ਼ੁਰੂਆਤ ਦੇ ਅਖਬਾਰਾਂ ਵਿੱਚ ਸ਼ਾਮਲ ‘ਪੰਥ ਪ੍ਰਕਾਸ਼’ ਨਾਂ ਦਾ ਪਰਚਾ ਕੱਢਿਆ ਜਾਂਦਾ ਸੀ। ਉਨ੍ਹਾਂ ਦੀ ਨਿਯੁਕਤੀ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬੀ ਅਕਾਦਮੀ ਵਿੱਚ ਆਈ ਖੜੋਤ ਹੁਣ ਖਤਮ ਹੋ ਸਕੇਗੀ।
Share this content:



Post Comment