Loading Now

ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੋਹਲ ਨੇ ‘ਅੱਜ ਦਾ ਪੰਜਾਬ’ ਦੇ ਦਫ਼ਤਰ ਕੀਤੀ ਫ਼ੇਰੀ

ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੋਹਲ ਨੇ ‘ਅੱਜ ਦਾ ਪੰਜਾਬ’ ਦੇ ਦਫ਼ਤਰ ਕੀਤੀ ਫ਼ੇਰੀ

WhatsApp-Image-2026-07-23-at-1.08.33-PM ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੋਹਲ ਨੇ 'ਅੱਜ ਦਾ ਪੰਜਾਬ' ਦੇ ਦਫ਼ਤਰ ਕੀਤੀ ਫ਼ੇਰੀ
ਜਨਮੇਜਾ ਸਿੰਘ ਜੌਹਲ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸਮਾਜ ਸੇਵਕ ਹਰਬੰਸ ਲਾਲ (ਮੀਤ ਪ੍ਰਧਾਨ)

*ਆਪਣੀ ਪੁਸਤਕ ‘ਸੱਜਣਾਂ ਦੇ ਬੋਲ’ ਕੀਤੀ ਭੇਟ

ਫਗਵਾੜਾ, 23 ਜੁਲਾਈ (ਏ.ਡੀ.ਪੀ ਨਿਊਜ਼) – ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੋਹਲ ਅੱਜ ‘ਅੱਜ ਦਾ ਪੰਜਾਬ’ ਅਖ਼ਬਾਰ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਉਨ੍ਹਾਂ ਨੇ ਆਪਣੀ ਲਿਖੀ ਨਵੀਂ ਪੁਸਤਕ ‘ਸੱਜਣਾਂ ਦੇ ਬੋਲ’ ਅਖ਼ਬਾਰ ਦੇ ਮੁੱਖ ਸੰਪਾਦਕ ਗੁਰਮੀਤ ਸਿੰਘ ਪਲਾਹੀ ਨੂੰ ਭੇਟ ਕੀਤੀ। ਪੁਸਤਕ ਬਾਰੇ ਗੱਲਬਾਤ ਕਰਦਿਆਂ ਜਨਮੇਜਾ ਸਿੰਘ ਜੋਹਲ ਨੇ ਦੱਸਿਆ ਕਿ ਇਹ ਪੁਸਤਕ ਬੇਹੱਦ ਨਵੇਕਲੀ ਹੈ, ਜਿਸ ਵਿੱਚ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸੱਜਣਾਂ-ਮਿੱਤਰਾਂ ਦੇ ਕੀਮਤੀ ਬੋਲ ਤੇ ਵਿਚਾਰ ਸ਼ਾਮਿਲ ਕੀਤੇ ਗਏ ਹਨ।

WhatsApp-Image-2026-07-23-at-1.08.32-PM-1 ਪ੍ਰਸਿੱਧ ਲੇਖਕ ਜਨਮੇਜਾ ਸਿੰਘ ਜੋਹਲ ਨੇ 'ਅੱਜ ਦਾ ਪੰਜਾਬ' ਦੇ ਦਫ਼ਤਰ ਕੀਤੀ ਫ਼ੇਰੀ
ਆਪਣੀ ਪੁਸਤਕ “ਸੱਜਣਾ ਦੇ ਬੋਲ” ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੂੰ ਭੇਂਟ ਕਰਦੇ ਹੋਏ ਜਨਮੇਜਾ ਜੌਹਲ ਨਾਲ ਖੜੇ ਹਨ ਹਰਬੰਸ ਲਾਲ (ਮੀਤ ਪ੍ਰਧਾਨ)

ਦਫ਼ਤਰ ਪੁੱਜਣ ‘ਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਦੁਸ਼ਾਲਾ ਦੇ ਕੇ ਉਚੇਚੇ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰ ਜਗਪ੍ਰੀਤ ਕੌਰ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ। ਬਲੱਡ ਬੈਂਕ ਦੇ ਮੀਤ ਪ੍ਰਧਾਨ ਹਰਵੰਸ ਲਾਲ ਨੇ ਸਭਨਾਂ ਦਾ ਦਫ਼ਤਰ ਪੁੱਜਣ ‘ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ‘ਅੱਜ ਦਾ ਪੰਜਾਬ’ ਇੱਕ ਪ੍ਰਮੁੱਖ ਆਨਲਾਈਨ ਪੰਜਾਬੀ ਅਖ਼ਬਾਰ ਹੈ, ਜਿਹੜੀ ਕਿ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਸ਼ੌਕ ਨਾਲ ਪੜ੍ਹੀ ਜਾਂਦੀ ਹੈ।

Share this content:

Post Comment