ਪੈਨਸ਼ਨਰਾਂ ਤੇ ਮੁਲਾਜਮਾਂ ਦੇ ਸੰਘਰਸ ਲਈ ਕੋਆਰਡੀਨੇਸ਼ਨ ਕਮੇਟੀ ਗਠਿਤ : ਭਜਨ ਸਿੰਘ ਗਿੱਲ
ਮੋਗਾ, 26 ਜੂਨ (ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਖ਼ੂਹ ਖਾਤੇ ਪਾਉਣ, ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮ ਮੰਗਾਂ ਡੀਏ ਦੇ ਬਕਾਏ, 2.59 ਦੇ ਗੁਣਾਂਕ ਨਾਲ ਪੈਨਸ਼ਨਾਂ ਸੋਧਣ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੇ ਹਰਾ ਪੈਨ ਚਲਾਉਣ ਦੇ ਝੂਠੇ ਵਾਅਦੇ ਕਰਕੇ ਰਾਜ ਭਾਗ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਖ਼ਫਾ ਮੁਲਾਜਮਾਂ/ ਪੈਨਸ਼ਨਰਾਂ ਵਿੱਚ ਜੋ ਗੁੱਸਾ ਅਤੇ ਰੋਹ ਪਣਪ ਰਿਹਾ ਹੈ, ਉਸ ਦੀ ਅਗਵਾਈ ਕਰਨ ਅਤੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਖ਼ਿਲਾਫ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਨੇ ਲੁਧਿਆਣੇ ਮੀਟਿੰਗ ਕਰਕੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਸੀ। ਇਸ ਦੀ ਕੜੀ ਵਿੱਚ ਸਮੂਹ ਜਿਲ੍ਹਿਆਂ ਵਿੱਚ ਸੰਘਰਸ ਤੇਜ ਕਰਨ ਲਈ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਸੀ | *ਮੋਗਾ ਜਿਲ੍ਹੇ ਦੇ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਨੇ ਵੀ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਡੀ ਸੀ ਦਫਤਰ ਯੂਨੀਅਨ ਦੇ ਦਫਤਰ ਵਿਚ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ* ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਡੀ ਪੀ ਆਰ ਓ ਗਿਆਨ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਵਿੱਚ ਬਲੌਰ ਸਿੰਘ ਘਾਲੀ, ਸੁਖਮੰਦਰ ਸਿੰਘ , ਸੁਖਦੇਵ ਸਿੰਘ, ਰਾਜਿੰਦਰ ਸਿੰਘ ਰਿਆੜ, ਗੁਰਜੰਟ ਸਿੰਘ ਕੋਕਰੀ , ਦਿਗਵਿਜੇ ਪਾਲ ਸ਼ਰਮਾਂ, ਭੁਪਿੰਦਰ ਸਿੰਘ ਸੇਖੋਂ , ਰਾਮ ਕ੍ਰਿਸ਼ਨ, ਕੁਲਵਿੰਦਰ ਸਿੰਘ ਖਾਲਸਾ , ਨਰੇਸ਼ ਕੁਮਾਰ, ਕੁਲਵੀਰ ਸਿੰਘ ਢਿੱਲੋਂ, ਕੁਲਦੀਪ ਸਿੰਘ ਡੀ.ਸੀ. ਦਫ਼ਤਰ, ਗੁਰਮੇਲ ਸਿੰਘ ਨਾਹਰ, ਪ੍ਰਿੰਸੀਪਲ ਪੂਰਨ ਸਿੰਘ ਸੰਧੂ ਪ੍ਰਧਾਨ ਏਡਡ ਸਕੂਲ, ਬਲਜਿੰਦਰ ਸਿੰਘ ਧਾਲੀਵਾਲ , ਸੈਮੂਅਲ , ਪਲਵਿੰਦਰ ਸਿੰਘ ਸਿੱਧੂ ਪੀ ਐਸ ਪੀ ਸੀ ਐਲ ਕਨਵੀਨਰ ਅਤੇ ਕੋ ਕਨਵੀਨਰ ਅਤੇ ਆਜਾਦ ਮੈਂਬਰ ਦੇ ਤੌਰ ਤੇ ਸ਼ਾਮਲ ਕੀਤੇ ਗਏ। ਕਮੇਟੀ ਦੇ ਹਿਸਾਬ ਕਿਤਾਬ ਰੱਖਣ ਲਈ ਪ੍ਰੇਮ ਕੁਮਾਰ ਮੋਗਾ ਨੂੰ ਬਤੌਰ ਖਜਾਨਚੀ ਬਣਾਇਆ ਗਿਆ । ਸੁਰਿੰਦਰ ਰਾਮ ਕੁੱਸਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ *ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਸੂਬੇ ਵੱਲੋਂ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਅਨੁਸਾਰ ਗਿਆਰਾਂ ਜੁਲਾਈ ਨੂੰ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਵਿੱਚ ਮੁਲਾਜਮਾਂ ਪੈਨਸ਼ਨਰਾਂ ਦੀ ਇੱਕ ਵਿਸ਼ਾਲ ਕਨਵੈਨਸ਼ਨ 10 ਵਜੇ ਹੋਵੇਗੀ ਅਤੇ ਕਨਵੈਨਸ਼ਨ ਤੋਂ ਬਾਅਦ ਸਥਾਨਕ ਵਿਧਾਇਕ ਬੀਬੀ ਅਮਨਦੀਪ ਕੌਰ ਅਰੋੜਾ ਦੀ ਰਹਾਇਸ਼ ਵੱਲ ਮਾਰਚ ਕੀਤਾ ਜਾਵੇਗਾ ਅਤੇ ਉਸਦੇ ਘਰ ਅੱਗੇ ਘੜਾ ਭੰਨ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣਾ ਗੁੱਸਾ ਅਤੇ ਰੋਹ ਪਰਗਟ ਕੀਤਾ ਜਾਵੇਗਾ।*
Share this content:



Post Comment