ਪੇਪਰ ਲੀਕ ਦੇ ਰੋਸ ਪ੍ਰਦਰਸ਼ਨਾਂ ਦਰਮਿਆਨ ਝਾਰਖੰਡ ਜੇ.ਪੀ.ਐਸ.ਸੀ. ਦੇ 3 ਮੈਂਬਰਾਂ ਨੇ ਦਿੱਤਾ ਅਸਤੀਫ਼ਾ
ਰਾਂਚੀ, 10 ਅਗਸਤ – ਝਾਰਖੰਡ ਲੋਕ ਸੇਵਾ ਕਮਿਸ਼ਨ (ਜੇ.ਪੀ.ਐੱਸ.ਸੀ.) ਵਲੋਂ ਕਰਵਾਏ ਭਰਤੀ ਇਮਤਿਹਾਨਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਹੋ ਰਹੇ ਭਾਰੀ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਐਤਵਾਰ ਨੂੰ ਕਮਿਸ਼ਨ ਦੇ ਸਾਰੇ ਤਿੰਨਾਂ ਮੈਂਬਰਾਂ ਨੇ ਅਸਤੀਫਾ ਦੇ ਦਿਤਾ। ਲੋਕ ਭਵਨ ਵਲੋਂ ਜਾਰੀ ਬਿਆਨ ਅਨੁਸਾਰ, ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਅਜੀਤਾ ਭੱਟਾਚਾਰਜੀਆ, ਅਨੀਮਾ ਹੰਸਦਾ ਅਤੇ ਜਮਾਲ ਅਹਿਮਦ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਹ ਅਸਤੀਫੇ ਸੀ.ਆਈ.ਡੀ. ਵਲੋਂ ਪੇਪਰ ਲੀਕ ਸਮੇਤ ਗੜਬੜੀਆਂ ਦੇ ਦੋਸ਼ਾਂ ਦੇ ਸਬੰਧ ਵਿਚ ਤਿੰਨਾਂ ਮੈਂਬਰਾਂ ਨੂੰ ਸੰਮਨ ਭੇਜੇ ਜਾਣ ਤੋਂ ਬਾਅਦ ਆਏ ਹਨ। 22 ਜੁਲਾਈ ਨੂੰ ਜੇ.ਪੀ.ਐੱਸ.ਸੀ. ਦੇ ਚੇਅਰਮੈਨ ਐਲ. ਖਿਆਂਗਤੇ ਨੇ ਅਪਣਾ ਅਸਤੀਫਾ ਸੌਂਪਿਆ ਸੀ।
Share this content:



Post Comment