Loading Now

ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ (ਲੁਧਿਆਣਾ) ਦੇ ਲੰਮਾ ਸਮਾਂ ਸਕੱਤਰ ਰਹੇ ਪਰਮਜੀਤ ਸਿੰਘ ਗਰੇਵਾਲ ਦਾ ਅਮਰੀਕਾ ਵਿੱਚ ਦੇਹਾਂਤ

ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ (ਲੁਧਿਆਣਾ) ਦੇ ਲੰਮਾ ਸਮਾਂ ਸਕੱਤਰ ਰਹੇ ਪਰਮਜੀਤ ਸਿੰਘ ਗਰੇਵਾਲ ਦਾ ਅਮਰੀਕਾ ਵਿੱਚ ਦੇਹਾਂਤ

*ਅੰਤਿਮ ਸੰਸਕਾਰ 3 ਅਕਤੂਬਰ ਨੂੰ ਸੈਕਰਾਮਿੰਟੋ ਵਿਖੇ ਹੋਵੇਗਾ

ਲੁਧਿਆਣਾ, 30 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ (ਲੁਧਿਆਣਾ) ਦੇ ਲੰਮਾ ਸਮਾਂ ਸਕੱਤਰ ਰਹੇ ਪਰਮਜੀਤ ਸਿੰਘ ਗਰੇਵਾਲ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ ਹੈ। ਉਹ 76 ਵਰ੍ਹਿਆਂ ਦੇ ਸਨ।

ਪਰਮਜੀਤ ਸਿੰਘ ਗਰੇਵਾਲ ਦਾ ਅੰਤਿਮ ਸੰਸਕਾਰ 3 ਅਕਤੂਬਰ ਨੂੰ ਨਾਰਥ ਸੈਕਰਾਮਿੰਟੋ ਫਿਊਨਰਲ ਹੋਮ (ਕੈਲੀਫੋਰਨੀਆ), ਐੱਲ ਕੈਮੀਨੋ ਐਵੇਨਿਊ ਦੇ ਸ਼ਮਸ਼ਾਨ ਘਾਟ ਵਿੱਚ ਸਵੇਰੇ 10 ਵਜੇ ਹੋਵੇਗਾ। ਉਨ੍ਹਾਂ ਦੇ ਸਪੁੱਤਰ ਸ਼ਵੀ ਗਰੇਵਾਲ ਨੇ ਇਹ ਸੂਚਨਾ ਦਿੱਤੀ ਹੈ।

ਪੰਜਾਬ ਦੇ ਖੇਡ ਖੇਤਰ ਵਿੱਚ ਪਰਮਜੀਤ “ਪੰਮੀ” ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੰਜਾਬ ਦੇ ਖੇਡ ਵਿਭਾਗ ਵਿੱਚ ਹਾਕੀ ਕੋਚ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਉਸ ਨੇ ਗੌਰਮਿੰਟ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ ਤੇ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਵੀ ਹਾਕੀ ਕੋਚ ਵਜੋਂ ਸੇਵਾਵਾਂ ਨਿਭਾਈਆਂ।

ਵਰਨਣਯੋਗ ਗੱਲ ਇਹ ਹੈ ਕਿ ਪਰਮਜੀਤ ਦੇ ਸਤਿਕਾਰਯੋਗ ਪਿਤਾ ਜੀ ਸ. ਤਾਰਾ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ ਖੇਡਾਂ ਦੇ ਬਾਨੀਆਂ ਵਿੱਚੋਂ ਇੱਕ ਸਨ। ਉਹ ਵੀ ਲੰਮਾ ਸਮਾਂ ਇਨ੍ਹਾਂ ਖੇਡਾਂ ਦੇ ਸਕੱਤਰ ਰਹੇ ਸਨ।

ਪਰਮਜੀਤ ਸਿੰਘ ਗਰੇਵਾਲ ਨੂੰ ਯਾਦ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਮੇਰੇ ਤੋਂ ਇੱਕ ਸਾਲ ਅੱਗੇ ਪੜ੍ਹਨ ਕਰਕੇ ਸੰਪਰਕ ਵਿੱਚ ਆਇਆ ਤੇ ਆਖ਼ਰੀ ਸਮੇਂ ਤੀਕ ਨਿਭਿਆ।

ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਕੱਲ੍ਹ ਦੀ ਗੱਲ ਹੈ ਜਦ ਅਸੀਂ ਉਸ ਨੂੰ ਬੜੂੰਦੀ (ਲੁਧਿਆਣਾ) ਵਿਆਹੁਣ ਗਏ ਸਾਂ। ਦਾਰਾ, ਸ਼ਮਸ਼ੇਰ, ਬਿੱਲੂ, ਸਰਬਾ, ਮੀਤਾ, ਗੁਰਦੀਪ, ਘੁੱਗੀ, ਰਿੱਚੀ, ਕੰਵਲ, ਨੋਤੀ ਤੇ ਕਿੰਨੇ ਹੋਰ ਦੋਸਤ ਬਾਰਾਤੀ ਸਾਂ।

ਪਰਮਜੀਤ ਪਟਿਆਲੇ ਐੱਨ.ਆਈ.ਐੱਸ. ਵਿੱਚ ਗੁਰਦਾਸ ਮਾਨ ਤੇ ਗਿੱਲ ਸੁਰਜੀਤ ਦਾ ਕੋਰਸਮੇਟ ਸੀ। ਇਹ ਹਾਕੀ ਵਿੱਚ ਸੀ ਤੇ ਗਿੱਲ ਸੁਰਜੀਤ ਅਤੇ ਗੁਰਦਾਸ ਮਾਨ ਜੂਡੋ ਵਿੱਚ ਸਨ।

ਪਰਮਜੀਤ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਖੇਡ ਤੇ ਸੱਭਿਆਚਾਰਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਮਜੀਤ ਸਿੰਘ ਗਰੇਵਾਲ ਦੇ ਗੂੜ੍ਹੇ ਮਿੱਤਰ ਤੇ ਸਿਰਕੱਢ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਪੰਮੀ ਦੀ ਪਹਿਲ-ਕਦਮੀ ਸਦਕਾ ਸ. ਜਗਦੇਵ ਸਿੰਘ ਜੱਸੋਵਾਲ ਤੇ ਹੋਰ ਦੋਸਤਾਂ ਦੀ ਮਦਦ ਨਾਲ ਅਮਰਜੀਤ ਗੁਰਦਾਸਪੁਰੀ, ਮੁਹੰਮਦ ਸਦੀਕ, ਰਣਜੀਤ ਕੌਰ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ, ਹਰਦੀਪ ਮੋਹਾਲੀ, ਜਸਵੰਤ ਸੰਦੀਲਾ, ਫ਼ਕੀਰ ਚੰਦ ਪਤੰਗਾ, ਸੁਚੇਤ ਬਾਲਾ, ਪਰਮਿੰਦਰ ਸੰਧੂ, ਪੰਮੀ ਬਾਈ, ਸੁਰਜੀਤ ਬਿੰਦਰਖੀਆ, ਜੈਜ਼ੀ ਬੀ, ਹੰਸ ਰਾਜ ਹੰਸ, ਦਿਲਸ਼ਾਦ ਅਖਤਰ, ਹਰਭਜਨ ਮਾਨ ਵਰਗੇ ਗਾਇਕ ਉਚੇਚੇ ਤੌਰ ’ਤੇ ਬੁਲਾਏ ਗਏ।

ਪੰਜਾਬੀ ਨਾਟਕ ਜਗਤ ਦੇ ਉੱਚੇ ਬੁਰਜ ਸ. ਗੁਰਸ਼ਰਨ ਸਿੰਘ ਦੇ ਵੀ ਨਾਟਕ ਖੇਡਾਂ ਉਪਰੰਤ ਸ਼ਾਮ ਵੇਲੇ ਕਈ ਵਾਰ ਕਰਵਾਏ ਗਏ।

ਪਰਮਜੀਤ ਦੀ ਜੀਵਨ ਸਾਥਣ ਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਲੁਧਿਆਣਾ ਦੇ ਲੰਮਾ ਸਮਾਂ ਡਿਪਟੀ ਕਮਿਸ਼ਨਰ ਤੇ ਮਗਰੋਂ ਪੰਜਾਬ ਦੇ ਚੀਫ ਸੈਕਟਰੀ ਬਣੇ ਸ. ਸਰਵਣ ਸਿੰਘ ਚੰਨੀ, ਭਾਰਤੀ ਬਾਸਕਟਬਾਲ ਜਗਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਤੇਜਾ ਸਿੰਘ ਧਾਲੀਵਾਲ, ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਦੇਣ ਵਾਲੇ ਹਾਕੀ ਕੋਚ ਪਦਮ ਸ਼੍ਰੀ ਬਲਦੇਵ ਸਿੰਘ, 1986 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਅਰਜੁਨਾ ਐਵਾਰਡੀ ਸ. ਹਰਦੀਪ ਸਿੰਘ ਗਰੇਵਾਲ, ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ, ਪੰਜਾਬੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਖੇਡ ਲੇਖਕ ਪ੍ਰਭਜੋਤ ਸਿੰਘ, ਜਗਰੂਪ ਸਿੰਘ ਜਰਖੜ, ਨਵਦੀਪ ਸਿੰਘ ਗਿੱਲ, ਪ੍ਰੋ. ਸੁਖਵੰਤ ਸਿੰਘ ਗਿੱਲ ਬਟਾਲਾ, ਰੀਟਾਇਰਡ ਈ.ਟੀ.ਓ. ਸ. ਗੁਰਦੀਪ ਸਿੰਘ ਘੁਲਾਲ, ਸਾਬਕਾ ਡੀ.ਪੀ.ਆਰ.ਓ. ਸ. ਦਰਸ਼ਨ

Share this content:

Post Comment