ਪਿੰਡ ਪਲਾਹੀ ਵਿਖੇ ਅੱਖਾਂ ਦੇ ਕੈਂਪ ‘ਚ 456 ਮਰੀਜ਼ ਡਾ. ਰਾਜਨ ਦੀ ਟੀਮ ਨੇ ਚੈਕ ਕੀਤੇ
*ਅੱਖਾਂ ਦੀ ਕੋਈ ਵੀ ਬੀਮਾਰੀ ਹੋਣ ਤੇ ਅਵੇਸਲਾਪਨ ਨਹੀਂ ਦਿਖਉਣਾ ਚਾਹੀਦਾ – ਡਾ. ਰਾਜਨ
ਫਗਵਾੜਾ, 23 ਮਾਰਚ (ਏ.ਡੀ.ਪੀ ਨਿਊਜ਼) – ਪਿੰਡ ਪਲਾਹੀ ਵਿਖੇ ਸਰੀ ਕੈਨੇਡਾ ਦੇ ਸੱਲ ਪਰਿਵਾਰ ਵਲੋਂ ਗੁਰਦੁਆਰਾ ਬਾਬਾ ਟੇਕ ਸਿੰਘ ਵਿਖੇ ਅੱਖਾਂ ਦਾ ਚੈਕ ਕੈਂਪ ਲਗਵਾਇਆ ਗਿਆ। ਡਾ. ਐਸ.ਰਾਜਨ ਅਤੇ ਉਹਨਾਂ ਟੀਮ ਨੇ 15 ਪਿੰਡਾਂ ਤੋਂ ਆਏ 456 ਮੀਰਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਅਤੇ ਅੱਖਾਂ ਦੇ ਅਪਰੇਸ਼ਨ ਕਰਨ ਲਈ 73 ਮੀਰਜ਼ਾਂ ਨੂੰ ਚੁਣਿਆ। ਜਿਹਨਾਂ ਦੇ ਅਪਰੇਸ਼ਨ ਡਾ. ਰਾਜਨ ਅੱਖਾਂ ਦੇ ਹਸਪਤਾਲ ਫਗਵਾੜਾ ਵਿਖੇ ਕੀਤੇ ਗਏ। ਡਾਕਟਰਾਂ ਦੀ ਸਮੁੱਚੀ ਟੀਮ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਸਿਰੋਪਾ ਭੇਂਟ ਕੀਤੇ ਗਏ।
ਇਸ ਸਮੇਂ ਬੋਲਦਿਆਂ ਡਾ. ਰਾਜਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਅੱਖਾਂ ਦਾ ਸਮਾਂ-ਬੱਧ ਮੁਆਇਨਾ ਕਰਵਾਉਣਾ ਚਾਹੀਦਾ ਹੈ ਅਤੇ ਕੋਈ ਬੀਮਾਰੀ ਹੋਣ ‘ਤੇ ਅਵੇਸਲਾਪਨ ਨਹੀਂ ਵਰਤਣਾ ਚਾਹੀਦਾ।
ਪ੍ਰਿ. ਗੁਰਮੀਤ ਸਿੰਘ ਪਲਾਹੀ, ਸੁਖਵਿੰਦਰ ਸਿੰਘ ਸੱਲ, ਗੁਰਨਾਮ ਸਿੰਘ, ਪਾਲਾ ਸੱਲ, ਗੁਰਚਰਨ ਸਿੰਘ ਪੰਚ, ਰਵੀਪਾਲ ਪੰਚ, ਜਸਵਿੰਦਰ ਰਾਣਾ ਸਾਬਕਾ ਪੰਚ, ਹਰਮੇਲ ਸਿੰਘ ਗਿੱਲ, ਜੱਸੀ ਸੱਲ, ਦਰਬਾਰਾ ਸਿੰਘ ਸਾਬਕਾ ਸਰਪੰਚ, ਰਣਜੀਤ ਕੌਰ ਸਾਬਕਾ ਸਰਪੰਚ ਰਣਜੀਤ ਸਿੰਘ ਮੈਨੇਜਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Share this content:



Post Comment